ਲਖਨਊ: ਸੂਬਾ ਸਰਕਾਰ ਨੇ ਮਥੁਰਾ-ਵ੍ਰਿੰਦਾਵਨ (Mathura and Vrindavan) ਖੇਤਰ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 10 ਕਿਲੋਮੀਟਰ ਦੇ ਖੇਤਰ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਯੋਗੀ ਸਰਕਾਰ ਨੇ ਮਥੁਰਾ ਅਤੇ ਵ੍ਰਿੰਦਾਵਨ ਦੇ 10 ਕਿਲੋਮੀਟਰ ਦੇ ਖੇਤਰ ਨੂੰ ਤੀਰਥ ਸਥਾਨ ਐਲਾਨਦਿਆਂ ਉਸ 10 ਕਿਲੋਮੀਟਰ ਦੇ ਘੇਰੇ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ।
ਤੀਰਥ ਸਥਾਨ ਵਜੋਂ ਘੋਸ਼ਿਤ ਕੀਤੇ ਗਏ ਖੇਤਰ ਵਿੱਚ 22 ਨਗਰ ਨਿਗਮ ਵਾਰਡ ਖੇਤਰ ਆਉਂਦੇ ਹਨ। ਯੂਪੀ ਵਿੱਚ ਤੀਰਥ ਸਥਾਨਾਂ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ। ਅਯੁੱਧਿਆ, ਵਾਰਾਣਸੀ, ਮਥੁਰਾ ਵਿੱਚ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮਥੁਰਾ-ਵ੍ਰਿੰਦਾਵਨ ਨੂੰ ਕ੍ਰਿਸ਼ਨਾ ਦੇ ਜਨਮ ਸਥਾਨ ਦੇ 10 ਕਿਲੋਮੀਟਰ ਦਾਇਰੇ ਨੂੰ ਤੀਰਥ ਸਥਾਨ ਘੋਸ਼ਿਤ ਕੀਤਾ ਗਿਆ ਹੈ ਜਿਸਦੇ ਚੱਲਦੇ ਸ਼ਰਾਬ ਅਤੇ ਮੀਟ ਦੀ ਵਿਕਰੀ ਨਹੀਂ ਹੋ ਸਕੇਗੀ।
ਦੱਸ ਦੇਈਏ ਕਿ ਸੀਐਮ ਯੋਗੀ ਨੇ ਜਨਮ ਅਸ਼ਟਮੀ ਦੇ ਮੌਕੇ ਇੱਕ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਥੁਰਾ ਦੇ ਸੱਤ ਤੀਰਥ ਸਥਾਨਾਂ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਲਈ ਪ੍ਰਸਤਾਵ ਭੇਜਣ ਦੇ ਨਿਰਦੇਸ਼ ਵੀ ਦਿੱਤੇ ਸਨ। ਚੈਰੀਟੇਬਲ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ, ਮਥੁਰਾ ਦੇ 7 ਖੇਤਰਾਂ ਨੂੰ ਹਾਲ ਹੀ ਵਿੱਚ ਤੀਰਥ ਸਥਾਨ ਦਾ ਦਰਜਾ ਦਿੱਤਾ ਗਿਆ ਹੈ।
2017 ਵਿੱਚ, ਯੋਗੀ ਸਰਕਾਰ ਨੇ ਵ੍ਰਿੰਦਾਵਨ, ਨੰਦਗਾਓਂ, ਗੋਵਰਧਨ, ਗੋਕੁਲ, ਬਲਦੇਵ ਅਤੇ ਰਾਧਾਕੁੰਡ ਨੂੰ ਤੀਰਥ ਖੇਤਰ ਐਲਾਨਣ ਦੇ ਆਦੇਸ਼ ਦਿੱਤੇ ਸਨ। ਹੁਣ ਇਨ੍ਹਾਂ ਇਲਾਕਿਆਂ ਵਿੱਚ ਸ਼ਰਾਬ ਅਤੇ ਮੀਟ ਨਹੀਂ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਸਤਾਉਂਣ ਲੱਗੀ ਚਿੱਟੀ ਦਾੜੀ, ਕਮੀਸ਼ਨ ਕੋਲ ਪਹੁੰਚਿਆ ਮਾਮਲਾ