ਉੱਤਰਕਾਸ਼ੀ: ਪਹਾੜਾਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜਨ-ਜੀਵਨ (Public life) ਪ੍ਰਭਾਵਿਤ ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ-ਕੱਲ੍ਹ ਹਾਈਵੇ 'ਤੇ ਯਾਤਰਾ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਤਾਜ਼ਾ ਮਾਮਲਾ ਯਮੁਨੋਤਰੀ ਹਾਈਵੇ (Yamunotri Highway) ਦਾ ਹੈ। ਜਿੱਥੇ ਸਿਲਕਯਾਰਾ (Silkyara) ਨੇੜੇ ਪਹਾੜੀ ਤੋਂ ਅਚਾਨਕ ਜ਼ਮੀਨ ਖਿਸਕਣ (Landslides) ਕਾਰਨ ਇੱਕ ਕਾਰ ਮਲਬੇ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ ਕਾਰ ਦੇ ਸਵਾਰ ਕਿਸੇ ਤਰ੍ਹਾਂ ਬਚ ਗਏ ਅਤੇ ਉਨ੍ਹਾਂ ਦੀ ਜਾਨ ਬਚਾਈ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਜ਼ਮੀਨ ਖਿਸਕਣ (Landslides) ਕਾਰਨ ਯਮੁਨੋਤਰੀ ਰਾਜਮਾਰਗ (Yamunotri Highway) ਕਰੀਬ ਢਾਈ ਘੰਟੇ ਤੱਕ ਬੰਦ ਰਿਹਾ। ਇਸ ਦੌਰਾਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਲਬੇ ਵਿੱਚ ਫਸੇ ਕਾਰ ਨੂੰ ਸਥਾਨਕ ਲੋਕਾਂ ਵੱਲੋਂ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੀ.ਆਰ.ਓ. (B.R.O) ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਯਮੁਨੋਤਰੀ ਰਾਜਮਾਰਗ ਨੂੰ ਹਾਈਵੇਅ ਤੋਂ ਮਲਬਾ ਹਟਾ ਕੇ ਆਵਾਜ਼ਾਈ ਲਈ ਮੁੜ ਚਾਲੂ ਕੀਤਾ ਗਿਆ। ਇਸ ਦੇ ਨਾਲ ਹੀ ਦੇਰ ਰਾਤ ਪਏ ਮੀਂਹ ( rain) ਕਾਰਨ ਹਰਸ਼ਿਲ ਘਾਟੀ ਦੇ ਸੁੱਕੀ ਟਾਪ ਦੇ ਕੋਲ ਭਾਰੀ ਮਲਬੇ ਦੇ ਕਾਰਨ ਗੰਗੋਤਰੀ ਰਾਜਮਾਰਗ (Gangotri Highway) ਨੂੰ ਬੰਦ ਕਰ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਬੀ.ਆਰ.ਓ. (B.R.O) ਦੀ ਮਸ਼ੀਨਰੀ ਅਤੇ ਮਜ਼ਦੂਰ ਹਾਈਵੇਅ ਦੇ ਬੰਦ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ। ਜਿਸ ਤੋਂ ਬਾਅਦ ਲਗਭਗ 3 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਯਮੁਨੋਤਰੀ ਰਾਜਮਾਰਗ (Yamunotri Highway) ਨੂੰ ਆਵਾਜ਼ਾਈ ਲਈ ਮੁੜ ਚਾਲੂ ਕੀਤਾ ਗਿਆ।
ਆਫਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ (Devendra Patwal) ਨੇ ਦੱਸਿਆ ਕਿ ਜ਼ਮੀਨ ਖਿਸਕਣ (Landslides) ਕਾਰਨ ਗੰਗੋਤਰੀ ਅਤੇ ਯਮੁਨੋਤਰੀ ਰਾਜਮਾਰਗ ਬੰਦ ਹੋ ਗਏ ਹਨ। ਬੀ.ਆਰ.ਓ. ਟੀਮ ਨੇ ਮੌਕੇ 'ਤੇ ਪਹੁੰਚ ਕੇ ਮਲਬੇ ਨੂੰ ਸੜਕ ਤੋਂ ਹਟਾ ਦਿੱਤਾ। ਜਿਸ ਤੋਂ ਬਾਅਦ ਦੋਵੇਂ ਹਾਈਵੇਅ ਆਵਾਜ਼ਾਈ ਲਈ ਮੁੜ ਤੋਂ ਚਾਲੂ ਹੋ ਗਏ ਹਨ।
ਇਸ ਮੌਕੇ ਮੌਸਮ ਵਿਭਾਗ (weather Department) ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪੋ-ਆਪਣੇ ਘਰਾਂ ਵਿੱਚ ਰਹਿਣ, ਤਾਂ ਜੋ ਕਿਸੇ ਅਜਿਹੀ ਘਟਨਾ ਤੋਂ ਸੁਰੱਖਿਅਤ (Safe) ਰਹਿਣਗੇ।