ਸ੍ਰੀਨਗਰ : ਜੂੰਮ ਕਸ਼ਮੀਰ ਦੇ ਤ੍ਰਾਲ ਵਿਖੇ ਇੱਕ ਬੱਸ ਸਟੈਂਡ 'ਤੇ ਸੀਆਰਪੀਐਫ (CRPF) ਤੇ ਪੁਲਿਸ ਚੌਕੀਂ ਨੇੜੇ ਅੱਤਵਾਦੀਆਂ ਨੇ ਇੱਕ ਗ੍ਰਿਨੇਡ ਸੁੱਟਿਆ। ਗ੍ਰਿਨੇਡ ਦਾ ਨਿਸ਼ਾਨਾ ਗ਼ਲਤ ਹੋਣ ਦੇ ਚਲਦੇ ਇਹ ਬਜ਼ਾਰ 'ਚ ਫੱਟ ਗਿਆ। ਗ੍ਰਿਨੇਡ ਦੇ ਧਮਾਕੇ ਕਾਰਨ ਇਥੇ 7 ਨਾਗਰਿਕ ਜ਼ਖਮੀ ਹੋ ਗਏ, ਜਿਨ੍ਹਾਂ ਇਲਾਜ ਲਈ ਹਸਪਤਾਲ 'ਚ ਭਰਤੀ ਕੀਤੀ ਗਿਆ ਹੈ।
ਗ੍ਰਿਨੇਡ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਵਿੱਚ ਘੇਰਾਬੰਦੀ ਕਰ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤ੍ਰਾਲ ਦੇ ਐਸਐਚਓ ਮੁਨੀਰ ਅਹਿਮਦ ਨੇ ਈਟੀਵੀ ਭਾਰਤ ਨੂੰ ਫੋਨ 'ਤੇ ਦੱਸਿਆ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਗ੍ਰਿਨੇਡ ਸੁਰੱਖਿਆ ਬਲਾਂ ਉੱਤੇ ਸੁੱਟਿਆ ਗਿਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਇਹ ਹਮਲਾ ਉਸੇ ਥਾਂ ਕੀਤਾ ਗਿਆ ਹੈ ਜਿਥੇ 2 ਜੂਨ ਨੂੰ ਭਾਰਤੀ ਜਨਤਾ ਪਾਰਟੀ (BJP) ਦੇ ਨੇਤਾ ਰਾਕੇਸ਼ ਪੰਡਿਤਾ ਨੂੰ ਤਿੰਨ ਅੱਤਵਾਦੀਆਂ ਵੱਲੋਂ ਗੋਲੀ ਮਾਰੀ ਗਈ ਸੀ।