ਨਵੀਂ ਦਿੱਲੀ: ਦੇਸ਼ 'ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ ਮਿਲੀ ਹੈ। 1 ਸਤੰਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ (commercial gas cylinder reduced) ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਕੀਮਤਾਂ 'ਚ ਇਹ ਕਮੀ ਸਿਰਫ ਕਮਰਸ਼ੀਅਲ ਸਿਲੰਡਰਾਂ 'ਤੇ ਹੀ ਹੋਈ ਹੈ। ਜਦੋਂ ਕਿ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ 'ਤੇ ਹੀ ਮਿਲਦਾ ਹੈ।
ਇਹ ਵੀ ਪੜੋ: ਬੇਕਸੂਰ ਵਿਅਕਤੀ ਉੱਤੇ ਹੋਇਆ ਹਮਲਾ, ਪੁਲਿਸ ਉੱਤੇ ਲੱਗੇ ਕਾਰਵਾਈ ਨਾ ਕਰਨ ਦੇ ਇਲਜ਼ਾਮ
1 ਸਤੰਬਰ ਯਾਨੀ ਅੱਜ ਤੋਂ ਦਿੱਲੀ 'ਚ 1 ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 91.50 ਰੁਪਏ, ਕੋਲਕਾਤਾ 'ਚ 100 ਰੁਪਏ, ਮੁੰਬਈ 'ਚ 92.50 ਰੁਪਏ, ਚੇਨਈ 'ਚ 96 ਰੁਪਏ ਸਸਤੀ ਹੋ ਜਾਵੇਗੀ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਦਾ ਫਾਇਦਾ ਦੇਸ਼ ਦੇ ਲਗਭਗ ਹਰ ਕੋਨੇ 'ਚ ਮਿਲੇਗਾ।
ਕਿੱਥੇ ਹੋਵੇਗੀ ਸਿਲੰਡਰ ਦੀ ਕੀਮਤ?: ਦਿੱਲੀ 'ਚ ਅੱਜ ਤੋਂ 19 ਕਿਲੋ ਦੇ LPG ਸਿਲੰਡਰ ਦੀ ਕੀਮਤ 1976.50 ਦੀ ਬਜਾਏ 1885 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਹੁਣ ਕੋਲਕਾਤਾ 'ਚ ਕੀਮਤਾਂ 1995.5 ਰੁਪਏ 'ਤੇ ਆ ਗਈਆਂ ਹਨ। ਜਦਕਿ ਪਹਿਲਾਂ ਇਹ 2095 ਰੁਪਏ ਸੀ। ਮੁੰਬਈ 'ਚ ਸਿਲੰਡਰ ਦੀ ਕੀਮਤ 1844 ਰੁਪਏ 'ਤੇ ਆ ਗਈ ਹੈ।
6 ਜੁਲਾਈ ਤੋਂ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ: 6 ਜੁਲਾਈ ਤੋਂ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਯਾਨੀ ਕਿ ਸਿਲੰਡਰ ਅਜੇ ਵੀ ਉਸੇ ਕੀਮਤ 'ਤੇ ਮਿਲੇਗਾ। ਇੰਡੇਨ ਸਿਲੰਡਰ ਦੀ ਕੀਮਤ ਦਿੱਲੀ 'ਚ 1053 ਰੁਪਏ, ਕੋਲਕਾਤਾ 'ਚ 1079 ਰੁਪਏ, ਮੁੰਬਈ 'ਚ 1052, ਚੇਨਈ 'ਚ 1068 ਰੁਪਏ ਹੋਵੇਗੀ।
ਇਹ ਵੀ ਪੜੋ: Weather Report ਗਰਮੀ ਦਾ ਕਹਿਰ ਜਾਰੀ, ਜਾਣੋ ਮੌਸਮ ਦਾ ਹਾਲ