ਸਾਲ 2021 ਦੇ ਅੰਤ ਦੇ ਨਾਲ ਹੀ ਨਵੇਂ ਸਾਲ 2022 ਨੇ ਦਸਤਕ ਦੇ ਦਿੱਤੀ ਹੈ। ਨਿਊਜ਼ੀਲੈਂਡ ਵਿੱਚ ਨਵਾਂ ਸਾਲ 2022 ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਵਿੱਚ ਨਵੇਂ ਸਾਲ ਦੇ ਜਸ਼ਨ ਵਿੱਚ ਆਤਿਸ਼ਬਾਜ਼ੀਆਂ ਚਲਾਈਆਂ ਜਾ ਰਹੀਆਂ ਹਨ। ਆਕਲੈਂਡ 'ਚ ਲੋਕਾਂ ਨੇ ਆਤਿਸ਼ਬਾਜ਼ੀ ਨਾਲ ਸਾਲ 2021 ਨੂੰ ਅਲਵਿਦਾ ਕਹਿ ਕੇ ਸਾਲ 2022 ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਨਵੇਂ ਸਾਲ 2022 ਤੋਂ ਪਹਿਲਾਂ ਆਕਰਸ਼ਕ ਆਤਿਸ਼ਬਾਜ਼ੀ ਕੀਤੀ ਗਈ ਸੀ।