ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਗੜਸ਼ੰਕਰ ਦੇ ਚੰਡੀਗੜ੍ਹ ਰੋਡ ਉੱਤੇ ਅੱਜ ਕਾਲਜ ਦੀ ਬੱਸ ਅਤੇ ਲੱਕੜ ਨਾਲ ਭਰੇ ਟਰੱਕ ਦੀ ਭਿਆਨਕ ਟੱਕਰ ਹੋਈ। ਇਸ ਦੌਰਾਨ ਰਸਤੇ ਵਿੱਚ ਮੋਟਰਸਾਈਕਲ ਉੱਤੇ ਜਾ ਰਹੇ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ। ਜਦਕਿ, ਹੋਰ ਜਖਮੀਆਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਗੜਸ਼ੰਕਰ ਇਲਾਜ ਲਈ ਭੇਜਿਆ। ਇਸ ਕਾਲਜ ਬੱਸ ਵਿੱਚ ਕੁੜੀਆਂ ਹੀ ਮੌਜੂਦ ਸੀ। ਉਨ੍ਹਾਂ ਤੋਂ ਇਲਾਵਾ ਬੱਸ ਡਰਾਈਵਰ ਤੇ ਨਾਲ ਇਕ ਹੋਰ ਵਿਅਕਤੀ ਬੱਸ ਵਿੱਚ ਸੀ।
ਚਸ਼ਮਦੀਦ ਨੇ ਬਿਆਨ ਕੀਤਾ ਸਾਰਾ ਮਾਮਲਾ
ਚਸ਼ਮਦੀਦ ਨੇ ਦੱਸਿਆ ਕਿ, "ਉਹ ਇੱਥੇ ਕੋਲ ਹੀ ਕੰਮ ਕਰਦਾ ਹੈ। ਅਚਾਨਕ ਟੱਰਕ ਦੇ ਟਾਇਰ ਫੱਟਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਡਰਾਈਵਰ ਕੋਲੋਂ ਟੱਰਕ ਕੰਟਰੋਲ ਨਹੀਂ ਹੋਇਆ। ਟੱਰਕ ਬੱਸ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਘੜੀਸ ਕੇ ਬੱਸ ਵੱਲ ਲੈ ਗਿਆ ਅਤੇ ਫਿਰ ਕਾਲਜ ਬੱਸ ਨਾਲ ਜਾ ਕੇ ਟਕਰਾ ਗਿਆ। ਨੌਜਵਾਨ ਦੀ ਮੌਤ ਹੋ ਗਈ। ਬੱਸ ਵਿੱਚ ਕੱਢੀਆਂ ਕੁੜੀਆਂ ਚੋਂ ਇੱਕ ਦੀ ਹਾਲਤ ਗੰਭੀਰ ਸੀ ਅਤੇ ਬੱਸ ਡਰਾਈਵਰ ਵੀ ਜ਼ਿਆਦਾ ਜਖਮੀ ਸੀ। ਇਸ ਤੋਂ ਇਲਾਵਾ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ।"
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ
ਥਾਣਾ ਗੜਸ਼ੰਕਰ ਦੇ ਪੁਲਿਸ ਮੁਲਾਜ਼ਮ ਮਹਿੰਦਰ ਪਾਲ ਨੇ ਦੱਸਿਆ ਕਿ, 'ਇੱਕ ਕਾਲਜ ਦੀ ਬੱਸ ਅਤੇ ਟਰੱਕ ਦਾ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਇੱਕ ਰਾਸਤੇ ਵਿੱਚ ਜਾਂਦੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਜਿਸ ਦੀ ਲਾਸ਼ ਨੂੰ ਟਰੱਕ ਹੇਠਾਂ ਤੋਂ ਕੱਢਿਆ ਗਿਆ ਹੈ ਅਤੇ ਜਿੰਨੇ ਵੀ ਕਾਲਜ ਦੇ ਬੱਚੇ, ਬੱਸ ਡਰਾਈਵਰ ਤੇ ਕੰਡਕਟਰ ਜ਼ਖਮੀ ਸਨ, ਉਨ੍ਹਾਂ ਨੂੰ ਸਿਵਿਲ ਹਸਪਤਾਲ ਗੜਸ਼ੰਕਰ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਸੜਕ ਹਾਦਸੇ ਕਰਨਾ ਟਰੱਕ ਓਵਰਲੋਡ ਹੋਣਾ ਹੈ। ਬਾਕੀ ਜਾਂਚ ਦਾ ਵਿਸ਼ਾ ਹੈ।' ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।