ETV Bharat / bharat

ਉੱਨਾਵ ਰੇਪ ਮਾਮਲਾ: ਦੋਸ਼ੀ ਕੁਲਦੀਪ ਸੇਂਗਰ ਨੂੰ ਤਿਹਾੜ ਜੇਲ੍ਹ 'ਚ ਸ਼ਿਫ਼ਟ ਕਰਨ ਦਾ ਆਦੇਸ਼

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਉੱਨਾਵ ਰੇਪ ਦੇ ਦੋਸ਼ੀ ਕੁਲਦੀਪ ਸੇਂਗਰ ਅਤੇ ਸ਼ਸ਼ੀ ਸਿੰਘ ਨੂੰ ਤਿਹਾੜ ਜੇਲ੍ਹ 'ਚ ਸ਼ਿਫ਼ਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੀੜਤਾ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਾਇਆ ਜਾਵੇ।

ਫ਼ੋਟੋ
author img

By

Published : Aug 5, 2019, 3:12 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੜਕ ਹਾਦਸੇ 'ਚ ਜ਼ਖਮੀ ਹੋਈ ਉੱਨਾਵ ਰੇਪ ਪੀੜਤਾ ਨੂੰ ਇਲਾਜ ਦੇ ਲਈ ਦਿੱਲੀ ਦੇ ਏਮਜ਼ ਵਿੱਚ ਲਿਆਉਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਉੱਨਾਵ ਰੇਪ ਦੇ ਦੋਸ਼ੀ ਕੁਲਦੀਪ ਸੇਂਗਰ ਅਤੇ ਸ਼ਸ਼ੀ ਸਿੰਘ ਨੂੰ ਤਿਹਾੜ ਜੇਲ੍ਹ 'ਚ ਸ਼ਿਫ਼ਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

  • Unnao rape case: Delhi's Tis Hazari Court orders to shift accused Kuldeep Singh Sengar and co-accused Shashi Singh to Delhi's Tihar Jail; both to be produced before the court again on 7th August. https://t.co/kYIcFgWAHr

    — ANI (@ANI) August 5, 2019 " class="align-text-top noRightClick twitterSection" data=" ">

ਇਸ ਤੋਂ ਪਹਿਲਾ ਦੋਸ਼ੀ ਕੁਲਦੀਪ ਸੇਂਗਰ ਅਤੇ ਬਾਕੀ ਦੋਸ਼ੀਆਂ ਦੇ ਖ਼ਿਲਾਫ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਸੀ ਅਤੇ 6 ਅਗਸਤ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਪੀੜਤਾ ਨੂੰ ਲਿਆਇਆ ਜਾਵੇ ਦਿੱਲੀ

ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਜੇ ਡਾਕਟਰਾਂ ਨੂੰ ਲੱਗਦਾ ਹੈ ਕਿ ਪੀੜਤਾ ਨੂੰ ਏਅਰਲਿਫ਼ਟ ਕਰ ਦਿੱਲੀ ਲਿਆਇਆ ਜਾ ਸਕਦਾ ਹੈ ਤਾਂ ਇਸ 'ਚ ਦੇਰ ਨਾ ਕੀਤੀ ਜਾਵੇ। ਜ਼ਖ਼ਮੀ ਹੋਈ ਉੱਨਾਵ ਰੇਪ ਪੀੜਤਾ ਦਾ ਇਲਾਜ ਲਖਨਉ ਦੇ ਟ੍ਰਾਮਾ ਸੇਂਟਰ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸ ਦੀ ਹਾਲਤ 'ਚ ਕੋਈ ਵੀ ਸੁਧਾਰ ਨਹੀਂ ਹੈ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਨੂੰ 45 ਦਿਨਾਂ 'ਚ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸੀਬੀਆਈ ਨੂੰ ਵੀ 7 ਦਿਨਾਂ 'ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਦੋਸ਼ੀ ਕੁਲਦੀਪ ਸੇਂਗਰ ਅਤੇ ਉਸ ਦੇ ਭਰਾ ਸਮੇਤ 10 ਲੋਕਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਉੱਨਾਵ ਰੇਪ ਪੀੜਤਾ ਜਿਸ ਕਾਰ ਵਿੱਚ ਜਾ ਰਹੀ ਸੀ ਉਸ ਵਿੱਚ ਉਸ ਦਾ ਪਰਿਵਾਰ ਅਤੇ ਵਕੀਲ ਵੀ ਸਵਾਰ ਸਨ। ਕਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਪੀੜਤ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਸੀ। ਚਾਚੀ ਜਬਰ ਜਨਾਹ ਮਾਮਲੇ 'ਚ ਸੀਬੀਆਈ ਦੀ ਗਵਾਹ ਸੀ। ਗੰਭੀਰ ਰੂਪ ਨਾਲ ਜ਼ਖ਼ਮੀ ਪੀੜਤਾ ਤੇ ਵਕੀਲ ਦਾ ਲਖਨਊ ਸਥਿਤ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ।

Intro:Body:

SAJAN

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.