ਰੂਪਨਗਰ : ਚਾਈਨਾ ਡੋਰ ਦੇ ਖ਼ਾਤਮੇ ਲਈ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਥੇ ਹੀ ਬਸੰਤ ਪੰਚਮੀ ਤਿਉਹਾਰ ਮੌਕੇ ਚਾਈਨਾ ਡੋਰ ਦੀ ਚਪੇਟ ਦੇ ਵਿਚ 12 ਸਾਲਾਂ ਬੱਚਾ ਆਇਆ ਹੈ। ਦੱਸ ਦਈਏ ਕਿ ਇਹ ਬਾਈਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਅਚਾਨਕ ਹੀ ਇਹ ਬੱਚਾ ਚਾਈਨਾ ਡੋਰ ਦੀ ਚਪੇਟ ਦੇ ਵਿਚ ਆ ਗਿਆ ਹੈ। ਦੱਸ ਦਈਏ ਕਿ ਇਸ ਦੇ ਗਲੇ ‘ਤੇ ਡੋਰ ਦੇ ਕਾਰਨ ਡੂੰਘਾ ਕੱਟ ਲੱਗਿਆ ਹੈ। ਜਿਸ ਕਰਕੇ ਇਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਬੱਚੇ ਨੂੰ ਫ਼ੌਰਨ ਹਸਪਤਾਲ ਦੇ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਚਾਈਨਾ ਡੋਰ ਦਾ ਕਹਿਰ
ਇਹ ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਹ ਜਾਂਦੇ ਬੱਚੇ ਦੇ ਗੱਲ ' ਚ ਚਾਈਨਾ ਡੋਰ ਫਿਰਨ ਦੇ ਨਾਲ ਇਹ ਹਾਦਸਾ ਵਾਪਰਿਆ ਹੈ। ਦੱਸ ਦਾਈਏ ਕਿ ਇਸ ਦੇ ਨਾਲ ਹੋਰ ਵੀ ਕਈ ਮਾਮਲੇ ਚਾਈਨਾ ਡੋਰ ਦੀ ਚਪੇਟ ‘ਚ ਆਉਣ ਦੇ ਕਾਰਨ ਸਾਹਮਣੇ ਆਏ ਹਨ। ਜਿਸ 'ਚ ਰੋਪੜ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਵੇਰ ਦੇ 4 ਕੇਸ ਆ ਚੁੱਕੇ ਹਨ। ਇਸ ਮੌਕੇ ਡਾਕਟਰ ਦੇ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਨਾਲ ਪਰਿਵਾਰਿਕ ਮੈਂਬਰ ਦੇ ਵੱਲੋਂ ਪ੍ਰਸ਼ਾਸਨ ਨੂੰ ਚਾਈਨਾ ਡੋਰ 'ਤੇ ਨੱਥ ਪਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਚਾਈਨਾ ਡੋਰ ਉੱਤੇ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਅਜਿਹੀ ਹਾਲਤ ਕਿਸੇ ਹੋਰ ਬੱਚੇ ਦੀ ਨਾ ਹੋਵੇ। ਫ਼ਿਲਹਾਲ ਇਸ ਮਾਮਲੇ ਵਿਚ ਬੱਚੇ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ।
- ਬਸੰਤ ਪੰਚਮੀ ਦੇ ਮੇਲੇ 'ਤੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ
- ਖੰਨਾ 'ਚ ਘਰਾਂ ਦੀਆਂ ਛੱਤਾਂ 'ਤੇ ਪੁਲਿਸ ਦੀ ਛਾਪੇਮਾਰੀ, ਪਤੰਗਬਾਜ਼ ਚਾਇਨਾ ਡੋਰ ਛੱਡ ਕੇ ਭੱਜ ਗਏ, ਲਾਊਡ ਸਪੀਕਰ ਵੀ ਕਰਾਏ ਬੰਦ
- ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਹੋਈ ਭੰਨ੍ਹਤੋੜ ਮਾਮਲੇ ਦੀ ਕੇਂਦਰ ਕਰੇਗਾ ਜਾਂਚ, ਅੰਮ੍ਰਿਤਸਰ ਪਹੁੰਚੀ 6 ਮੈਂਬਰੀ ਕਮੇਟੀ