ਕਾਨਪੁਰ: ਕਾਨਪੁਰ ਐਨਕਾਊਂਟਰ ਦੇ ਮਾਸਟਰਮਾਈਂਡ ਵਿਕਾਸ ਦੂਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦੂਬੇ ਦੀ ਮਾਂ ਸਰਲਾ ਦੇਵੀ ਨੇ ਮੀਡੀਆ ਨੂੰ ਦੱਸਿਆ ਕਿ ਉਜੈਨ ਵਿੱਚ ਵਿਕਾਸ ਦੂਬੇ ਦੇ ਸਹੁਰੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਹਰ ਸਾਲ ਮਹਾਂਕਾਲ ਮੰਦਰ ਜਾਂਦੇ ਸਨ।
ਦੂਬੇ ਦੀ ਮਾਂ ਨੇ ਕਿਹਾ ਕਿ ਹੁਣ ਉਹ ਭਾਜਪਾ ਨਾਲ ਨਹੀਂ ਜੁੜੇ ਸਨ ਸਗੋਂ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਸਨ। ਉਧਰ ਸਮਾਜਵਾਦੀ ਪਾਰਟੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਦੂਬੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮਾਸਟਰਮਾਈਂਡ ਵਿਕਾਸ ਦੂਬੇ ਨੂੰ ਉਜੈਨ ਕੋਰਟ ਵਿੱਚ ਕੀਤਾ ਗਿਆ ਪੇਸ਼
ਜਦ ਸਰਲਾ ਦੇਵੀ ਤੋਂ ਇਹ ਪੁੱਛਿਆ ਗਿਆ ਕਿ ਉਹ ਸਰਕਾਰ ਤੋਂ ਕੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਕੋਈ ਮੰਗ ਨਹੀਂ ਕਰਦੇ, ਸਰਕਾਰਾਂ ਤਾਂ ਬਹੁਤ ਵੱਡੀਆਂ ਹਨ, ਉਹ ਆਪਣੀ ਮਰਜ਼ੀ ਕਰਨਗੀਆਂ।
ਜਾਣਕਾਰੀ ਲਈ ਦੱਸ ਦਈਏ ਕਿ ਵੀਰਵਾਰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਵਿੱਚ ਹਿਸਟਰੀਸ਼ੀਟਰ ਵਿਕਾਸ ਦੂਬੇ ਦੇ ਘਰ ਗਈ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿੱਚ ਸੀਓ ਸਮੇਤ 8 ਪੁਲਿਸ ਮੁਲਾਜ਼ਮ ਮਾਰੇ ਗਏ। ਇਸ ਤੋਂ ਬਾਅਦ ਪੁਲਿਸ ਉੱਤਰ ਪ੍ਰਦੇਸ਼ ਨਾਲ ਜੁੜੇ ਸਾਰੇ ਰਾਜਾਂ ਵਿੱਚ ਵਿਕਾਸ ਦੀ ਭਾਲ ਕਰ ਰਹੀ ਸੀ।