ETV Bharat / bharat

ਰਾਜਸਥਾਨ ਦੇ ਝੁੰਝੁਨੂ 'ਚ ਭਿਆਨਕ ਸੜਕ ਹਾਦਸਾ, ਪਿਕਅੱਪ ਪਲਟਣ ਨਾਲ 9 ਲੋਕਾਂ ਦੀ ਮੌਤ - ਝੁੰਝੁਨੂ 'ਚ ਭਿਆਨਕ ਸੜਕ ਹਾਦਸਾ

ਮੰਗਲਵਾਰ ਨੂੰ ਝੁੰਝਨੂ ਜ਼ਿਲ੍ਹੇ ਦੇ ਗੁਢਾ ਰੋਡ 'ਤੇ ਇਕ ਬੇਕਾਬੂ ਪਿਕਅੱਪ ( Jhunjhunu Rajasthan Nine Dead as Pickup Overturned) ਕਾਰਨ ਹੋਏ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਬੀਡੀਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Fierce Road Accident in Jhunjhunu Rajasthan Nine Dead as Pickup Overturned

author img

By

Published : Apr 19, 2022, 4:33 PM IST

ਝੁੰਝੁਨੂ : ਰਾਜਸਥਾਨ ਵਿੱਚ ਪਿਕਅੱਪ ਪਲਟਣ ਕਾਰਨ ਨੌਂ ਮੌਤਾਂ (Nine Dead as Pickup Overturned in Rajasthan) ਜ਼ਿਲ੍ਹੇ ਦੇ ਗੁਢਾ ਰੋਡ ਉੱਤੇ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਕਰੀਬ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਝੁੰਝੁਨੂ ਦੇ ਬੀਡੀਕੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਝੁੰਝੁਨੂ ਦੇ ਬਦਾਊ ਕੀ ਢਾਣੀ ਦੇ ਇਕ ਹੀ ਪਰਿਵਾਰ ਦੇ ਕਰੀਬ 25 ਲੋਕ ਪਿਕਅੱਪ 'ਚ ਸਵਾਰ ਹੋ ਕੇ ਉਦੈਪੁਰਵਤੀ ਦੇ ਲੋਹਾਗੜ ਜੀ 'ਚ ਮਾਨਸਾ ਮਾਤਾ ਦੇ ਮੰਦਰ 'ਚ ਦਰਸ਼ਨ ਕਰਨ ਗਏ ਸਨ। ਮੰਦਰ ਤੋਂ ਵਾਪਸ ਆਉਂਦੇ ਸਮੇਂ ਪਿੰਡ ਲੀਲਾ ਵਾਲੀ ਢਾਣੀ ਨੇੜੇ ਗੁਧਾ ਰੋਡ 'ਤੇ ਪਿਕਅੱਪ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਝੁੰਝੁਨੂ ਦੇ ਬੀਡੀਕੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ।

ਅਜਿਹੇ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਧੀਕ ਜ਼ਿਲ੍ਹਾ ਕੁਲੈਕਟਰ ਜਗਦੀਸ਼ ਪ੍ਰਸਾਦ ਗੌੜ ਅਤੇ ਡੀਵਾਈਐਸਪੀ ਸ਼ੰਕਰਲਾਲ ਛਬਾ, ਝੁੰਝੁਨੂ ਸੀਐਮਐਚਓ ਡਾਕਟਰ ਛੋਟੇ ਲਾਲ ਗੁਰਜਰ ਬੀਡੀਕੇ ਹਸਪਤਾਲ ਪੁੱਜੇ। ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਬੱਸ ਅਤੇ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ, 6 ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.