ETV Bharat / bharat

ਯੂ.ਪੀ ਤੋਂ ਪੰਜਾਬ 'ਚ ਹੋ ਰਹੀ ਸੀ ਬਾਲ ਮਜ਼ਦੂਰੀ ਲਈ ਬੱਚਿਆ ਦੀ ਸਪਲਾਈ, GRP ਨੇ 32 ਬੱਚੇ ਰੇਲ ਵਿਚੋਂ ਉਤਾਰੇ

ਮੁਰਾਦਾਬਾਦ ਸਟੇਸ਼ਨ ਉਤੇ ਜੀਆਰਪੀ (GRP) ਅਤੇ ਚਾਈਲਡ ਕੇਅਰ (Child Care) ਦੀ ਟੀਮ ਨੇ ਰੇਲ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ 32 ਬੱਚਿਆਂ ਸਮੇਤ 80 ਲੋਕਾਂ ਨੂੰ ਰੇਲ ਵਿਚੋਂ ਉਤਾਰਿਆਂ ਹੈ।ਐਸਪੀ ਰੇਲ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਦੇ ਬਾਅਦ ਬਾਲਗ ਅਤੇ ਨਾਬਾਲਗ ਲੋਕਾਂ ਨੂੰ ਰੇਲ ਵਿਚੋਂ ਉਤਾਰ ਲਿਆ ਹੈ।ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

author img

By

Published : Jul 1, 2021, 7:57 PM IST

ਮਨੁੱਖੀ ਤਸਕਰੀ ਦੇ ਸ਼ੱਕ ਵਿਚ GRP ਨੇ 32 ਬੱਚੇ ਰੇਲ ਵਿਚੋਂ ਉਤਾਰੇ

ਮੁਰਾਦਾਬਾਦ:ਜੀਆਰਪੀ (GRP) ਨੂੰ ਮੇਲ ਦੇ ਦੁਆਰਾ ਮਨੁੱਖੀ ਤਸਕਰੀ ਬਾਰੇ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਕਰਮਭੂਮੀ ਐਕਸਪ੍ਰੈਸ ਦੁਆਰਾ ਬਿਹਾਰ ਤੋਂ ਪੰਜਾਬ ਲਿਜਾਇਆ ਜਾ ਰਿਹਾ ਹੈ।ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਰਾਦਾਬਾਦ ਰੇਲਵੇ ਪੁਲਿਸ ਅਤੇ ਚਾਈਲਡ ਕੇਅਰ ਦੀ ਟੀਮ ਨੇ ਟਰੇਨ ਦੀ ਮੁਰਾਦਾਬਾਦ ਪਹੁੰਚਣ ਉਤੇ ਤਲਾਸ਼ੀ ਲਈ ਜਿਸ ਦੌਰਾਨ 32 ਬੱਚਿਆਂ ਸਮੇਤ 80 ਲੋਕਾਂ ਨੂੰ ਸਟੇਸ਼ਨ ਉਤੇ ਉਤਾਰ ਲਿਆ ਗਿਆ ਹੈ।

4 ਟੀਮਾਂ ਦਾ ਕੀਤਾ ਸੀ ਗਠਨ

ਰੇਲ ਵਿਚੋਂ ਉਤਾਰੇ ਗਏ ਲੋਕਾਂ ਤੋਂ ਚਾਈਲਡ ਕੇਅਰ (Child Care) ਅਤੇ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਬਾਰੇ ਐਸਪੀ ਅਪਰਨਾ ਗੁਪਤਾ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ 4 ਟੀਮਾਂ ਬਣਾਈਆ ਗਈਆ ਅਤੇ ਟਰੇਨ ਦੀ ਤਲਾਸ਼ੀ ਲਈ ਗਈ ਜਿਸ ਵਿਚ 32 ਬੱਚਿਆਂ ਸਮੇਤ 80 ਲੋਕਾਂ ਨੂੰ ਉਤਾਰ ਲਿਆ ਗਿਆ ਹੈ।

ਜਾਂਚ ਤੋਂ ਬਾਅਦ ਹੀ ਕਾਰਵਾਈ ਹੋਵੇਗੀ

ਅਪਰਨਾ ਗੁਪਤਾ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਪੰਜਾਬ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਜੇਕਰ ਮਨੁੱਖੀ ਤਸਕਰੀ ਸਿੱਧ ਹੁੰਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਛੱਡ ਦਿੱਤਾ ਜਾਵੇਗਾ।

213 ਬੱਚਿਆਂ ਦੀ ਮਿਲੀ ਸੀ ਸੂਚਨਾ

ਐਸਪੀ ਅਪਰਨਾ ਗੁਪਤਾ ਦਾ ਕਹਿਣਾ ਹੈ ਕਿ 213 ਬੱਚਿਆਂ ਦੀ ਸੂਚਨਾ ਮਿਲੀ ਸੀ ਜਿਸ ਵਿਚੋਂ ਕੁੱਝ ਬੱਚਿਆਂ ਨੂੰ ਸੀਤਾਪੁਰ ਰੇਲਵੇ ਸਟੇਸ਼ਨ ਉਤੇ ਉਤਾਰ ਲਿਆ ਗਿਆ ਹੈ ਅਤੇ 32 ਬੱਚੇ ਮੁਰਾਦਾਬਾਦ ਉਤਾਰਿਆ ਗਿਆ ਹੈ।

ਬੱਚਿਆਂ ਦੇ ਨਾਲ ਪਰਿਵਾਰ ਵੀ ਉਤਾਰੇ ਗਏ ਸਟੇਸ਼ਨ ਉਤੇ

ਮੁਰਾਦਾਬਾਦ ਪਹੁੰਚੀ ਕਰਮਭੂਮੀ ਐਕਸਪ੍ਰੈਸ ਵਿਚੋਂ 32 ਬੱਚਿਆਂ ਨੂੰ ਟਰੇਨ ਵਿਚੋ ਉਤਾਰਿਆ ਗਿਆ ਹੈ।ਬੱਚਿਆਂ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਉਤਾਰਿਆ ਗਿਆ ਹੈ।ਇਸ ਮੌਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਬੱਚੇ ਆਪਣੇ ਪਰਿਵਾਰ ਦੇ ਨਾਲ ਹਨ।

ਇਹ ਵੀ ਪੜੋ:ਕਾਨਪੁਰ ਦੇਹਾਤੀ ਵਿੱਚ 12 ਸਾਲਾ ਲੜਕੀ ਨੂੰ ਜ਼ਿੰਦਾ ਸਾੜਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.