ਮਹਾਰਾਸ਼ਟਰ: ਪੁਣੇ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਂ ਨੇ ਆਪਣੇ 4 ਸਾਲ ਦੇ ਜਿਗਰ ਦੇ ਟੁੱਕੜੇ (Mother Sold Son) ਦਾ ਸੌਦਾ 1 ਲੱਖ ਰੁਪਏ ਵਿੱਚ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਮਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪ੍ਰਿਅੰਕਾ ਪਵਾਰ, ਜੰਨਤ ਬਸ਼ੀਰ ਸ਼ੇਖ, ਰੇਸ਼ਮਾ ਸੁਤਾਰ, ਤੁਕਾਰਾਮ ਨਿੰਬਲੇ, ਚੰਦਰਕਲਾ ਮਾਲੀ, ਭਾਨੂਦਾਸ ਮਾਲੀ, ਦੀਪਕ ਤੁਕਾਰਮ ਮਹਾਤਰੇ ਅਤੇ ਸੀਤਾਬਾਈ ਦੀਪਕ ਮਹਾਤਰੇ ਵਜੋਂ ਹੋਈ ਹੈ।
ਇਸ ਬਾਰੇ ਪਵਾਰ ਨੇ ਸ਼ੁੱਕਰਵਾਰ ਨੂੰ ਕੋਥਰੂਡ ਪੁਲਿਸ ਸਟੇਸ਼ਨ 'ਚ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਮੁਤਾਬਿਕ ਲੜਕੇ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਨੇ ਬੱਚਾ ਮਹਾਤਰੇ ਨੂੰ 1.60 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ।
ਜਿਸ ਦੀ ਪਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਅਤੇ ਤਕਨੀਕੀ ਪੱਖਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇੱਕ ਮੁਲਜ਼ਮ ਨੂੰ ਟਰੇਸ ਕੀਤਾ, ਜਿਸ ਨੇ ਸਾਜ਼ਿਸ਼ ਦੀ ਗੱਲ ਕਬੂਲ ਕਰ ਲਈ ਹੈ।ਅੰਗਰੇਜ਼ੀ ਅਖਬਾਰ 'ਪੁਣੇ ਮਿਰਰ' ਮੁਤਾਬਕ ਸ਼ਿਕਾਇਤਕਰਤਾ ਇਸ ਮਾਮਲੇ 'ਚ ਦੋਸ਼ੀ ਨਿਕਲਿਆ ਹੈ। ਉਸ ਨੇ ਨਿੰਬਲ ਨਾਂਅ ਦੇ ਵਿਚੋਲੇ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਵੇਚ ਦਿੱਤਾ ਸੀ।
ਜਾਣਕਾਰੀ ਮੁਤਾਬਕ ਪਵਾਰ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦਾ ਦੂਜਾ ਬੱਚਾ ਸਿਰਫ਼ 1 ਸਾਲ ਦਾ ਹੈ। ਉਸ ਨੇ ਆਪਣੇ ਵੱਡੇ ਬੱਚੇ ਨੂੰ ਵੇਚ ਦਿੱਤਾ ਕਿਉਂਕਿ ਉਹ ਦੋਵੇਂ ਬੱਚਿਆਂ ਦਾ ਪੇਟ ਭਰਨ ਤੋਂ ਅਸਮਰੱਥ ਸੀ। ਕੋਥਰੂੜ ਥਾਣੇ ਦੇ ਇੰਸਪੈਕਟਰ ਮਹਿੰਦਰ ਜਗਤਾਪ ਨੇ ਜਾਂਚ ਦੀ ਅਗਵਾਈ ਕੀਤੀ। ਕਾਂਸਟੇਬਲ ਆਕਾਸ਼ ਵਾਲਮੀਕੀ ਅਤੇ ਵਿਸ਼ਾਲ ਚੌਗੁਲੇ ਨੇ ਇਲਾਕੇ ਦੇ ਸੈਂਕੜੇ ਸੀਸੀਟੀਵੀ ਫੁਟੇਜਾਂ ਦਾ ਮੁਆਇਨਾ ਕੀਤਾ ਅਤੇ ਇੱਕ ਦੋਸ਼ੀ ਔਰਤ ਦੀ ਫੁਟੇਜ ਇੱਕ ਬੱਚੇ ਨੂੰ ਲੈ ਕੇ ਜਾ ਰਹੀ ਮਿਲੀ। ਪੁਲਿਸ ਨੇ ਜਿਵੇਂ ਹੀ ਸ਼ੇਖ ਦੇ ਸਕੈਚ ਦਿਖਾ ਕੇ ਉਸ ਨੂੰ ਫੜਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਹ ਵੀ ਪੜ੍ਹੋ: ਵਿਆਹ ਦੇ 10 ਸਾਲ ਬਾਅਦ ਮਹਿਲਾ ਨੇ ਦਿੱਤਾ 4 ਬੱਚਿਆਂ ਨੂੰ ਜਨਮ