ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਵਿੱਚ ਆਰਜੀ ਢੋਲਾਂ ਵਾਲਾ ਪੁਲ ਦੁਬਾਰਾ ਨਾ ਲਗਾਉਣ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ। ਦੱਸ ਦਈਏ ਕੀ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਸ ਰਾਵੀ ਦਰਿਆ ਪਾਰ ਕਰਕੇ ਬਹੁਤ ਸਾਰੇ ਕਿਸਾਨ ਖੇਤੀ ਕਰਨ ਜਾਂਦੇ ਹਨ ਅਤੇ ਹੜਾਂ ਦੇ ਸੀਜ਼ਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਆਰਜੀ ਢੋਲਾ ਵਾਲੇ ਪੁੱਲ ਨੂੰ ਉਤਾਰਿਆ ਗਿਆ ਸੀ। ਪਰ ਦੁਬਾਰਾ ਇਸ ਪੁਲ ਨੂੰ ਨਹੀਂ ਲਗਾਇਆ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ ਕਿਉਂਕਿ ਕਿਸਾਨਾਂ ਦੀ ਫਸਲ ਰਾਵੀ ਦਰਿਆ ਪਾਰ ਪੱਕ ਕੇ ਤਿਆਰ ਖੜੀ ਹੈ ਅਤੇ ਢੋਲਾ ਵਾਲਾ ਪੁੱਲ ਨਾ ਹੋਣ ਕਰਕੇ ਕਿਸਾਨ ਆਪਣੀ ਫਸਲ ਰਵੀ ਦਰਿਆ ਪਾਰ ਨਹੀਂ ਲੈ ਕੇ ਆ ਸਕਦੇ।
ਪ੍ਰਸ਼ਾਸਨ ਨੂੰ ਚੇਤਾਵਨੀ
ਜਿਸ ਚਲਦੇ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਇਸ ਪੁੱਲ ਨੂੰ ਲਗਾਇਆ ਜਾਵੇ ਜੇਕਰ ਪੁੱਲ ਨੂੰ ਜਲਦ ਨਹੀਂ ਲਗਾਇਆ ਜਾਂਦਾ ਤਾਂ ਐਸਡੀਐਮ ਅਜਨਾਲਾ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
- ਘਰਾਂ ਨੂੰ ਜਿੰਦਰੇ ਲਾ ਕੇ ਰਾਜਸਥਾਨ 'ਚ ਨਰਮਾ ਚੁਗਣ ਲਈ ਮਜਬੂਰ ਹੋਏ ਮਾਨਸਾ ਦੇ ਮਜ਼ਦੂਰ, ਵਜ੍ਹਾਂ ਜਾਣ ਕੇ ਹੋ ਜਾਓਗੇ ਹੈਰਾਨ - Laborers Of Mansa
- ਇਸ ਪਿੰਡ 'ਚ ਸਰਪੰਚੀ ਲਈ ਲੱਗੀ ਕਰੋੜਾਂ ਦੀ ਬੋਲੀ, ਤਾਂ ਕਿਤੇ ਸਾਢੇ 35 ਲੱਖ ਰੁਪਏ ਦਾ ਪਿਆ 'ਸਰਪੰਚ' - Panchayat Election 2024
- ਐਸਜੀਪੀਸੀ ਨੇ ਲਿਆ ਵੱਡਾ ਸਟੈਂਡ, ਪੰਜਾਬ 'ਚ ਨਹੀਂ ਚੱਲੇਗੀ ਕੰਗਨਾ ਦੀ ਐਂਮਰਜੈਂਸੀ ਫਿਲਮ, ਕਹਿੰਦੇ ਜੇ ਫਿਲਮ ਚੱਲੀ ਤਾਂ... - Kangana Ranaut vs SGPC
ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਰਾਵੀ ਦਰਿਆ ਪਾਰ ਕਰਕੇ ਖੇਤੀ ਕਰਨ ਬਹੁਤ ਸਾਰੇ ਕਿਸਾਨ ਜਾਂਦੇ ਹਨ ਅਤੇ ਰਾਵੀ ਪਾਰ ਉਹਨਾਂ ਵੀ ਫਸਲ ਪੱਕ ਕੇ ਤਿਆਰ ਖੜੀ ਹੈ ਪਰ ਆਰਜੀ ਢੋਲ ਵਾਲਾ ਪੁੱਲ ਨਾ ਹੋਣ ਕਰਕੇ ਕੰਬਾਈਨ ਉਧਰ ਨਹੀਂ ਜਾ ਪਾ ਰਹੀ ਨਾ ਹੀ ਉਧਰੋਂ ਫਸਲ ਇਧਰ ਆ ਪਾ ਰਹੀ ਹੈ, ਜਿਸ ਦੇ ਚਲਦੇ ਕਿਸਾਨਾਂ ਨੂੰ ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਤਾੜਨਾ ਦਿੱਤੀ ਕਿ ਜਲਦ ਤੋਂ ਜਲਦ ਇਸ ਪੁੱਲ ਨੂੰ ਲਗਾਇਆ ਜਾਵੇ। ਜੇਕਰ ਪੁੱਲ ਨਹੀਂ ਲਗਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਐਸਡੀਐਮ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।