ਮੁੰਬਈ/ਅਹਿਮਦਾਬਾਦ: ਚੱਕਰਵਾਤੀ ਤੂਫਾਨ ਤੌਕਤੇ ਹੋਰ ਮਜਬੂਤ ਹੋ ਗਿਆ ਹੈ ਅਤੇ ਇਹ ਗੁਜਰਾਤ ਦੇ ਕਿਨਾਰੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਮਨ-ਦੀਵ ਅਤੇ ਦਾਦਰਾ-ਨਗਰ ਹਵੇਲੀ ਦੇ ਕਿਨਾਰੇ ਵੱਲ ਨੂੰ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।
ਆਈਐਮਡੀ ਨੇ ਕਿਹਾ ਹੈ ਕਿ ਤੂਫਾਨ ਦੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਹੈ ਕਿ ਇਸਦੇ ਉੱਤਰ ਅਤੇ ਉੱਤਰ ਪੱਛਮ ਵੱਲ ਨੂੰ ਵਧਣ ਅਤੇ 18 ਮਈ ਨੂੰ ਦਪਹਿਰ ਦੇ ਨੇੜੇ ਪੋਰਬੰਦਰ ਅਤੇ ਨਲਿਆ ਦੇ ਵਿਚਾਲੇ ਗੁਜਰਾਤ ਦੇ ਕਿਨਾਰੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ ਹੈ ਕਿ ਬੇਸ਼ਕ ਇਸ ਨਾਲ ਉਨ੍ਹਾਂ ਖੇਤਰ ਚ ਬਹੁਤ ਭਾਰੀ ਮੀਂਹ ਪਵੇਗਾ ਪਰ ਮੁੰਬਈ ਵਰਗੇ ਸ਼ਹਿਰ ਜਿਆਦਾ ਪ੍ਰਭਾਵਿਤ ਨਹੀਂ ਹੋਣਗੇ। ਆਈਐਮਡੀ ਨੇ ਕਿਹਾ ਹੈ ਕਿ 17 ਮਈ ਨੂੰ ਮੁੰਬਈ ਸਮੇਤ ਉੱਤਰੀ ਕੋਂਕਣ ਚ ਕੁਝ ਸਥਾਨਾਂ ’ਤੇ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪਵੇਗਾ।
ਸੀਨੀਅਰ ਡਾਈਰੈਕਟਰ (ਮੌਸਮ) ਆਈਐਮਡੀ ਮੁੰਬਈ ਸ਼ੁਭਾਨੀ ਭੂਟੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੀ ਰਾਜਧਾਨੀ ਚ ਐਤਵਾਰ ਨੂੰ ਦੁਪਹਿਰ ਤੋਂ ਬਾਰਿਸ਼ ਦੀ ਉਮੀਦ ਹੈ ਉਨ੍ਹਾਂ ਨੇ ਕਿਹਾ ਕਿ ਤੂਫਾਨ ਫਿਲਹਾਲ ਗੋਆ ਤੋਂ 250 ਕਿਲੋਮੀਟਰ ਦੱਖਣ ਪੱਛਮ ’ਚ ਹੈ।
ਭੂਟੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਸਿੰਧੁਦੁਰਗ ਅਤੇ ਰਤਨਾਗੀਰੀ ਜਿਲ੍ਹੇ ਦੇ ਨਾਲ ਗੋਆ ਜਿਆਦਾ ਮੀਂਹ ਅਤੇ ਤੇਜ਼ਾ ਹਵਾਵਾਂ ਨਾਲ ਪ੍ਰਭਾਵਿਤ ਹੋਵੇਗਾ। ਹਵਾ ਦੀ ਰਫਤਾਰ ਲਗਭਗ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗਾ।
ਇਹ ਵੀ ਪੜੋ: ਜਾਣੋ ਮਲੇਰਕੋਟਲਾ ਕਦੋਂ ਬਣਿਆ ਸੀ ਪੰਜਾਬ ਦਾ ਹਿੱਸਾ
ਉਨ੍ਹਾਂ ਨੇ ਕਿਹਾ ਕਿ ਆਈਐਮਡੀ ਨੇ ਆਰੇਜ ਅਲਰਟ ਜਾਰੀ ਕੀਤਾ ਹੈ। ਜਿਸਦਾ ਮਤਲਬ ਹੈ ਕਿ ਪੂਰੇ ਕੋਕਣ ਅਤੇ ਪੱਛਮ ਮਹਾਰਾਸ਼ਟਰ ਦੇ ਪਹਾੜੀ ਇਲਾਕਿਆਂ, ਮੁੱਖ ਤੌਰ ਤੇ ਕੋਲ੍ਹਾਪੁਰ ਅਤੇ ਸਤਾਰਾ ਚ ਐਤਵਾਰ ਅਤੇ ਸੋਮਵਾਰ ਨੂੰ ਜੋਰਦਾਰ ਮੀਂਹ ਪੈਣ ਦੀ ਸੰਭਵਾਨਾ ਹੈ।
ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਐਤਵਾਰ ਨੂੰ ਸਵੇਰ 10 ਵਜੇ ਤੱਕ ਭਾਰੀ ਮੀਂਹ ਹੋਣ ਦੇ ਅਨੁਮਾਨਾਂ ਦੇ ਕਾਰਣ ਲਕਸ਼ਦੀਪ ਚ ਅਗਤੀ ਹਵਾਈਅੱਡੇ ਦੇ ਲਈ ਨਿਧਾਰਿਤ ਉਡਾਣਾਂ ਦੀ ਰੱਦ ਕਰ ਦਿੱਤਾ ਹੈ।
ਹਵਾਈਫੌਜ ਦੇ 16 ਮਾਲ ਢੋਹਣ ਵਾਲੇ ਜਹਾਜ ਅਤੇ 18 ਹੈਲੀਕਾਪਟਰ ਤਿਆਰ
ਭਾਰਤੀ ਹਵਾਈਫੌਜ ਨੇ ਤੌਕਤੇ ਤੂਫਾਨ ਨਾਲ ਹੋਣ ਵਾਲੀ ਕਿਸੇ ਵੀ ਸਥਿਤੀ ਤੋਂ ਨਿਪਟਣ ਦੇ ਲਈ ਤਿਆਰ ਹੈ ਉਸਨੇ 16 ਮਾਲ ਢੋਹਣ ਵਾਲੇ ਜਹਾਜ ਅਤੇ 18 ਹੈਲੀਕਾਪਟਰ ਪ੍ਰਾਇਦੀਪ ਤਿਆਰ ਰੱਖੇ ਹਨ।
ਹਵਾਈਫੌਜ ਨੇ ਦੱਸਿਆ ਕਿ ਅਗਲੇ ਕੁਝ ਦਿਨ ਤੱਟਵਰਤੀ ਖੇਤਰ ’ਚ ਕੋਵਿਡ-19 ਰਾਹਤ ਅਭਿਆਨ ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਕਿਉਂਕਿ ਖਰਾਬ ਮੌਸਮ ਦੇ ਕਾਰਨ ਇਨ੍ਹਾਂ ਇਲਾਕਿਆ ਚ ਮੁਹਿੰਮ ਪ੍ਰਭਾਵਿਤ ਹੋ ਸਕਦਾ ਹੈ।
ਹਵਾਈਫੌਜ ਨੇ ਇੱਕ ਬਿਆਨ ਚ ਕਿਹਾ ਹੈ ਕਿ ਹਵਾਈਫੌਜ ਨੇ ਤੌਕਤੇ ਤੂਫਾਨ ਦੇ ਮੱਦੇਨਜਰ ਪ੍ਰਾਇਦੀਪ ਭਾਰਤ ’ਚ 16 ਮਾਲ ਢੋਹਣ ਵਾਲੇ ਜਹਾਜਾਂ ਅਤੇ 18 ਹੈਲੀਕਾਪਟਰਾਂ ਐਂਮਰਜੇਂਸੀ ਦੇ ਲਈ ਤਿਆਰ ਰੱਖਿਆ ਹੈ ਕਿਉਂਕਿ ਤੂਫਾਨ ਦੀ ਵਜਾਂ ਤੋਂ ਪੱਠਮ ਤੱਟਵਰਤੀ ਇਲਾਕਿਆਂ ਚ ਭਾਰੀ ਮੀਂਹ ਹੋਣ ਦੀ ਸ਼ੰਕਾ ਹੈ।
ਬਿਆਨ ਚ ਕਿਹਾ ਗਿਆ ਹੈ ਕਿ ਆਈਐਲ-76 ਜਹਾਜ ਬਠਿੰਡਾ ( ਪੰਜਾਬ) ਤੋਂ 127 ਜਵਾਨਾਂ ਅਤੇ 11 ਟਨ ਸਾਮਾਨ ਲੈ ਕੇ ਜਾਮਨਗਰ (ਗੁਜਰਾਤ) ਪਹੁੰਚਾ ਰਿਹਾ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਤੌਕਤੇ ਤੋਂ ਨਿਪਟਣ ਦੀ ਰਾਜਾਂ, ਕੇਂਦਰੀ ਮੰਤਰਾਲਿਆਂ ਅਤੇ ਏਜੰਸੀਆਂ ਦੀ ਤਿਆਰੀਆਂ ਦਾ ਜਾਇਜਾ ਲੈਣ ਦੇ ਲਈ ਸ਼ਨੀਵਾਰ ਨੂੰ ਇੱਕ ਮਹੱਤਵਪੂਰਨ ਬੈਠਕ ਦੀ ਅਤੇ ਲੋਕਾਂ ਨੂੰ ਸੁਰੱਖਿਆ ਸਥਾਨਾਂ ’ਤੇ ਪਹੁੰਚਾਉਣ ਅਤੇ ਬਿਜਲੀ, ਦੂਰਸੰਚਾਰ, ਸਿਹਤ, ਪੇਅਜਲ ਵਰਗੀ ਜਰੂਰੀ ਸੇਵਾਵਾਂ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ