ETV Bharat / bharat

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਵੱਡੀਆਂ ਗੱਲਾਂ

ਬ੍ਰੇਕਿੰਗ ਨਿਉਜ਼
ਬ੍ਰੇਕਿੰਗ ਨਿਉਜ਼
author img

By

Published : Sep 20, 2021, 8:16 AM IST

Updated : Sep 20, 2021, 1:39 PM IST

13:31 September 20

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਵੱਡੀਆਂ ਗੱਲਾਂ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਵੱਡੀਆਂ ਗੱਲਾਂ ਕਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ 'ਤੇ ਜੇਕਰ ਆਂਚ ਆਏਗੀ, ਤਾਂ ਆਪਣਾ ਗੱਲ ਵੱਢ ਕੇ ਦੇ ਦੇਵਾਂਗਾ। ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ। ਕਿਸਾਨੀ ਡੁੱਬੇਗੀ ਤਾਂ ਪੰਜਾਬ ਤੇ ਦੇਸ਼ ਡੁੱਬ ਜਾਏਗਾ। ਪੰਜਾਬ ਦੇ ਕਿਸਾਨ ਨੂੰ ਕਮਜ਼ੋਰ ਨਹੀਂ ਹੋਣ ਦਿਆਂਗੇ। ਅਸੀ ਬਿਨਾਂ ਕਿਸੇ ਵੱਲ-ਛੱਲ ਦੇ ਪੰਜਾਬ ਦੇ ਨਾਲ ਹਾਂ। ਉਹਨਾਂ ਕਿਹਾ ਕਿ ਰੇਤ ਮਾਫ਼ੀਆ ਨੂੰ ਲੈਕੇ ਅੱਜ ਹੀ ਫੈਸਲਾ ਕਰ ਦੇਵਾਂਗੇ। ਗਰੀਬਾਂ ਦਾ ਬਿੱਲ ਅੱਜ ਹੀ ਮਾਫ਼ ਕਰਾਂਗੇ। ਜਿਸਦਾ ਕਨੈਕਸ਼ਨ ਜੇ ਕੱਟਿਆ ਗਿਆ ਤਾਂ ਉਸਦਾ ਬਿੱਲ ਮਾਫ਼ ਕਰ ਕੇ ਕਨੈਕਸ਼ਨ ਲੱਗੇਗਾ।  

12:22 September 20

ਗਣਪਤੀ ਵਿਸਰਜਨ ਦੌਰਾਨ ਪਾਣੀ ਵਿੱਚ ਡੁੱਬਿਆ ਨੌਜਵਾਨ

ਪਠਾਨਕੋਟ ਵਿੱਚ ਚੱਕੀ ਨਦੀ ਤੇ ਗਣਪਤੀ ਵਿਸਰਜਨ ਦੌਰਾਨ ਪਾਣੀ ਵਿੱਚ ਨੌਜਵਾਨ ਡੁੱਬਿਆ। NDRF ਦੀ ਟੀਮ ਨੌਜਵਾਨਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਤਲਾਸ਼ ਜਾਰੀ ਹੈ।

12:14 September 20

ਅਜੇ ਵੀਰ ਜਾਖੜ ਨੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸੁਨੀਲ ਜਾਖੜ ਦੇ ਭਤੀਜੇ ਅਜੇ ਵੀਰ ਜਾਖੜ ਨੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

12:00 September 20

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਨਵ -ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ 3 ਮਹੀਨਿਆਂ ਲਈ ਰਾਤ ਦਾ ਚੌਂਕੀਦਾਰ ਲਗਾਇਆ। ਕੈਪਟਨ ਅਮਰਿੰਦਰ ਸਿੰਘ 'ਤੇ ਬੋਲਦਿਆਂ ਕਿਹਾ ਕਿ ਕੈਪਟਨ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਕੋਲ ਵਿਕਲਪ ਹੈ।

11:40 September 20

ਸਿਧਾਰਥ ਚਟੋਪਾਧਿਆਏ ਬਣ ਸਕਦੇ ਹਨ ਪੰਜਾਬ ਦੇ ਨਵੇਂ ਡੀਜੀਪੀ

ਸੂਤਰਾਂ ਤੋਂ ਜਾਣਕਾਰੀ ਅਨੁਸਾਰ

ਸਿਧਾਰਥ ਚਟੋਪਾਧਿਆਏ ਪੰਜਾਬ ਦੇ ਨਵੇਂ ਡੀਜੀਪੀ ਬਣ ਸਕਦੇ ਹਨ। ਚਟੋਪਾਧਿਆਏ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਨਹੀਂ ਦਿੱਤੀ, ਇਹ ਮਾਮਲਾ ਅਜੇ ਵੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਹਰਪ੍ਰੀਤ ਸਿੱਦੂ ਵਿਜੀਲੈਂਸ ਦੇ ਨਵੇਂ ਮੁਖੀ ਬਣ ਸਕਦੇ ਹਨ। ਇਸ ਤੋਂ ਪਹਿਲਾਂ ਉਹ ਐਸਟੀਐਫ ਦੇ ਇੰਚਾਰਜ ਸਨ।

11:34 September 20

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੁੱਕੀ ਸਹੁੰ

ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ  ਸਹੁੰ ਚੁੱਕੀ। ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਤੇ ਓੁਮ ਪ੍ਰਕਾਸ਼ ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

10:48 September 20

ਜਾਵੇਦ ਅਖਤਰ ਮਾਣਹਾਨੀ ਕੇਸ: ਅੱਜ ਪੇਸ਼ ਨਾ ਹੋਣ 'ਤੇ ਕੰਗਨਾ ਵਿਰੁੱਧ ਕੀਤਾ ਜਾਵੇਗਾ ਵਾਰੰਟ ਜਾਰੀ!

ਮੁੰਬਈ: ਮੁੰਬਈ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਅਭਿਨੇਤਰੀ ਕੰਗਨਾ ਰਣੌਤ ਦੀ ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਦੀ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਕਿਹਾ ਕਿ ਜੇਕਰ ਉਹ ਅਗਲੀ ਸੁਣਵਾਈ ਦੀ ਅਗਲੀ ਤਰੀਕ 20 ਸਤੰਬਰ ਨੂੰ ਪੇਸ਼ ਨਹੀਂ ਹੁੰਦੀ, ਤਾਂ ਉਨ੍ਹਾਂ ਵਿਰੁੱਧ ਵਾਰੰਟ ਜਾਰੀ ਹੋਵੇਗਾ। 

10:42 September 20

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 30,256 ਨਵੇਂ ਕੋਰੋਨਾ ਕੇਸ ਆਏ, 295 ਦੀ ਮੌਤ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।  ਲਗਾਤਾਰ ਪੰਜਵੇਂ ਦਿਨ ਕੋਰੋਨਾ ਦੇ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਦੁਆਰਾ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 30,256 ਨਵੇਂ ਕੋਰੋਨਾ ਕੇਸ ਆਏ ਅਤੇ 295 ਕੋਰੋਨਾ ਪ੍ਰਭਾਵਿਤ ਲੋਕਾਂ ਨੇ ਆਪਣੀ ਜਾਨ ਗੁਆ ​​ਦਿੱਤੀ। 43,938 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।

10:34 September 20

ਉੱਤਰਾਖੰਡ ਦੇ ਚਮੋਲੀ ਵਿੱਚ ਬੱਦਲ ਫਟਣ ਕਾਰਨ ਮੱਚੀ ਤਬਾਹੀ, ਪ੍ਰਸ਼ਾਸਨ ਬਚਾਅ ਕਾਰਜਾਂ ਵਿੱਚ ਲੱਗਿਆ

ਚਮੋਲੀ: ਨਰਾਇਣਬਾਗ ਬਲਾਕ ਦੇ ਪੰਗਤੀ ਪਿੰਡ ਵਿੱਚ ਤੜਕੇ ਬੱਦਲ ਫਟਣ ਤੋਂ ਬਾਅਦ ਚਾਰੇ ਪਾਸੇ ਤਬਾਹੀ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 5.30 ਵਜੇ ਇੱਥੇ ਬੱਦਲ ਫਟਣ ਤੋਂ ਬਾਅਦ ਪਹਾੜੀ ਤੋਂ ਆਏ ਮਲਬੇ ਅਤੇ ਬਾਰਸ਼ ਨੇ ਪਿੰਡ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਘਟਨਾ ਵਿੱਚ ਬੀਆਰਓ ਮਜ਼ਦੂਰਾਂ ਦੇ ਘਰਾਂ ਅਤੇ ਝੌਂਪੜੀਆਂ ਨੂੰ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

08:11 September 20

ਸ੍ਰੀ ਕੀਰਤਪੁਰ ਸਾਹਿਬ: ਜਵੈਲਰ ਦੇ ਘਰ ਡਕੈਤੀ ਦੀ ਕੋਸ਼ਿਸ਼

ਸ੍ਰੀ ਕੀਰਤਪੁਰ ਸਾਹਿਬ ਵਿਖੇ ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼  

ਮੌਕੇ 'ਤੇ ਹਥਿਆਰਬੰਦ ਲੋਕਾਂ ਨੇ ਕੀਤੀ ਗੋਲੀਬਾਰੀ  

ਜਵੈਲਰ ਦੇ ਬੇਟੇ ਨੇ ਵੀ ਕੀਤੀ ਜਵਾਬੀ ਫਾਇਰਿੰਗ, ਇੱਕ ਕਾਬੂ

08:11 September 20

ਚਰਨਜੀਤ ਸਿੰਘ ਚੰਨੀ ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸੰਹੁ

2 ਦਿਨਾਂ ਦੀਆਂ ਮੈਰਾਥਨ ਬੈਠਕਾਂ ਮਗਰੋਂ ਕਾਂਗਰਸ (Congress)  ਨੇ ਐਤਵਾਰ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂਅ ਦਾ ਐਲਾਨ ਕੀਤਾ। ਚੰਨੀ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕਣਗੇ। 

ਚਰਨਜੀਤ ਸਿੰਘ ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ। ਉਪ ਮੁੱਖ ਮੰਤਰੀ ਵਜੋਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਦੇ ਨਾਂਅ ਸਭ ਤੋਂ ਮੋਹਰੀ ਹਨ। 

Last Updated : Sep 20, 2021, 1:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.