ਰਾਜਕੋਟ: ਗੁਜਰਾਤ ਵਿੱਚ ਜਿਸ ਤਰ੍ਹਾਂ ਨਾਲ ਵਸਤੂਆਂ ਦੀਆਂ ਕੀਮਤਾਂ ਵਧੀਆਂ ਹਨ, ਉਹ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਨਾਲ ਹੀ ਪੈਟਰੋਲ-ਡੀਜ਼ਲ ਦੇ ਨਾਲ-ਨਾਲ ਸਬਜ਼ੀਆਂ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ। ਅਜਿਹੇ 'ਚ ਗਰਮੀਆਂ 'ਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਨਿੰਬੂ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ।
ਅਜਿਹੇ 'ਚ ਰਾਜਕੋਟ ਦੇ ਧੋਰਾਜੀ ਦੇ ਹੀਰਪਾੜਾ ਇਲਾਕੇ 'ਚ ਰਹਿਣ ਵਾਲੇ ਮੋਨਪਾਰਾ ਪਰਿਵਾਰ ਨੂੰ ਆਪਣੇ ਇਕ ਦੋਸਤ ਵਲੋਂ ਬੇਟੇ ਦੇ ਵਿਆਹ 'ਚ ਦਿੱਤੇ ਤੋਹਫੇ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਕਿਉਂਕਿ ਉਸ ਨੇ ਤੋਹਫ਼ੇ ਵਜੋਂ ਨਿੰਬੂ ਦਿੱਤੇ ਸੀ।
ਉਂਜ ਵਿਆਹ ਦੌਰਾਨ ਰਿਸ਼ਤੇਦਾਰਾਂ ਨੇ ਮਿਠਾਈ, ਪੈਸੇ ਜਾਂ ਗਹਿਣੇ ਤੋਹਫ਼ੇ ਵਜੋਂ ਦਿੱਤੇ ਸਨ। ਪਰ ਇਸ ਤੋਂ ਇਲਾਵਾ ਵਿਆਹ ਵਿੱਚ ਨਿੰਬੂ ਦਾ ਤੋਹਫ਼ਾ ਖਿੱਚ ਦਾ ਕੇਂਦਰ ਬਣਿਆ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿੱਚ ਨਿੰਬੂ ਦੀ ਕੀਮਤ 300 ਤੋਂ 400 ਰੁਪਏ ਪ੍ਰਤੀ ਕਿਲੋ ਚੱਲ ਰਹੀ ਹੈ।
ਆੜਤੀਆਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਨਿੰਬੂ 130 ਤੋਂ 150 ਰੁਪਏ ਕਿਲੋ ਦੇ ਕਰੀਬ ਮਿਲ ਰਿਹਾ ਹੈ ਪਰ ਵਿਚੋਲਿਆਂ ਕਾਰਨ ਲੋਕਾਂ ਦੇ ਘਰਾਂ ਤੱਕ ਨਿੰਬੂ 300 ਰੁਪਏ ਕਿਲੋ ਤੱਕ ਪਹੁੰਚ ਜਾਂਦਾ ਹੈ। ਨਿੰਬੂ ਦੀ ਕੀਮਤ ਵਿਚ ਇੰਨਾਂ ਵਾਧਾ ਨਹੀਂ ਹੋਇਆ ਹੈ ਪਰ ਵਿਚੋਲੇ ਆਪਣੇ ਮੁਨਾਫੇ ਲਈ ਇਸ ਦੀ ਕੀਮਤ ਕਈ ਗੁਣਾ ਵਧਾ ਦਿੰਦੇ ਹਨ, ਜਿਸ ਕਾਰਨ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਅਜਿਹੇ ਗਾਹਕ ਹਨ ਜਿਨ੍ਹਾਂ ਨੇ ਨਿੰਬੂ ਖਰੀਦਣਾ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: VEGETABLES PRICES: ਜਾਣੋ ਆਪਣੇ ਸ਼ਹਿਰ ਵਿੱਚ ਸਬਜੀਆਂ ਦੇ ਭਾਅ