ਰਾਜਸਥਾਨ ਦੇ ਸੀ.ਐੱਮ. ਅਸ਼ੋਕ ਗਹਿਲੋਤ ਨੇ ਕਿਹਾ ਕਿ ਹਰ ਕੋਈ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਆਖਰਕਾਰ ਟੀਕਾ ਆ ਗਿਆ ਹੈ। ਟੀਕਾਕਰਨ 167 ਬੂਥਾਂ 'ਤੇ ਹੋਵੇਗਾ। ਹਰ ਇੱਕ ਨੂੰ ਟੀਕਾ ਲਗਵਾਉਣ ਵਿੱਚ ਡੇਢ ਸਾਲ ਦਾ ਸਮਾਂ ਲੱਗਣਾ। ਉਸ ਸਮੇਂ ਤੱਕ, ਸਾਨੂੰ COVID ਨਾਲ ਸੰਬੰਧਿਤ ਪ੍ਰੋਟੋਕਾਲਾਂ ਦੀ ਪਾਲਣਾ ਜਾਰੀ ਰੱਖਣ ਦੀ ਜ਼ਰੂਰਤ ਹੈ।
ਕੋਰੋਨਾ ਖ਼ਿਲਾਫ਼ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ - covid-19 vaccination in india
14:14 January 16
ਸਾਨੂੰ COVID ਨਾਲ ਸੰਬੰਧਿਤ ਪ੍ਰੋਟੋਕਾਲਾਂ ਦੀ ਪਾਲਣਾ ਜਾਰੀ ਰੱਖਣ ਦੀ ਜ਼ਰੂਰਤ: ਗਹਿਲੋਤ
14:01 January 16
ਐਮਜ਼ ਦੇ ਡਾਕਟਰ ਰਣਦੀਪ ਗੁਲੇਰੀਆ ਨੇ ਵੀ ਲਗਵਾਇਆ ਕੋਵਿਡ ਟੀਕਾ
ਐਮਜ਼ ਦੇ ਡਾਕਟਰ ਰਣਦੀਪ ਗੁਲੇਰੀਆ ਨੂੰ ਵੀ ਕੋਵਿਡ ਦਾ ਟੀਕਾ ਲਗਾਇਆ ਹੈ।
13:57 January 16
ਨਵਾਂ ਪ੍ਰਣ ਲੋ: ਦਵਾਈ ਵੀ, ਕੜਾਈ ਵੀ
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਵੈਕਸੀਨ ਸਾਡੀ ਉਤਪਾਦਨ ਸਮਰੱਥਾ ਸਾਰੀ ਮਨੁੱਖਤਾ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ, ਇਹ ਸਾਡੀ ਵਚਨਬੱਧਤਾ ਹੈ। ਇਹ ਟੀਕਾਕਰਨ ਮੁਹਿੰਮ ਲੰਬੇ ਸਮੇਂ ਤੱਕ ਚੱਲੇਗੀ, ਸਾਨੂੰ ਲੋਕਾਂ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ।
ਮਾਸਕ, ਦੋ ਗਜ਼ ਦੀ ਦੂਰੀ ਅਤੇ ਸਾਫ-ਸਫਾਈ ਇਹ ਟੀਕੇ ਦੇ ਦੌਰਾਨ ਵੀ ਅਤੇ ਬਾਅਦ ਵੀ ਜ਼ਰੂਰੀ ਰਹਿਣਗੇ। ਟੀਕਾ ਲੱਗ ਗਿਆ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਬਚਾਅ ਦੇ ਦੂਜੇ ਤਰੀਕਿਆਂ ਨੂੰ ਛੱਡ ਦਓਗੇ। ਹੁਣ ਅਸੀਂ ਪ੍ਰਣ ਲਿਆ ਹੈ ਦਵਾਈ ਵੀ ਕੜਾਈ ਵੀ।
13:30 January 16
ਅਦਾਰ ਪੂਨਾਵਾਲਾ ਨੇ ਵੀ ਲਗਾਇਆ ਕੋਵਿਡ ਟੀਕਾ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਆਪਣੀ ਕੰਪਨੀ ਵੱਲੋਂ ਨਿਰਮਿਤ #COVISHIELD ਟੀਕਾ ਲਗਾਇਆ।
13:11 January 16
ਟੀਕਾ ਲਗਾਉਣ ਵਾਲੇ ਕਰਮਚਾਰੀ ਦੀ ਲੋਕਾਂ ਨੂੰ ਅਪੀਲ, ਕੋਰੋਨਾ ਲਾਗ ਤੋਂ ਬਚਣ ਲਈ ਟੀਕਾ ਜ਼ਰੂਰ ਲਗਾਉਣ
ਜਲੰਧਰ ਸਿਹਤ ਵਿਭਾਗ ਦੇ ਕਰਮਚਾਰੀ ਨਿਸ਼ਪਕਸ਼ ਨੇ ਦੱਸਿਆ ਕਿ ਉਸ ਨੂੰ ਵੀ ਇਸ ਟੀਕਾਕਰਨ ਦਾ ਹਿੱਸਾ ਬਣਨ ਲਈ ਐਸਐਮਐਸ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਅੱਜ ਇਥੇ ਟੀਕਾਕਰਨ ਲਈ ਪਹੁੰਚੇ ਹਨ ਅਤੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਉਨ੍ਹਾਂ ਦੱਸਿਆ ਕਿ ਟੀਕਾ ਲਗਵਾਉਣ ਤੋਂ ਬਾਅਦ ਉਹ ਬਿਲਕੁਲ ਠੀਕ ਮਹਸੂਸ ਕਰ ਰਹੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ। ਨਿਸ਼ਪਕਸ਼ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਟੀਕੇ ਤੋਂ ਘਬਰਾਉਣ ਦੀ ਬਜਾਏ ਟੀਕਾ ਜ਼ਰੂਰ ਲਗਵਾਉਣ ਕਿਉਂਕਿ ਇਸ ਟੀਕੇ ਦੇ ਨਾਲ ਹੀ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
13:02 January 16
ਕੇਜਰੀਵਾਲ ਟੀਕੇ ਦਾ ਜਾਇਜ਼ਾ ਲੈਣ ਲਈ ਐਲਐਨਜੇਪੀ ਹਸਪਤਾਲ ਪੁਹੰਚੇ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟੀਕੇ ਦਾ ਜਾਇਜ਼ਾ ਲੈਣ ਲਈ ਐਲਐਨਜੇਪੀ ਹਸਪਤਾਲ ਗਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ "ਅੱਜ 8,100 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕਿਸੇ ਵੀ ਅਫਵਾਹਾਂ ਵੱਲ ਧਿਆਨ ਨਾ ਦੇਣ, ਮਾਹਰ ਕਹਿੰਦੇ ਹਨ ਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ, ਟੀਕਾ ਸੁਰੱਖਿਅਤ ਹੈ।"
12:59 January 16
ਮੇਰਾ ਤਜਰਬਾ ਬਹੁਤ ਹੀ ਵਧਿਆ ਰਿਹਾ: ਸਫਾਈ ਕਰਮਚਾਰੀ
ਟੀਕਾ ਲਗਾਉਣ ਵਾਲੇ ਪਹਿਲੇ ਸਫ਼ਾਈ ਕਰਮਚਾਰੀ ਮਨੀਸ਼ ਕੁਮਾਰ ਨੇ ਕਿਹਾ ਕਿ ਮੇਰਾ ਤਜਰਬਾ ਬਹੁਤ ਹੀ ਵਧਿਆ ਰਿਹਾ ਹੈ। ਟੀਕਾ ਲਗਾਉਣ ਨਾਲ ਮੈਨੂੰ ਕੋਈ ਆਪਤੀ ਨਹੀਂ ਹੈ ਅਤੇ ਮੈਂ ਆਪਣੇ ਦੇਸ਼ ਦੀ ਹੋਰ ਸੇਵਾ ਕਰਦਾ ਰਹਾਂਗਾ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੇਰੇ ਮਨ ਵਿੱਚ ਜੋ ਡਰ ਸੀ ਉਹ ਸਭ ਨਿਕਲ ਗਿਆ ਹੈ।
12:49 January 16
ਫਰੰਟ ਲਾਈਨ ਸਿਹਤ ਕਰਮਚਾਰੀਆਂ ਨੇ ਟੀਕਾ ਲਗਾਉਣ ਤੋਂ ਕੀਤਾ ਮਨ੍ਹਾਂ
ਰੇਵਾੜੀ ਵਿੱਚ ਹਰੇਕ ਫਰੰਟ ਲਾਈਨ ਸਿਹਤ ਕਰਮਚਾਰੀਆਂ ਨੇ ਟੀਕਾ ਲਗਾਉਣ ਤੋਂ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਟੀਕੇ ਦੇ ਨਾਲ ਕੁਝ ਹੁੰਦਾ ਤਾਂ ਇਸ ਦੀ ਜਿੰਮੇਵਾਰੀ ਕੌਣ ਲਵੇਗਾ। ਇਨ੍ਹਾਂ ਫਰੰਟਲਾਈਨ ਕਰਮਾਚਾਰੀਆਂ ਨੂੰ ਸਮਝਾਉਣ ਲਈ ਸਿਹਤ ਅਧਿਕਾਰੀ ਲੱਗੇ ਹੋਏ ਹਨ।
12:39 January 16
ਗੁਬਾਰਿਆਂ ਨਾਲ ਸਜਾਇਆ ਗਿਆ ਮਾਨਸਾ ਦਾ ਸਰਕਾਰੀ ਹਸਪਤਾਲ
ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਮੌਕੇ ਮਾਨਸਾ ਸਰਕਾਰੀ ਹਸਪਤਾਲ ਨੂੰ ਗੁਬਾਰਿਆਂ ਨਾਲ ਖੂਬ ਸਜਾਇਆ ਗਿਆ।
12:33 January 16
ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 'ਤੇ ਮੈਂ ਬਹੁਤ ਖੁਸ਼ ਹਾਂ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਅਸੀਂ ਸਿਹਤ ਕਰਮਚਾਰੀਆਂ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ ਅਤੇ ਇਹ ਹੋਰ ਲੋਕਾਂ ਤੱਕ ਵੀ ਆ ਜਾਵੇਗਾ। ਮੈਂ ਪ੍ਰਧਾਨ ਮੰਤਰੀ ਨੂੰ ਘੱਟ ਆਮਦਨੀ ਸਮੂਹਾਂ ਲਈ ਮੁਫ਼ਤ ਟੀਕੇ ਦੀ ਬੇਨਤੀ ਕਰਨ ਲਈ ਪੱਤਰ ਲਿਖਿਆ ਹੈ।
12:27 January 16
ਵੈਕਸੀਨ ਨੂੰ ਸੰਜੀਵਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ: ਹਰਸ਼ਵਰਧਨ
ਕੋਵਿਡ ਟੀਕਾਕਰਨ ਸ਼ੁਰੂ ਹੋਣ 'ਤੇ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਐਮਜ਼ ਪਹੁੰਚੇ। ਸਿਹਤ ਮੰਤਰੀ ਨੇ ਇੱਥੇ ਪਹੁੰਚ ਕੇ ਕੋਰੋਨਾ ਟੀਕਾਕਰਨ ਦੇ ਉਦਘਾਟਨ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਖ਼ਿਲਾਫ਼ ਲੜਾਈ ਪਹਿਲੇ ਹੀ ਜਿੱਤ ਦੇ ਰਸਤੇ 'ਤੇ ਹੈ ਅਤੇ ਵੈਕਸੀਨ ਨੂੰ ਸੰਜੀਵਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ। ਇਹ ਦੁਨੀਆ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ।
12:17 January 16
ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਲਈ ਫੁੱਲਾਂ ਨਾਲ ਸਜਾਇਆ ਗਿਆ ਹਸਪਤਾਲ
ਹੈਦਰਾਬਾਦ ਵਿੱਚ ਹਸਪਤਾਲ ਨੂੰ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਲਈ ਫੁੱਲਾਂ ਨਾਲ ਸਜਾਇਆ ਗਿਆ।
12:05 January 16
ਭਾਰਤ 'ਚ ਕੋਰੋਨਾ ਟੀਕਾਕਰਨ ਲਾਈਵ
ਹੈਦਰਾਬਾਦ : ਭਾਰਤ 'ਚ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਲਗਭਗ ਸਾਰੇ ਹੀ ਸੂਬਿਆਂ ਨੂੰ ਟੀਕਾਕਰਨ ਲਈ ਟੀਕੇ ਪ੍ਰਾਪਤ ਹੋ ਚੁੱਕੇ ਹਨ। ਪਹਿਲੇ ਪੜਾਅ 'ਚ ਡੋਜ਼ ਹਾਸਲ ਕਰਨ ਲਈ ਲਗਭਗ 3 ਕਰੋੜ ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲ ਦਿੱਤੀ ਗਈ ਹੈ।
ਟੀਕਾਕਰਨ ਲਈ, ਕੇਂਦਰ ਨੇ ਕੋਰੋਨਾ ਵੈਕਸੀਨ 'ਕੋਵਿਸ਼ਿਲਡ' ਦੀਆਂ 1.1 ਕਰੋੜ ਖੁਰਾਕਾਂ ਤੇ ਕੋਵੈਕਸੀਨ ਦੀਆਂ 55 ਲੱਖ ਡੋਜ਼ ਖਰੀਦਣ ਦੇ ਆਦੇਸ਼ ਦਿੱਤੇ ਹਨ। ਜਿਸ ਨੂੰ ਕਿ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਗਿਆ ਹੈ।
'ਕੋਵਿਸ਼ਿਲਡ' ਦੀ ਕੀਮਤ 200 ਰੁਪਏ ਪ੍ਰਤੀ ਡੋਜ਼ ਹੈ। ਉਂਝ, ਇੰਡੀਆ ਬਾਇਓਟੈਕ ਕੁੱਲ 38.5 ਲੱਖ ਡੋਜ਼ਾਂ ਲਈ 295 ਰੁਪਏ ਪ੍ਰਤੀ ਖੁਰਾਕ ਲੈ ਰਹੀ ਹੈ, ਪਰ 16.5 ਲੱਖ ਖੁਰਾਕ ਮੁਫ਼ਤ ਪ੍ਰਦਾਨ ਕਰ ਰਹੀ ਹੈ। ਇਸ ਲਈ, ਕੋਵੈਕਸੀਨ ਦੀ ਪ੍ਰਤੀ ਡੋਜ਼ 206 ਰੁਪਏ ਹੈ।
ਰਾਜਸਥਾਨ, ਤਾਮਿਲਨਾਡੂ, ਦਿੱਲੀ, ਮਹਾਰਾਸ਼ਟਰ, ਬਿਹਾਰ, ਕਰਨਾਟਕ, ਓਡੀਸ਼ਾ, ਉੱਤਰ ਪ੍ਰਦੇਸ਼, ਅਸਾਮ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਉਹ ਸੂਬੇ ਹਨ ਜਿਨ੍ਹਾਂ ਨੇ ਕੋਵੈਕਸੀਨ ਲਈ ਹਾਮੀ ਭਰੀ ਹੈ।
ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੰਜਾਬ ਇਹ ਸੂਬੇ ਕੋਵਿਸ਼ਿਲਡ ਦੀ ਵਰਤੋਂ ਕਰੇਨਗੇ, ਜਦੋਂ ਕਿ ਛੱਤੀਸਗੜ ਨੇ ਕੋਵੈਕਸੀਨ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕੇ ਹਨ।
ਤਾਮਿਲਨਾਡੂ, ਕੇਰਲ, ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਕੁੱਝ ਸੂਬਿਆਂ ਨੇ ਮੁਫ਼ਤ ਟੀਕਾਕਰਨ ਦਾ ਐਲਾਨ ਕੀਤਾ ਹੈ।ਜਦੋਂ ਕਿ ਮਹਾਰਾਸ਼ਟਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਟੀਕੇ ਦੀ ਲਾਗਤ ਨੂੰ ਚੁੱਕਣ ਦੀ ਅਪੀਲ ਕੀਤੀ ਹੈ।