ETV Bharat / bharat

ਹੁਬਲੀ: ਫੈਕਟਰੀ 'ਚ ਅੱਗ ਲੱਗਣ ਨਾਲ 3 ਦੀ ਮੌਤ

author img

By

Published : Jul 24, 2022, 7:51 AM IST

Updated : Jul 24, 2022, 1:18 PM IST

ਸ਼ਹਿਰ ਦੇ ਬਾਹਰਵਾਰ ਤਰਹਾਲਾ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਅੱਠ ਤੋਂ ਵੱਧ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਸ ਚੋਂ ਹਸਤਾਲ ਵਿੱਚ ਜ਼ੇਰੇ ਇਲਾਜ ਦੌਰਾਨ 3 ਦੀ ਮੌਤ ਹੋ ਗਈ ਹੈ।

Fire accident in factory
Fire accident in factory

ਕਰਨਾਟਕ/ ਹੁਬਲੀ: ਬਾਹਰਵਾਰ ਤਰਹਾਲਾ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਅੱਠ ਤੋਂ ਵੱਧ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਸ ਚੋਂ 3 ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਮਜ਼ਦੂਰਾਂ ਨੂੰ ਕਿਮ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਫੈਕਟਰੀ 'ਚ ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅੱਗ ਲੱਗਣ ਕਾਰਨ ਇੱਕ ਬਾਈਕ ਵੀ ਸੜ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਹੁਬਲੀ ਦਿਹਾਤੀ ਪੁਲਿਸ ਸਟੇਸ਼ਨ ਦੀ ਹੈ ਅਤੇ ਦਮਕਲ ਵਿਭਾਗ ਬਚਾਅ ਕਾਰਜ 'ਚ ਲੱਗੇ ਹੋਏ ਹਨ।

ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਹੁਬਲੀ ਧਾਰਵਾੜ ਦੇ ਪੁਲਿਸ ਕਮਿਸ਼ਨਰ ਲੈਬੁਰਾਮ ਨੇ ਕਿਹਾ ਕਿ ਉਦਯੋਗਿਕ ਖੇਤਰ 'ਚ ਅੱਗ ਲੱਗ ਗਈ ਅਤੇ ਅੱਠ ਲੋਕ ਜ਼ਖਮੀ ਹੋ ਗਏ। ਫੈਕਟਰੀ 'ਚ ਗੈਸ ਸਿਲੰਡਰ ਫਟ ਗਿਆ ਹੈ, ਪੁਲਿਸ ਕਰਮਚਾਰੀ ਅਤੇ ਫਾਇਰ ਬਿਗ੍ਰੇਡ ਵਲੋਂ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਕਿਮ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ ਅਤੇ ਹੋਰ ਵੇਰਵੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ।

ਵਿਧਾਇਕ ਅਰਵਿੰਦ ਬੇਲੜ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਬਿਆਨ ਦਿੱਤਾ ਕਿ ਇਹ ਫੈਕਟਰੀ 15 ਦਿਨ ਪਹਿਲਾਂ ਸ਼ੁਰੂ ਹੋਈ ਸੀ। ਕਿ ਇਹ ਬਿਨਾਂ ਕਿਸੇ ਨੂੰ ਦੱਸੇ ਸ਼ੁਰੂ ਕੀਤਾ ਗਿਆ ਸੀ। ਇਹ ਫੈਕਟਰੀ ਅਣਅਧਿਕਾਰਤ ਹੈ। ਫੈਕਟਰੀ ਮਾਲਕ ਤਬੱਸੁਮ ਸ਼ੇਖ ਡਰ ਕੇ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਉੜੀਆ ਅਦਾਕਾਰ ਬਾਬੂਸ਼ਾਨ ਮੋਹੰਤੀ ਦੀ ਪਤਨੀ ਨੇ ਬੇਵਫ਼ਾਈ ਦੇ ਸ਼ੱਕ 'ਚ ਸੜਕ 'ਤੇ ਮਚਾਇਆ ਹੰਗਾਮਾ...ਦੇਖੋ ਵਾਇਰਲ ਵੀਡੀਓ

etv play button

Last Updated : Jul 24, 2022, 1:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.