ਹੈਦਰਾਬਾਦ: ਤੇਲੰਗਾਨਾ ਦੇ ਸ਼ਮਸ਼ਾਬਾਦ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਵੈਟਰਨਰੀ ਡਾਕਟਰ ਦਾ ਨਾਂਅ ਬਦਲ ਕੇ 'ਜਸਟਿਸ ਫਾਰ ਦਿਸ਼ਾ' ਕਰ ਦਿੱਤਾ ਗਿਆ ਹੈ। ਸਾਈਬਰਬਾਦ ਪੁਲਿਸ ਕਮਿਸ਼ਨਰ ਵਲੋਂ ਸੋਸ਼ਲ ਮੀਡੀਆ 'ਤੇ ਵੀ ਪੀੜਤ ਦੇ ਨਾਂਅ ਦਾ ਜ਼ਿਕਰ ਕਰਨ ਤੋਂ ਮਨਾ ਕੀਤਾ ਗਿਆ ਹੈ।
ਦਰਅਸਲ, ਸਾਈਬਰਬਾਦ ਪੁਲਿਸ ਕਮਿਸ਼ਨਰ (ਸੀਪੀ) ਵੀ ਸੀ ਸੱਜਣ ਨੇ ਸੁਝਾਅ ਦਿੱਤਾ ਕਿ ਪੀੜਤਾਂ ਦੇ ਨਾਂਅ ਨੂੰ ‘ਇਨਸਾਫ਼ ਲਈ ਦਿਸ਼ਾ’ ਕਿਹਾ ਜਾਵੇ। ਪਰਿਵਾਰਕ ਮੈਂਬਰ ਨੇ ਵੀ ਪੀੜਤ ਦਾ ਨਾਂਅ ਬਦਲਣ ਲਈ ਸਹਿਮਤ ਜਤਾਈ ਹੈ।
ਇਸ ਸੰਬੰਧ ਵਿੱਚ ਸੀਪੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਪੀੜਤ ਦੇ ਨਾਂਅ ਦਾ ਜ਼ਿਕਰ ਸੋਸ਼ਲ ਮੀਡੀਆ ਵਿੱਚ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਦਿਸ਼ਾ ਲਈ ਹਰ ਇੱਕ ਨੂੰ ਇਨਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਵੀਰਵਾਰ ਸਵੇਰੇ ਹੈਦਰਾਬਾਦ ਵਿੱਖੇ ਇੱਕ ਮਹਿਲਾ ਡਾਕਟਰ ਦੀ ਸ਼ਮਸ਼ਾਬਾਦ ਖੇਤਰ ਵਿੱਚ ਇੱਕ ਸੜੀ ਹੋਈ ਹਾਲਾਤ ਵਿੱਚ ਲਾਸ਼ ਮਿਲੀ ਸੀ। ਪੁਲਿਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਸਾੜ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਮਾਮਲੇ 'ਚ ਵੱਡਾ ਖੁਲਾਸਾ