ਨਵੀਂ ਦਿੱਲੀ: ਉਤਰਾਖੰਡ ਦੇ ਤਪੋਵਣ ’ਚ ਬਣੀ ਗਲੇਸ਼ੀਅਰ-ਲੇਕ (ਹਿਮਖੰਡਾਂ ਨਾਲ ਬਣੀ ਝੀਲ) ਦੀ ਜਾਂਚ ਭਾਰਤੀ ਜਲ-ਸੈਨਾ ਦੇ ਗੋਤਾਖ਼ੋਰਾਂ ਦੀ ਟੀਮ ਕਰ ਰਹੀ ਹੈ। ਤਪੋਵਣ ’ਚ ਕਰੀਬ ਪੰਜ ਕਿਲੋਮੀਟਰ ਉੱਚਾਈ ’ਤੇ ਬਣੀ ਇਸ ਝੀਲ ਦਾ ਨਿਰੀਖਣ ਕਰਨ ਲਈ ਜਲ-ਸੈਨਾ ਦੇ ਗੋਤਾਖ਼ੋਰਾਂ ਦੀ ਇੰਡੀਅਨ ਐਡਵਾਂਸ ਲਾਈਟ ਹੈਲੀਕਾਪਟਰ ਦੀ ਮਦਦ ਨਾਲ ਸਮੁੰਦਰ ਤਲ ’ਤੋਂ 14,000 ਫੁੱਟ ਦੀ ਉੱਚਾਈ ’ਤੇ ਉਤਾਰਿਆ ਗਿਆ ਹੈ।
ਇੱਥੋ ਵੀ ਜੋ ਡਾਟਾ ਜਮ੍ਹਾ ਕੀਤਾ ਜਾਵੇਗਾ ਉਸਦਾ ਅਧਿਐਨ ਵਿਗਿਆਨਕ ਕਰਨਗੇ। ਹੁਣ ਇਸ ਅਹਿਮ ਡਾਟਾ ਦਾ ਉਪਯੋਗ ਵਿਗਿਆਨਕ ਬੰਨ੍ਹ ਦੀ ਮਿੱਟੀ ਦੀ ਦੀਵਾਰ ’ਤੇ ਦਬਾਓ ਦਾ ਨਿਰਧਾਰਣ ਕਰਨ ਲਈ ਕਰਨਗੇ।
ਜਲ-ਸੈਨਾ ਨੇ ਦੱਸਿਆ, 'ਨੇਵੀ ਦੇ ਗੋਤਾਖ਼ੋਰਾਂ ਨੇ ਝੀਲ ਦੀ ਡੂੰਘਾਈ ਮਾਪਣ ਲਈ ਕੰਮ ਇਕੋ ਸਾਊਂਡਰ ਇਕਇਊਪਮੈਂਟ ਰਾਹੀਂ ਜੰਮੇ ਹੋਏ ਪਾਣੀ ਨੇੜੇ ਕੀਤਾ। ਇਹ ਬੇਹੱਦ ਮੁਸ਼ਕਿਲ ਕੰਮ ਦੌਰਾਨ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੇ ਕਠਿਨ ਇਲਾਕੇ ’ਚ ਵੀ ਆਪਣੀ ਸਥਿਤੀ ਸਥਿਰ ਬਣਾਈ ਰੱਖੀ।
ਹਿਮਸਖ਼ਲਨ ਕਾਰਣ 14,000 ਫੁੱਟ ਦੀ ਉੱਚਾਈ ’ਤੇ ਰਿਸ਼ੀ ਗੰਗਾ ਨਦੀ ’ਤੇ ਬਣੀ ਇਸ ਝੀਲ ਕਾਰਨ ਪ੍ਰਸ਼ਾਸ਼ਨ ਲਈ ਜ਼ਰੂਰੀ ਸੀ ਕਿ ਉਹ ਡੂੰਘਾਈ ਮਾਪ ਕੇ ਜਲ ਗ੍ਰਹਿਣ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕੇ। ਸੜਕ ਰਾਹੀਂ ਉੱਥੇ ਪਹੁੰਚਣਾ ਮੁਸ਼ਕਿਲ ਸੀ, ਲਿਹਾਜ਼ਾ ਇਸ ਕੰਮ ’ਚ ਨੇਵੀ ਦੇ ਗੋਤਾਖ਼ੋਰਾਂ ਨੂੰ ਉੱਥੇ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦੀ ਮਦਦ ਲਈ ਗਈ।
ਗਲੇਸ਼ੀਅਰ ਟੁੱਟਣ ਨਾਲ ਬਣੀ ਝੀਲ
7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਨਾਲ ਚਮੋਲੀ ਜ਼ਿਲ੍ਹੇ ਦੇ ਤਪੋਵਣ-ਰੈਣੀ ਖੇਤਰ ’ਚ ਆਏ ਭਿਆਨਕ ਹੜ੍ਹ ਕਾਰਨ 67 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਕੋਈ ਲੋਕ ਲਾਪਤਾ ਹਨ।
ਇਸ ਖੇਤਰ ’ਚ ਹੁਣ ਵੀ ਬਚਾਓ ਲਈ ਕੰਮ ਚਲ ਰਿਹਾ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਰੈਣੀ ਪਿੰਡ ਤੋਂ ਦੂਰ ਰਿਸ਼ੀ ਗੰਗਾ ਨਦੀ ’ਚ ਇੱਕ ਝੀਲ ਬਣ ਗਈ ਹੈ, ਇਹ ਉਹੀ ਥਾਂ ਹੈ ਜੋ ਹੜ੍ਹ ਦਾ ਐਪੀਸੈਂਟਰ ਸੀ।