ਨਵੀਂ ਦਿੱਲੀ: ਕਹਿੰਦੇ ਨੇ ਕਿ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਨਾਲ ਭਾਵੇਂ ਹੀ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਪਰ ਬਾਵਜੂਦ ਇਸ ਦੇ ਸਭ ਤੋਂ ਖ਼ਾਸ ਹੁੰਦਾ ਹੈ। ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜੋ ਇਸ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹਨ। ਦਰਅਸਲ ਰਾਜਧਾਨੀ ਦੇ ਦਵਾਰਕਾ ਸਬਸਿਟੀ ਦੇ ਦੱਖਣੀ ਥਾਣਾ ਖੇਤਰ 'ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਿੱਤਰ ਨੇ ਆਪਣੇ ਮਿੱਤਰ ਉੱਤੇ ਸ਼ੱਕ ਦੇ ਚੱਲਦੀਆਂ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ। ਪੀੜਤ 12ਵੀਂ ਜਮਾਤ ਦੀ ਵਿਦਿਆਰਥੀ ਹੈ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣੇ ਦੋਸਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।
ਪੀੜਤ ਨੇ ਘਰ ਅਤੇ ਡਾਕਟਰ ਨੂੰ ਬੋਲਿਆ ਝੂਠ: ਪੀੜਤ ਨੇ ਆਪਣੀਆਂ ਉਂਗਲਾਂ ਕੱਟੇ ਜਾਣ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਡਾਕਟਰ ਨੂੰ ਕਹੇਗਾ ਕਿ ਮੋਟਰਸਾਈਕਲ ਦੀ ਚੇਨ 'ਚ ਫਸ ਕੇ ਉਸ ਦੀਆਂ ਉਂਗਲੀਆਂ ਵੱਢੀਆਂ ਗਈਆਂ ਹਨ। ਫਿਰ ਮੁਲਜ਼ਮ ਦੋਸਤ ਉਸ ਨੂੰ ਹਸਪਤਾਲ ਲੈ ਗਿਆ ਅਤੇ ਪੀੜਤ ਨੇ ਡਾਕਟਰ ਨੂੰ ਇਹੀ ਕਹਾਣੀ ਦੱਸ ਦਿੱਤੀ। ਪੀੜਤ ਲੜਕਾ ਜ਼ਿਆਦਾ ਦੇਰ ਤੱਕ ਪਰਿਵਾਰ ਤੋਂ ਇਹ ਗੱਲ ਲੁਕਾ ਨਾ ਸਕਿਆ ਤੇ 8 ਨਵੰਬਰ ਨੂੰ ਪਰਿਵਾਰ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ।
ਦਰਾਅਸਰ ਦੋਸਤ ਆਪਣੇ ਦੋਸਤ ਉੱਤੇ ਸ਼ੱਕ ਸੀ ਕਿ ਉਹ ਕਿਸੇ ਕੁੜੀ ਨਾਲ ਗੱਲ ਕਰਦਾ ਹੈ, ਜਿਸ ਕਾਰਨ ਉਸ ਦੀਆਂ ਉਂਗਲਾ ਵੱਢ ਦਿੱਤੀਆਂ। ਮੁਲਜ਼ਮ ਆਪਣੇ ਮਿੱਤਰ ਦੀ ਫਿਕਰ ਕਰਦਾ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਉਸ ਦਾ ਮਿੱਤਰ ਕਿਸੇ ਕੁੜੀ ਨਾ ਗੱਲ ਕਰੇਗਾ ਤਾਂ ਉਹ 12ਵੀਂ ਜਮਾਤ ਵਿੱਚੋਂ ਦੁਬਾਰਾ ਫੇਲ੍ਹ ਹੋ ਸਕਦਾ ਹੈ।
- ਦੇਹਰਾਦੂਨ 'ਚ 30 ਮਿੰਟਾਂ 'ਚ 20 ਕਰੋੜ ਦੀ ਵੱਡੀ ਲੁੱਟ, ਤਾਜ਼ਾ ਹੋਈਆਂ ਡਕੈਤ ਅੰਗਰੇਜ ਸਿੰਘ ਦੀਆਂ ਯਾਦਾਂ, ਜਿਸਨੇ ਪੁਲਿਸ ਦੇ ਨਾਲ-ਨਾਲ ਉਡਾਈ ਸੀ ਸੁਨਿਆਰਿਆਂ ਦੀ ਨੀਂਦ
- CONGRESS LEADER PROBLEM WITH RAM: ਕਾਂਗਰਸ ਆਗੂ ਅਚਾਰਿਆ ਪ੍ਰਮੋਦ ਕ੍ਰਿਸ਼ਨਮ ਨੇ ਆਪਣੇ ਪਾਰਟੀ ਲੀਡਰਾਂ ਖ਼ਿਲਾਫ਼ ਦਿੱਤਾ ਬਿਆਨ, ਕਿਹਾ-ਕਈ ਕਾਂਗਰਸੀ ਨਹੀਂ ਮੰਨਦੇ ਭਗਵਾਨ ਰਾਮ ਨੂੰ
- Weather Update: ਮੀਂਹ ਨੇ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਦਿੱਤੀ ਰਾਹਤ, ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ, ਲੋਕਾਂ ਨੇ ਥੋੜ੍ਹੀ ਸਾਫ ਹਵਾ 'ਚ ਲਿਆ ਸਾਹ
ਦੋਸਤ ਦੀ ਜਿਆਦਾ ਫਿਕਰ ਕਾਰਨ ਕੀਤਾ ਵੱਡਾ ਕਾਰਾ: ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ 2 ਦੋਸਤ 12ਵੀਂ ਵਿੱਚ ਇਕੱਠੇ ਪੜ੍ਹਦੇ ਸਨ, ਪਰ ਇੱਕ ਦੋਸਤ ਫੇਲ੍ਹ ਹੋ ਗਿਆ ਤੇ ਉਹ ਵੱਖ-ਵੱਖ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਦੋਸਤ ਆਪਣੇ ਫੇਲ੍ਹ ਹੋਏ ਮਿੱਤਰ ਦੀ ਜਿਆਦਾ ਫਿਕਰ ਕਰਨ ਲੱਗਾ ਤੇ ਉਸ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਲੱਗਾ। ਕੁਝ ਸਮੇਂ ਬਾਅਦ ਮੁਲਜ਼ਮ ਦੋਸਤ ਨੂੰ ਪਤਾ ਲੱਗਾ ਕਿ ਉਸ ਦਾ ਦੋਸਤ ਕਿਸੇ ਕੁੜੀ ਨਾਲ ਗੱਲ ਕਰਦਾ ਹੈ, ਜਿਸ ਕਾਰਨ ਉਸ ਨੂੰ ਗੁੱਸਾ ਆਇਆ ਤੇ ਉਸ ਨੇ ਆਪਣੇ ਦੋਸਤ ਦੀਆਂ ਉਂਗਲਾਂ ਵੱਢ ਦਿੱਤੀਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।