ETV Bharat / bharat

ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ - ਬਖਤਿਆਰਪੁਰ 'ਚ ਹਮਲਾ

ਘਟਨਾ ਦੀ ਵੀਡੀਓ ਫੁਟੇਜ ਵਿੱਚ ਇੱਕ ਵਿਅਕਤੀ ਪਿੱਛਿਓਂ ਆਇਆ। ਉਕਤ ਵਿਅਕਤੀ ਤੇਜ਼ੀ ਨਾਲ ਸਟੇਜ 'ਤੇ ਚੜ੍ਹਿਆ ਅਤੇ ਨਿਤੀਸ਼ ਕੁਮਾਰ ਨੂੰ ਪਿੱਠ 'ਤੇ ਮਾਰਦਾ ਦਿਖਾਈ ਦਿੱਤਾ।

Bihar CM Nitish Kumar attacked by man during function

author img

By

Published : Mar 28, 2022, 9:40 AM IST

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਐਤਵਾਰ ਨੂੰ ਬਖਤਿਆਰਪੁਰ 'ਚ ਹਮਲਾ ਹੋਇਆ। ਇਕ ਵਿਅਕਤੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਬਖਤਿਆਰਪੁਰ ਨਿੱਜੀ ਦੌਰੇ 'ਤੇ ਗਏ ਹੋਏ ਸਨ।

ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ

ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਸਥਾਨਕ ਟਰੈਵਲ ਹਸਪਤਾਲ ਦੇ ਸਮਾਗਮ ਵਿੱਚ ਸੂਬੇ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਸ਼ੀਲਭੱਦਰ ਯਾਜੀ ਦੀ ਮੂਰਤੀ 'ਤੇ ਸ਼ਰਧਾਂਜਲੀ ਦੇਣ ਜਾ ਰਹੇ ਸਨ। ਘਟਨਾ ਦੀ ਵੀਡੀਓ ਫੁਟੇਜ ਵਿੱਚ ਇੱਕ ਵਿਅਕਤੀ ਪਿੱਛਿਓਂ ਆ ਰਿਹਾ, ਤੇਜ਼ੀ ਨਾਲ ਸਟੇਜ 'ਤੇ ਚੜ੍ਹਦਾ ਵਿਖਾਈ ਦਿੱਤਾ ਹੈ। ਸਟੇਜ ਉੱਤੇ ਚੜ੍ਹ ਕੇ ਵਿਅਕਤੀ ਨੇ ਨਿਤੀਸ਼ ਕੁਮਾਰ ਦੀ ਪਿੱਠ 'ਤੇ ਹਮਲਾ ਕੀਤਾ ਹੈ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ।

ਜਲਦੀ ਹੀ ਸੁਰੱਖਿਆ ਕਰਮੀਆਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰਨ ਵਿੱਚ ਸਫ਼ਲ ਹੋਏ। ਮੁੱਢਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦਿਮਾਗੀ ਤੌਰ 'ਤੇ ਬਿਮਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ 'ਚ ਮੁੱਖ ਮੰਤਰੀ ਤਾਂ ਵਾਲ-ਵਾਲ ਬਚ ਗਏ, ਪਰ ਇਸ ਮੌਕੇ ਹੋਈ ਘਟਨਾ ਨੇ ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਫ਼ੋਨ 'ਤੇ ਮਿਲੀ ਧਮਕੀ, ਪੁਲਿਸ ਕੋਲ ਸ਼ਿਕਾਇਤ

ETV Bharat Logo

Copyright © 2025 Ushodaya Enterprises Pvt. Ltd., All Rights Reserved.