ਨਵੀਂ ਦਿੱਲੀ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਵਿੱਚ 24 ਜਵਾਨ ਸ਼ਹੀਦ ਹੋ ਗਏ ਹਨ। ਇਸ ਨਾਲ ਪੂਰਾ ਦੇਸ਼ ਸੋਗ ਦੀ ਲਹਿਰ ਵਿੱਚ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਗਦਲਪੁਰ ਪਹੁੰਚ ਗਏ ਹਨ। ਜਗਦਲਪੁਰ ਵਿੱਚ ਅਮਿਤ ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।


ਨਕਸਲੀ ਹਮਲੇ ਵਿੱਚ 24 ਜਵਾਨ ਸ਼ਹੀਦ ਹੋ ਗਏ ਹਨ ਜਦਕਿ 31 ਜਵਾਨ ਫੱਟੜ ਹਨ। ਸ਼ਰਧਾਂਜਲੀ ਦੇਣ ਤੋਂ ਬਾਅਦ ਅਮਿਤ ਸ਼ਾਹ ਫੱਟੜ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ।
ਇਹ ਹੈ ਪ੍ਰੋਗਰਾਮ

ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਬੀਜਾਪੁਰ ਜਾਣਗੇ। ਅਮਿਤ ਸ਼ਾਹ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ। ਨਕਸਲ ਪ੍ਰਭਾਵਿਤ ਬਾਸਾਗੁਡਾ ਸੀਆਰਪੀਐਫ ਕੈਂਪ ਵਿੱਚ ਵੀ ਜਾਣਗੇ। ਰਾਏਪੁਰ ਵਿੱਚ ਫੱਟੜ ਹੋਏ ਜਵਾਨਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਹੌਂਸਲੇ ਵਿੱਚ ਵਾਧਾ ਕਰਨਗੇ। ਇਸ ਦੇ ਮਗਰੋਂ ਉਹ 5.30 ਵਜੇ ਦਿੱਲੀ ਵਾਪਸੀ ਕਰਨਗੇ।

ਸ਼ਨਿਚਰਵਾਰ ਨੂੰ ਹੋਈ ਸੀ ਮੁਠਭੇੜ
ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਈ ਮੁਠਭੇੜ ਵਿੱਚ 22 ਜਵਾਨ ਸ਼ਹੀਦ ਹੋਏ ਅਤੇ 31 ਜਵਾਨ ਫੱਟੜ ਹਨ। ਇੱਕ ਜਵਾਨ ਅਜੇ ਲਾਪਤਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸ਼ਹੀਦ ਜਵਾਨਾਂ ਵਿੱਚ ਡੀਆਰਜੀ ਦੇ 8 ਐਸਟੀਐਫ ਦੇ 6 ਕੋਬਰਾ ਬਟਾਲੀਅਨ ਦੇ 7 ਜਵਾਨ ਅਤੇ ਬਸਤਰ ਬਟਾਲੀਅਨ ਦਾ ਇੱਕ ਜਵਾਨ ਸ਼ਹੀਦ ਹੋਏ ਹਨ। ਕੋਬਰਾ ਬਟਾਲੀਅਨ ਦੇ ਸ਼ਹੀਦ ਹੋਏ ਜਵਾਨਾਂ ਵਿੱਚ ਅਸਾਮ ਦੇ 2, ਆਂਧਰਾ ਪ੍ਰਦੇਸ਼ ਦੇ 2 ਅਤੇ ਤ੍ਰਿਪੁਰਾ ਦਾ ਇੱਕ ਜਵਾਨ ਸ਼ਾਮਲ ਹਨ।

ਅਸਾਮ ਦਾ ਦੌਰਾ ਛੱਡ ਪੁਹੰਚੇ ਸੀ ਦਿੱਲੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਧਿਕਾਰੀਆਂ ਦੇ ਨਾਲ ਛੱਤੀਸਗੜ੍ਹ ਦੀ ਸਥਿਤੀ ਦਾ ਜਾਇਜਾ ਲੈਣ ਲਈ ਦਿੱਲੀ ਪਹੁੰਚੇ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਸਾਮ ਦਾ ਆਪਣਾ ਦੌਰਾ ਵਿਚਾਲੇ ਖਤਮ ਕਰ ਦਿੱਲੀ ਵਾਪਸ ਪਰਤੇ ਸੀ।