ਜੈਪੂਰ: ਕਿਸਾਨ ਆਗੂ ਹਿੰਮਤ ਸਿੰਘ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ (Farmer Protest) ਨੂੰ ਮਜ਼ਬੂਤ ਬਣਾਉਣ ਦੇ ਲਈ ਇਹ ਸੰਸਦ ਰੱਖੀ ਗਈ ਹੈ। ਜਿਸ ਚ ਦੇਸ਼ ਦੀ ਸਰਕਾਰ ਨੂੰ ਦੱਸਣਗੇ ਕਿ ਦੇਸ਼ ਦਾ ਕਿਸਾਨ (Farmer) ਵੀ ਸੰਸਦ ਚਲਾ ਸਕਦਾ ਹੈ। ਜੈਪੁਰ ਦੇ ਅਫਲ ਆਯੋਜਨ ਤੋਂ ਬਾਅਦ ਹਰ ਜ਼ਿਲ੍ਹੇ ’ਚ ਵੀ ਕਿਸਾਨ ਸੰਸਦ ਬੁਲਾਈ ਜਾਵੇਗੀ ਅਤੇ ਕੇਂਦਰ ਸਰਕਾਰ ’ਤੇ ਤਿੰਨੋ ਕਾਨੂੰਨਾਂ ਨੂੰ ਵਾਪਸ ਲੈਣ ’ਤੇ ਦਬਾਅ ਬਣਾਇਆ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਆਯੋਜਿਤ ਕੀਤੀ ਜਾ ਰਹੀ ਇਸ ਕਿਸਾਨ ਸੰਸਦ ਵਿੱਚ ਬਹੁਤ ਸਾਰੇ ਰਾਜਾਂ ਦੇ ਕਿਸਾਨ ਆਗੂ ਅਤੇ ਵੱਖ -ਵੱਖ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਖਾਸ ਗੱਲ ਇਹ ਹੈ ਕਿ ਕਿਸਾਨ ਸੰਸਦ (kisan sansad jaipur) ਦਾ ਆਯੋਜਨ ਬਿਲਕੁਲ ਸੰਸਦ ਸੈਸ਼ਨ ਦੀ ਤਰਜ਼ 'ਤੇ ਕੀਤਾ ਜਾਵੇਗਾ।
ਪ੍ਰਸ਼ਨ ਕਾਲ ਅਤੇ ਜ਼ੀਰੋ ਆਵਰ ਵੀ ਹੋਵੇਗਾ...
ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨ ਆਗੂ ਹਿੰਮਤ ਸਿੰਘ ਗੁਰਜਰ ਨੇ ਦੱਸਿਆ ਕਿ ਜੈਪੁਰ ਦੇ ਬਿਰਲਾ ਆਡੀਟੋਰੀਅਮ ਵਿਖੇ ਸ਼ੁਰੂ ਹੋਈ ਇਸ ਕਿਸਾਨ ਸੰਸਦ ਦੀ ਕਾਰਵਾਈ ਸੰਸਦ ਦੇ ਸੈਸ਼ਨ ਵਾਂਗ ਹੀ ਚੱਲੇਗੀ। ਇਸ ਵਿੱਚ ਪ੍ਰਸ਼ਨ ਕਾਲ ਤੋਂ ਲੈ ਕੇ ਜ਼ੀਰੋ ਆਵਰ ਤੱਕ ਸੰਸਦ ਵਰਗੇ ਵੱਖ -ਵੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ
ਕਿਸਾਨ ਸੰਸਦ (kisan sansad jaipur) ਚ ਪ੍ਰਮੁੱਖ ਤੌਰ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਤਾਂ ਚਰਚਾ ਹੋਵੇਗੀ ਹੀ। ਇਸ ਤੋਂ ਇਲਾਵਾ ਵਧਦੀ ਮਹਿੰਗਾਈ ਅਤੇ ਜਨਤਕ ਉਪਕ੍ਰਮਾਂ ਦੇ ਨਿੱਜੀਕਰਣ ਸਣੇ ਲੋਕ ਹਿੱਤਾਂ ਨਾਲ ਜੁੜੇ ਕਈ ਜਰੂਰੀ ਮਸਲਿਆਂ ’ਤੇ ਵੀ ਚਰਚਾ ਹੋਵੇਗੀ ਇਨ੍ਹਾਂ ਸਾਰੇ ਮੁੱਦਿਆਂ ’ਤੇ ਕਿਸਾਨ ਸੰਸਦ ਆਪਣੇ ਪੱਖ ਰੱਖਣਗੇ। ਸੰਸਦ ਦੇ ਵੱਖ ਵੱਖ ਸੈਸ਼ਨ ਕਰੀਬ 8 ਘੰਟੇ ਯਾਨੀ ਸ਼ਾਮ 6 ਵਜੇ ਤੱਕ ਚਲਣਗੇ।
ਵੱਖ-ਵੱਖ ਸੂਬਿਆਂ ਤੋਂ ਜੁੱਟਣਗੇ ਕਿਸਾਨ, ਟਿਕੈਤ ਨਹੀਂ ਆਏ...
ਕਿਸਾਨ ਆਗੂ ਹਿੰਮਤ ਸਿੰਘ ਗੁਰਜਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਜੈਪੁਰ ਵਿੱਚ ਆਯੋਜਿਤ ਕੀਤੇ ਜਾ ਰਹੇ 'ਕਿਸਾਨ ਸੰਸਦ' ਵਿੱਚ ਸ਼ਾਮਲ ਨਹੀਂ ਹੋਣਗੇ। ਪਰ ਉਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਖ -ਵੱਖ ਰਾਜਾਂ ਦੇ ਕਿਸਾਨ ਨੁਮਾਇੰਦੇ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਚਡੂਨੀ, ਦਰਸ਼ਨ ਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾ, ਪਾਟੀਦਾਰ ਨੇਤਾ ਅਲਪੇਸ਼ ਕਥੀਰੀਆ ਅਤੇ ਗੁਜਰਾਤ ਤੋਂ ਦਿਨੇਸ਼ ਬਮਨੀਆ ਨੂੰ 'ਸੰਸਦ' ਵਿੱਚ ਸ਼ਾਮਲ ਹਨ।
ਇਹ ਵੀ ਪੜੋ: ਪਰਾਲੀ ਨਿਬੇੜੇ ਲਈ ਕੀ ਕਾਰਗਾਰ ਰਹੇਗੀ ਸਰਕਾਰ ਦੀ ਇਹ ਕੋਸ਼ਿਸ਼
-
बिड़ला ऑडिटोरियम (जयपुर) में आयोजित किसान संसद में भाग ले रहे सभी किसानों का मैं स्वागत करता हूँ। आज लोकतंत्र दिवस के अवसर पर यह कार्यक्रम होना महत्वपूर्ण है क्योंकि हमारे किसान विरोध के लोकतांत्रिक नॉर्म्स के अनुसार शांतिपूर्ण तरीके से कृषि कानूनों के खिलाफ आंदोलन कर रहे हैं।
— Ashok Gehlot (@ashokgehlot51) September 15, 2021 " class="align-text-top noRightClick twitterSection" data="
">बिड़ला ऑडिटोरियम (जयपुर) में आयोजित किसान संसद में भाग ले रहे सभी किसानों का मैं स्वागत करता हूँ। आज लोकतंत्र दिवस के अवसर पर यह कार्यक्रम होना महत्वपूर्ण है क्योंकि हमारे किसान विरोध के लोकतांत्रिक नॉर्म्स के अनुसार शांतिपूर्ण तरीके से कृषि कानूनों के खिलाफ आंदोलन कर रहे हैं।
— Ashok Gehlot (@ashokgehlot51) September 15, 2021बिड़ला ऑडिटोरियम (जयपुर) में आयोजित किसान संसद में भाग ले रहे सभी किसानों का मैं स्वागत करता हूँ। आज लोकतंत्र दिवस के अवसर पर यह कार्यक्रम होना महत्वपूर्ण है क्योंकि हमारे किसान विरोध के लोकतांत्रिक नॉर्म्स के अनुसार शांतिपूर्ण तरीके से कृषि कानूनों के खिलाफ आंदोलन कर रहे हैं।
— Ashok Gehlot (@ashokgehlot51) September 15, 2021
ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ: ਸੀਐਮ ਗਹਲੋਤ
ਸੀਐਮ ਗਹਲੋਤ ਨੇ ਟਵੀਟ ਕਰ ਕਿਹਾ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜੈਪੁਰ ਦੇ ਬਿਰਲਾ ਆਡੀਟੋਰੀਅਮ ਜੈਪੁਰ ਚ ਆਯੋਜਿਤ ਕਿਸਾਨ ਸੰਸਦ ਚ ਹਿੱਸਾ ਲੈ ਰਹੇ ਹਨ, ਸਾਰੇ ਕਿਸਾਨਾਂ ਦਾ ਮੈ ਸਵਾਗਤ ਕਰਦਾ ਹਾਂ। ਅੱਜ ਲੋਕਤੰਤਰ ਦਿਵਸ ਦੇ ਮੌਕੇ ’ਤੇ ਇਹ ਪ੍ਰੋਗਰਾਮ ਹੋਣਾ ਮਹੱਤਵਪੂਰਨ ਹੈ। ਕਿਉਂਕਿ ਸਾਡੇ ਕਿਸਾਨ ਵਿਰੋਧ ਦੇ ਲੋਕਤੰਤਰੀ ਨਿਯਮਾਂ ਅਨੁਸਾਰ ਸ਼ਾਂਤੀਪੂਰਨ ਢੰਗ ਨਾਲ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਹਨ।
-
अनुशासन के साथ और जिस रूप से तमाम परेशानियों के बावजूद बिना उम्मीद खोए किसान कई महीनों से संघर्ष कर रहे हैं इसके लिए वे बधाई के पात्र हैं। केंद्र सरकार को किसानों की बात सुननी चाहिए और समाधान करना चाहिए। कृषि कानून वापस लिए जाने चाहिए।
— Ashok Gehlot (@ashokgehlot51) September 15, 2021 " class="align-text-top noRightClick twitterSection" data="
">अनुशासन के साथ और जिस रूप से तमाम परेशानियों के बावजूद बिना उम्मीद खोए किसान कई महीनों से संघर्ष कर रहे हैं इसके लिए वे बधाई के पात्र हैं। केंद्र सरकार को किसानों की बात सुननी चाहिए और समाधान करना चाहिए। कृषि कानून वापस लिए जाने चाहिए।
— Ashok Gehlot (@ashokgehlot51) September 15, 2021अनुशासन के साथ और जिस रूप से तमाम परेशानियों के बावजूद बिना उम्मीद खोए किसान कई महीनों से संघर्ष कर रहे हैं इसके लिए वे बधाई के पात्र हैं। केंद्र सरकार को किसानों की बात सुननी चाहिए और समाधान करना चाहिए। कृषि कानून वापस लिए जाने चाहिए।
— Ashok Gehlot (@ashokgehlot51) September 15, 2021
ਇੱਕ ਹੋਰ ਟਵੀਟ ’ਚ ਸੀਐਮ ਅਸ਼ੋਕ ਗਹਲੋਤ ਨੇ ਕਿਹਾ ਕਿ ਅਨੁਸਾਸ਼ਨ ਦੇ ਨਾਲ ਅਤੇ ਜਿਸ ਤਰ੍ਹਾਂ ਤਮਾਮ ਪਰੇਸ਼ਾਨੀਆਂ ਦੇ ਬਾਵਜੁਦ ਬਿਨ੍ਹਾਂ ਉਮੀਦ ਗੁਆਏ ਕਿਸਾਨ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਇਸ ਦੇ ਲਈ ਉਹ ਵਧਾਈ ਦੇ ਕਾਬਿਲ ਹਨ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਇਸਦਾ ਹੱਲ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਖੇਤੀ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ।