ETV Bharat / bharat

ਕੇਸੀਆਰ ਦੀ ਰੈਲੀ ਉੱਤੇ BJP ਨੇ ਕੱਸਿਆ ਤੰਜ, ਪੜ੍ਹੋ ਕਿਉਂ ਕਿਹਾ 'ਫਲੌਪ ਰੈਲੀ' - Share Market Update Today

ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਦੀ ਅਖਿਲ ਭਾਰਤੀ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਨੇ ਇੱਕ ਫਲੌਪ ਰੈਲੀ ਕਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਬੰਦੀ ਸੰਜੇ ਨੇ ਕੇਸੀਆਉੱਤੇ ਵਿਅੰਗ ਕੀਤਾ ਹੈ। ਇਹ ਵੀ ਯਾਦ ਰਹੇ ਕਿ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੀ.ਐਮ. ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸ਼ਾਮਲ ਹਨ।

Bharatiya Janata Party called KCR's All India Rally a 'Flop'
ਕੇਸੀਆਈ ਦੀ ਰੈਲੀ ਉੱਤੇ BJP ਨੇ ਕੱਸਿਆ ਤੰਜ, ਪੜ੍ਹੋ ਕਿਉਂ ਕਿਹਾ 'ਫਲੌਪ ਰੈਲੀ'
author img

By

Published : Jan 19, 2023, 8:20 PM IST

ਨਵੀਂ ਦਿੱਲੀ: ਤੇਲੰਗਾਨਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਬੰਦੀ ਸੰਜੇ ਨੇ ਵੀਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਦੀ ਅਖਿਲ ਭਾਰਤੀ ਰੈਲੀ ਨੂੰ ਫਲਾਪ ਦੱਸਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੰਦੀ ਸੰਜੇ ਨੇ ਕੇਸੀਆਰ ਉੱਤੇ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਸੀਆਰ (ਤੇਲੰਗਾਨਾ ਦੇ ਸੀਐੱਮ) ਵਲੋਂ ਬੀਆਰਐੱਸ ਦੀ ਬੈਠਕ ਕੱਲ੍ਹ ਪੂਰੀ ਤਰ੍ਹਾਂ ਨਾਲ ਫਲੌਪ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੇਲੰਗਾਨਾ ਵਿਚ ਕੀ ਵਿਕਾਸ ਕੀਤਾ ਹੈ? ਜੇਕਰ ਉਹ ਤੇਲੰਗਾਨਾ ਵਿੱਚ ਕੁਝ ਨਹੀਂ ਕਰ ਸਕਦੇ, ਤਾਂ ਉਹ ਦੇਸ਼ ਵਿੱਚ ਕੀ ਕਰਨਗੇ।

ਕੇਜਰੀਵਾਲ ਅਤੇ ਭਗਵੰਤ ਮਾਨ ਵੀ ਸਨ ਰੈਲੀ ਵਿੱਚ: ਕੇਸੀਆਰ ਪ੍ਰਜਾ ਸੰਗ੍ਰਾਮ ਯਾਤਰਾ ਤੋਂ ਡਰੇ ਹੋਏ ਹਨ। ਉਨ੍ਹਾਂ ਕਿਹਾ, ਉਨ੍ਹਾਂ ਦੇ ਲੜਕੇ, ਲੜਕੀ ਅਤੇ ਪਰਿਵਾਰਕ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਪੂਰੇ ਦੇਸ਼ ਵਿੱਚ ਚਰਚਾ ਖੱਟ ਰਹੇ ਹਨ। ਕੇਸੀਆਰ ਉਹਨਾਂ ਸਾਰਿਆਂ ਤੋਂ ਧਿਆਨ ਭਟਕਾਉਣ ਲਈ ਹੀ ਇੰਨਾ ਹੇਠਾਂ ਡਿੱਗੇ ਹਨ। ਕਿੱਥੇ ਹਨ ਨੀਤਿਸ਼ ਕੁਮਾਰ? ਉਹ ਯਾਤਰਾ ਵਿਚ ਸ਼ਾਮਲ ਕਿਉਂ ਨਹੀਂ ਹੋਏ? ਕੇਸੀਆਰ ਨਾਲ ਜੋ ਹੱਥ ਮਿਲਾਉਂਦਾ ਹੈ, ਉਹ ਫਿਰ ਕਦੇ ਨਹੀਂ ਆਉਂਦਾ। ਕੇਸੀਆਰ ਨੇ ਬੁੱਧਵਾਰ ਨੂੰ ਖਮਮ ਵਿੱਚ ਭਾਰਤ ਰਾਸ਼ਟਰ ਸਮਿਤੀ ਰੈਲੀ ਕੀਤੀ, ਜਿਸ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਵੀ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ: ਲੜਕੀਆਂ ਨੇ ਸ਼ਰਾਰਤੀ ਅਨਸਰਾਂ ਨਾਲ ਨੱਚਣ ਤੋਂ ਕੀਤਾ ਇਨਕਾਰ, ਤਾਂ ਇੱਕ ਲੜਕੀ ਨੂੰ ਲਗਾ ਦਿੱਤੀ ਅੱਗ

ਇਹ ਰੈਲੀ ਅਖਿਲ ਭਾਰਤੀ ਰੈਲੀ ਦੇ ਰੂਪ ਵਿੱਚ 2024 ਦੀ ਚੋਣ ਤੋਂ ਪਹਿਲਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਖੱਬੇਪੱਖੀ ਲੀਡਰ ਪਿਨਾਰਾਈ ਵਿਜੇਨ ਅਤੇ ਡੀ ਰਾਜਾ ਵੀ ਰੈਲੀ ਵਿੱਚ ਸ਼ਾਮਲ ਹਨ। ਕਾਂਗਰਸ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅਖੀਰਲੇ ਦਿਨਾਂ ਉੱਤੇ ਫੋਕਸ ਕਰ ਰਹੀ ਹੈ। ਉਹ ਇਸ ਰੈਲੀ ਤੋਂ ਗਾਇਬ ਹਨ। ਜੇ ਗੱਲ ਕਰੀਏ ਵਿਰੋਧੀ ਧਿਰਾਂ ਦੀ ਤਾਂ ਉਹ ਇਸ ਰੈਲੀ ਦੇ ਵੀ ਕਈ ਤਰ੍ਹਾਂ ਦੇ ਸਿਆਸੀ ਅਰਥ ਲੈ ਰਹੇ ਹਨ।

ਰਾਸ਼ਟਰੀ ਪਛਾਣ ਮਿਲਣ ਤੋਂ ਬਾਅਦ ਬੀਆਰਐਸ ਦੀ ਇਹ ਪਹਿਲੀ ਰੈਲੀ ਸੀ। ਕੇਰਲ ਦੇ ਮੁੱਖ ਮੰਤਰੀ ਪੀਵਿਜੇਨ ਨੇ ਕਿਹਾ ਕਿ 'ਅੱਜ ਰੈਲੀ ਨਾਲ ਨਾਲ ਸਾਡੇ ਇਕ ਨਵੇਂ ਸੰਘਰਸ਼ ਦੀ ਸ਼ੁਰੂਆਤ ਹੋਈ ਹੈ। ਦੋ ਪ੍ਰਮੁੱਖ ਵਿਰੋਧੀ ਲੀਡਰ ਨੀਤਿਸ਼ ਕੁਮਾਰ ਅਤੇ ਮਮਤਾ ਬੈਨਰਜੀ ਵੀ ਕੇਸੀਆਰ ਦੀ ਰੈਲੀ ਤੋਂ ਗਾਇਬ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.