ETV Bharat / bharat

ਸ੍ਰੀਨਗਰ: ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ - 2 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਪਰੀਮਪੋਰਾ ਵਿੱਚ ਸੁਰੱਖਿਆ ਬਲਾਂ ਦੀ ਟੀਮ ਉੱਤੇ ਇੱਕ ਅੱਤਵਾਦੀ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਹਨ।

ਫ਼ੋਟੋ
ਫ਼ੋਟੋ
author img

By

Published : Nov 26, 2020, 4:31 PM IST

Updated : Nov 26, 2020, 4:53 PM IST

ਸ੍ਰੀ ਨਗਰ: ਜੰਮੂ-ਕਸ਼ਮੀਰ ਦੇ ਪਰੀਮਪੋਰਾ ਵਿੱਚ ਸੁਰੱਖਿਆ ਬਲਾਂ ਦੀ ਟੀਮ ਉੱਤੇ ਇੱਕ ਅੱਤਵਾਦੀ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਹਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰੀਮਪੋਰਾ ਇਲਾਕੇ ਦੇ ਖੁਸ਼ੀਪੋਰਾ ਵਿੱਚ ਸੁਰੱਖਿਆ ਬਲਾਂ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਹਮਲਵਰਾਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਫੌਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਤਵਾਦੀਆਂ ਨੇ ਅੱਜ ਸ੍ਰੀਨਗਰ ਦੇ ਐਚਐਮਟੀ,ਖੁਸ਼ੀਪੋਰਾ ਵਿੱਚ ਭਾਰਤੀ ਸੈਨਾ ਦੀ ਤਤਕਾਲ ਜਵਾਬ ਟੀਮ 'ਤੇ ਅੰਨ੍ਹੇਵਾਹ ਫਾਈਰਿੰਗ ਕੀਤੀ। ਭੀੜ ਭਾੜ ਵਾਲੇ ਖੇਤਰ ਵਿੱਚ ਹੋਣ ਕਰਕੇ ਕੋਈ ਨੁਕਸਾਨ ਨਾ ਹੋਵੇ ਇਸ ਲਈ ਸਿਪਾਹੀਆਂ ਨੇ ਸੰਜਮ ਦੀ ਵਰਤੋਂ ਕੀਤੀ।

ਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਆਰਮੀ ਦੇ ਜਵਾਨ ਰੂਟੀਨ ਡਿਊਟੀ ਉੱਤੇ ਸੀ। ਤਿੰਨ ਅੱਤਵਾਦੀਆਂ ਨੇ ਜਵਾਨਾਂ ਉੱਤੇ ਅੰਨ੍ਹੇਵਾਹ ਫਾਈਰਿੰਗ ਕੀਤੀ। ਜਿਸ ਵਿੱਚ 2 ਜਵਾਨ ਗੰਭੀਰ ਜ਼ਖਮੀ ਹੋ ਗਏ। ਅਤੇ ਬਾਅਦ ਵਿੱਚ ਉਹ ਜਵਾਨ ਸ਼ਹੀਦ ਹੋ ਗਏ। ਇਹ ਲਸ਼ਕਰ-ਏ-ਤੋਬਾ ਅਤੇ ਜੈਸ਼-ਏ-ਮੁਹੰਮਦ ਦੀ ਮੂਵਮੈਂਟ ਸੀ। ਅਸੀਂ ਸ਼ਾਮ ਤੱਕ ਇਸ ਗਿਰੋਹ ਦੀ ਪਹਿਚਾਹਣ ਕਰ ਲਵਾਂਗੇ।

ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ਨਗਰੋਟਾ ਬਾਨ ਟੋਲ ਪਲਾਜ਼ਾ ਦੇ ਕੋਲ ਮੁਠਭੇੜ ਵਿੱਚ ਅੱਤਵਾਦੀ ਮਾਰੇ ਗਏ ਸੀ। ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਲਈ 28 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਠੀਕ ਪਹਿਲਾਂ ਅਤਵਾਦੀਆਂ ਨੇ ਕਸ਼ਮੀਰ ਨੂੰ ਦਹਿਲਾਉਣ ਦੀ ਸਾਜ਼ਿਸ਼ ਕੀਤੀ ਸੀ।

Last Updated : Nov 26, 2020, 4:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.