ETV Bharat / bharat

ਅੰਤਰ ਰਾਸ਼ਟਰੀ ਯੋਗ ਦਿਵਸ 2021 : ਜਾਣੋ ਇਸ ਦਿਨ ਦਾ ਇਤਿਹਾਸ ਤੇ ਮਹੱਤਤਾ

21 ਜੂਨ ਨੂੰ ਦੁਨੀਆ ਭਰ 'ਚ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਯੋਗਾ ਦਿਵਸ ਭਾਰਤ ਦੀ ਪਹਿਲ 'ਤੇ ਦੁਨੀਆ ਭਰ ਵਿੱਚ ਪਹਿਲੀ ਵਾਰ 21 ਜੂਨ 2015 ਨੂੰ ਮਨਾਇਆ ਗਿਆ ਸੀ।ਯੋਗ ਦਿਵਸ ਮਨਾਉਣ ਦਾ ਮੁਖ ਕਾਰਨ ਸਰੀਰ ਦੀ ਕਾਰਜਸ਼ੀਲਤਾ ਵਧਾਉਣ ਤੇ ਹੋਰ ਬੇਹਤਰ ਕਰਨਾ ਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ।

ਅੰਤਰ ਰਾਸ਼ਟਰੀ ਯੋਗ ਦਿਵਸ
ਅੰਤਰ ਰਾਸ਼ਟਰੀ ਯੋਗ ਦਿਵਸ
author img

By

Published : Jun 21, 2021, 4:00 AM IST

ਹੈਦਰਾਬਾਦ : 21 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਯੋਗਾ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਯੋਗਾ ਦਿਵਸ ਭਾਰਤ ਦੀ ਪਹਿਲ 'ਤੇ ਦੁਨੀਆ ਭਰ ਵਿੱਚ ਪਹਿਲੀ ਵਾਰ 21 ਜੂਨ 2015 ਨੂੰ ਮਨਾਇਆ ਗਿਆ ਸੀ। ਇਸ ਦੌਰਾਨ ਭਾਰਤ 'ਚ ਕਰੀਬ 36 ਹਜ਼ਾਰ ਤੋਂ ਵੱਧ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ।

ਯੋਗ ਦਿਵਸ ਦਾ ਇਤਿਹਾਸ

ਆਪਣੇ ਪਹਿਲੇ ਕਾਰਜ ਕਾਲ ਸਾਲ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਪੇਸ਼ਕਸ਼ ਕੀਤੀ। 27 ਸਤੰਬਰ ਸਾਲ 2014 'ਚ ਸੰਯੁਕਤ ਮਹਾਂਸਭਾ ਦੇ ਭਾਸ਼ਣ ਦੌਰਾਨ ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਅਮਰੀਕਾ ਨੇ ਇਸ ਦਿਨ ਮਨਾਉਣ ਦੀ ਮੰਜੂਰੀ ਦੇ ਦਿੱਤੀ। ਫਿਰ ਕਰੀਬ 90 ਦਿਨਾਂ ਵਿਚਾਲੇ ਹੀ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਏ ਜਾਣ ਦਾ ਮਤਾ 177 ਦੇਸ਼ਾਂ ਵਿੱਚ ਪਾਸ ਕੀਤਾ ਗਿਆ। ਭਾਰਤ ਦੀ ਪਹਿਲ ਦੇ ਆਧਾਰ 'ਤੇ ਵਿਸ਼ਵ ਭਰ 'ਚ ਇਹ ਵੱਡੀ ਉਪਲਬਧੀ ਹੈ।

ਪਹਿਲਾ ਯੋਗ ਦਿਵਸ

21 ਜੂਨ 2015 ਨੂੰ ਪੂਰੇ ਵਿਸ਼ਵ ਵਿੱਚ ਪਹਿਲੀ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਵਿੱਚ ਕਰੀਬ 36 ਹਜ਼ਾਰ ਲੋਕ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਲਗਭਗ 84 ਦੇਸ਼ਾਂ ਆਗੂਆਂ ਨੇ ਵੀ ਯੋਗ ਦੇ 21 ਆਸਨ ਕੀਤੇ।ਸਿਹਤਮੰਦ ਰਹਿਣ ਲਈ ਯੋਗ ਨੇ ਅਹਿਮ ਭੂਮਿਕਾ ਅਦਾ ਕਰਦਾ ਹੈ। ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਦੀ ਯੋਗ ਪ੍ਰਤੀ ਦਿਲਚਸਪੀ ਵਧੀ ਹੈ ਤੇ ਵੱਧ ਤੋਂ ਵੱਧ ਲੋਕ ਯੋਗ ਨੂੰ ਅਪਣਾ ਰਹੇ ਹਨ।

21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ

6 ਸਾਲ ਪਹਿਲਾਂ ਸਾਲ 2015 'ਚ ਪਹਿਲੀ ਵਾਰ ਮਨਾਏ ਗਏ ਯੋਗ ਦਿਵਸ ਨੂੰ 21 ਜੂਨ ਨੂੰ ਮਨਾਉਣ ਦੀ ਖ਼ਾਸ ਵਜ੍ਹਾ ਹੈ। ਮਾਹਰਾਂ ਇਸ ਦੀ ਮੁਖ ਵਜ੍ਹਾ ਭਾਰਤੀ ਸੱਭਿਆਚਾਰ ਨੂੰ ਮੰਨਦੇ ਹਨ। 21 ਜੂਨ ਉਹ ਦਿਨ ਹੈ ਜਿਸ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸੂਰਜ ਛੇਤੀ ਉਗਦਾ ਹੈ ਤੇ ਸੂਰਜ ਢੱਲਣ ਵਿੱਚ ਕਾਫੀ ਸਮਾਂ ਲੱਗਦਾ ਹੈ। ਕਿਹਾ ਜਾਂਦਾ ਹੈ ਕਿ ਗਰਮੀਆਂ ਦੀ ਸੰਗਰਾਂਦ ਤੋਂ ਬਾਅਦ ਸੂਰਜ ਦੱਖਣ ਵੱਲ ਹੋ ਜਾਂਦਾ ਹੈ। ਇਸੇ ਕਾਰਨ ਯੋਗ ਦਿਵਸ ਨੂੰ ਮਨਾਉਣ ਲਈ 21 ਜੂਨ ਦਾ ਦਿਨ ਨਿਸ਼ਚਤ ਕੀਤਾ ਗਿਆ ਹੈ।

ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ

ਸਰੀਰ ਦੀ ਕਾਰਜਸ਼ੀਲਤਾ ਵਧਾਉਣ ਤੇ ਹੋਰ ਬੇਹਤਰ ਕਰਨ ਲਈ ਯੋਗ ਦਿਵਸ ਮਨਾਇਆ ਜਾਂਦਾ ਹੈ। ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਧਾਤੂ ਸ਼ਬਦ 'ਧੂਜ' ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੈ ਵਿਅਕਤੀਗਤ ਚੇਤਨਾ। ਦੱਸਣਯੋਗ ਹੈ ਕਿ ਯੋਗ ਦਾ ਇਤਿਹਾਸ 26 ਹਜ਼ਾਰ ਸਾਲ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਯੋਗ ਦੇ ਜਨਕ ਮਹਾਰਿਸ਼ੀ ਪਤਾਂਜਲੀ ਹੀ ਹਨ। ਜਿਨ੍ਹਾਂ ਨੇ ਆਸਥਾਸ ਧਰਮ ਤੇ ਅੰਧ ਵਿਸ਼ਵਾਸ ਤੋਂ ਪਰੇ ਹੱਟ ਕੇ ਯੋਗ ਦਾ ਵਿਸਥਾਰ ਕੀਤਾ ਤੇ ਵੱਖ-ਵੱਖ ਸਰੀਰਕ ਕ੍ਰੀਰਿਆਵਾਂ ਨੂੰ ਯੋਗ ਦਾ ਨਾਂਅ ਦਿੱਤਾ।

ਸਾਲ 2021 ਦੀ ਥੀਮ

ਹਰ ਸਾਲ ਯੋਗ ਦਿਵਸ ਦੀ ਥੀਮ ਵੱਖ-ਵੱਖ ਹੁੰਦੀ ਹੈ। ਇਸ ਸਾਲ 21 ਜੂਨ 2021 ਨੂੰ ਯੋਗ ਦਿਵਸ ਦਾ ਥੀਮ " ਯੋਗਾ ਫੌਰ ਵੈਲਬਿਇੰਗ " ਯਾਨੀ ਕਿ ਸਿਹਤ ਲਈ ਯੋਗ ਹੈ।

ਕੋਰੋਨਾ ਕਾਲ 'ਚ ਯੋਗ ਦਿਵਸ

ਬੀਤੇ ਸਾਲ 2020 ਵਿੱਚ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਨੂੰ ਘਰ ਵਿੱਚ ਰਹਿ ਕੇ ਯੋਗ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਲਈ ਬੀਤੇ ਸਾਲ ਇਸ ਦਾ ਥੀਮ ' ਘਰ 'ਚ ਰਹਿ ਕੇ ਯੋਗ ਕਰੇ ' ਰੱਖੀ ਗਈ ਸੀ।

ਬੀਤੇ ਢੇਡ ਸਾਲ ਤੋਂ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮੈਡੀਕਲ ਐਕਸਪਰਟਸ, ਸਰਕਾਰ , ਯੋਗ ਗੁਰੂਆਂ ਤੇ ਆਯੂਰਵੈਦ ਸਭ ਨੇ ਇਸ ਦੌਰਾਨ ਲੋਕਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰਹਿਣ ਲਈ ਯੋਗ ਕਰਨ ਦੀ ਸਲਾਹ ਦਿੱਤੀ ਹੈ। ਅਜਿਹੇ ਵਿੱਚ ਯੋਗ ਦਿਵਸ 'ਤੇ ਲੋਕ ਆਪਣੇ ਘਰਾਂ 'ਚ ਹੀ ਯੋਗ ਆਸਨ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.