ਹੈਦਰਾਬਾਦ: Lava ਆਪਣੇ ਭਾਰਤੀ ਗ੍ਰਾਹਕਾਂ ਲਈ Lava Agni 3 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੇ ਲਾਂਚ ਨੂੰ ਲੈ ਕੇ ਕੰਪਨੀ ਕਾਫ਼ੀ ਸੰਕੇਤ ਦੇ ਰਹੀ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। Lava Agni 3 5G ਸਮਾਰਟਫੋਨ 4 ਅਕਤਬੂਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਫੋਨ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Lava Agni 3 5G ਕਿਵੇਂ ਦਾ ਹੋਵੇਗਾ?: Lava Agni 3 5G ਸਮਾਰਟਫੋਨ ਦਾ ਟੀਜ਼ਰ ਸਾਹਮਣੇ ਆ ਗਿਆ ਹੈ। ਇਸ ਫੋਨ ਦੇ ਰਿਅਰ ਡਿਜ਼ਾਈਨ ਨੂੰ ਲੈ ਕੇ ਕੁਝ ਜਾਣਕਾਰੀਆਂ ਮਿਲੀਆਂ ਹਨ। Lava Agni 3 5G ਰੈਕਟੈਂਗੂਲਰ ਕੈਮਰੇ ਦੇ ਨਾਲ ਟ੍ਰਿਪਲ ਕੈਮਰਾ ਯੂਨਿਟ ਦੇ ਨਾਲ ਲਿਆਂਦਾ ਜਾ ਰਿਹਾ ਹੈ। ਟ੍ਰਿਪਲ ਕੈਮਰਾ ਯੂਨਿਟ ਫੋਨ ਦੇ ਬੈਕ ਪੈਨਲ 'ਤੇ ਉੱਪਰ ਸੱਜੇ ਪਾਸੇ ਦਿੱਤਾ ਗਿਆ ਹੈ। ਬੈਕ ਪੈਨਲ 'ਤੇ ਖੱਬੇ ਪਾਸੇ ਖਾਲੀ ਜਗ੍ਹਾਂ ਹੋਵੇਗੀ।
AGNI 3: #BurnTheRules with Segment First Customisable Action Key.*
— Lava Mobiles (@LavaMobile) September 30, 2024
Launching on Oct 4th | 12 PM
Register here: https://t.co/kpTeLdMfxK
Only on Amazon
*Techarch - Smartphones under ₹30k#AGNI3ComingSoon #ProudlyIndian pic.twitter.com/HnYubzDkl1
ਇਸ ਫੋਨ 'ਚ ਸੱਜੇ ਪਾਸੇ ਵਾਲੀਊਮ ਰਾਕਰ ਮਿਲੇਗਾ ਅਤੇ ਖੱਬੇ ਪਾਸੇ ਪਾਵਰ ਬਟਨ ਤੋਂ ਇਲਾਵਾ ਇੱਕ ਐਡਿਸ਼ਨਲ ਬਟਨ ਦੇਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐਡਿਸ਼ਨਲ ਬਟਨ ਲਾਵਾ ਫੋਨ 'ਚ ਆਈਫੋਨ ਦੀ ਤਰ੍ਹਾਂ ਐਕਸ਼ਨ ਬਟਨ ਦਾ ਕੰਮ ਕਰ ਸਕਦਾ ਹੈ। ਡਿਜ਼ਾਈਨ ਨੂੰ ਲੈ ਕੇ ਕੰਪਨੀ ਵੱਲੋ ਕਿਸੇ ਵੀ ਤਰ੍ਹਾਂ ਦੀ ਅਜੇ ਅਧਿਕਾਰਿਤ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
Lava Agni 3 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7300x ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-