ETV Bharat / bharat

ਸਮਾਜਿਕ ਦੂਰੀ ਅਤੇ ਮਾਨਸਿਕ ਸਿਹਤ - corona virus

ਕਰੋਨਾ ਨੂੰ ਲੈ ਕੇ ਪੈਦਾ ਹੋਏ ਤੌਖ਼ਲੇ ਅਤੇ ਭੈਅ ਦੇ ਖਿਲਾਫ਼ ਅਮਲ। ਨੋਵਲ ਕੋਰੋਨਾਵਾਇਰਸ, ਇਕ ਆਲਮੀ ਮਹਾਂਮਾਰੀ ਹੈ। ਸਿਹਤ ਅਤੇ ਚਿਕਿਤਸਾ ਵਿਸ਼ੇਸ਼ਗ ਇਸ ਬਿਮਾਰੀ ਦੇ ਉਨ੍ਹਾਂ ਅਸਰਾਂ ਨੂੰ ਮੱਠਾ ਕਰਨ ਲਈ ਜੀ ਤੋੜ ਕੋਸ਼ਿਸ਼ ਕਰ ਰਹੇ ਹਨ ਜੋ ਇਸ ਬਿਮਾਰੀ ਦੀ ਵਜ੍ਹਾ ਨਾਲ ਸਾਡੀ ਆਬਾਦੀ, ਉਨ੍ਹਾਂ ਕਮਜ਼ੋਰ ਸਮੂਹਾਂ ਜੋ ਆਸਾਨੀ ਨਾਲ ਇਸ ਦੀ ਚਪੇਟ ਵਿੱਚ ਆ ਸਕਦਾ ਹਨ ਅਤੇ ਸਮੁੱਚੇ ਤੌਰ 'ਤੇ ਸਿਹਤ-ਸੰਭਾਲ ਦੇ ਖੇਤਰ 'ਤੇ ਸਮੁੱਚਤਾ ਨਾਲ ਪੈਣਗੇ।

ਫ਼ੋਟੋ
ਫ਼ੋਟੋ
author img

By

Published : Apr 3, 2020, 11:45 AM IST

ਨੋਵਲ ਕੋਰੋਨਾਵਾਇਰਸ, ਇੱਕ ਆਲਮੀ ਮਹਾਂਮਾਰੀ ਹੈ। ਸਿਹਤ ਅਤੇ ਚਿਕਿਤਸਾ ਵਿਸ਼ੇਸ਼ਗ ਇਸ ਬਿਮਾਰੀ ਦੇ ਉਨ੍ਹਾਂ ਅਸਰਾਂ ਨੂੰ ਮੱਠਾ ਕਰਨ ਲਈ ਜੀ ਤੋੜ ਕੋਸ਼ਿਸ਼ ਕਰ ਰਹੇ ਹਨ ਜੋ ਇਸ ਬਿਮਾਰੀ ਦੀ ਵਜ੍ਹਾ ਨਾਲ ਸਾਡੀ ਆਬਾਦੀ, ਉਨ੍ਹਾਂ ਕਮਜ਼ੋਰ ਸਮੂਹਾਂ ਜੋ ਆਸਾਨੀ ਨਾਲ ਇਸ ਦੀ ਚਪੇਟ ਵਿੱਚ ਆ ਸਕਦਾ ਹਨ ਅਤੇ ਸਮੁੱਚੇ ਤੌਰ 'ਤੇ ਸਿਹਤ-ਸੰਭਾਲ ਦੇ ਖੇਤਰ 'ਤੇ ਸਮੁੱਚਤਾ ਨਾਲ ਪੈਣਗੇ। ਇਸ ਬਿਮਾਰੀ ਦੇ ਫੈਲਾਅ ਤੇ ਪ੍ਰਸਾਰ ਨੂੰ ਸੀਮਤ ਕਰਨ ਦੇ ਯਤਨ ਦੇ ਤੌਰ ’ਤੇ ਜਿਨ੍ਹਾਂ ਤੌਰ ਤਰੀਕਿਆਂ ’ਤੇ ਸਰਕਾਰ ਵੱਲੋਂ ਸਮੁੱਚੇ ਸਮੁਦਾਏ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਵਾਸਤੇ ਅਪਣਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਵਿੱਚ ਸਮਾਜਿਕ ਦੂਰੀਆਂ, ਕੁਆਰਨਟੀਨ, ਅਤੇ ਆਇਸੋਲੇਸ਼ਨ ਯਾਨੀ ਮਰੀਜ਼ ਨੂੰ ਬਾਕੀ ਹਰ ਕਿਸੇ ਨਾਲੋਂ ਅਲੱਗ ਕਰਨ ਦੇ ਉਪਾਅ ਹਨ ਤੇ ਨਾਲ ਹੀ ਸਰਕਾਰ ਇਹ ਉਮੀਦ ਕਰਦੀ ਹੈ ਕਿ ਹਰ ਕੋਈ ਇਸ ਮੁਹਿੰਮ ਵਿੱਚ ਆਪਣਾ ਬਣਦਾ ਫ਼ਰਜ਼ ਅਦਾ ਕਰਕੇ ਆਪਣਾ ਯੋਗਦਾਨ ਪਾਏਗਾ। ਕੋਵਿਡ–19 ਮਹਾਮਾਰੀ ਨੇ ਸਾਡੇ ਹੰਗਾਮੀ ਪ੍ਰਤੀਕਿਰਿਆ ਦੇਣ ਦੀ ਕਾਬਲੀਅਤ ਅਤੇ ਸਾਡੇ ਉਹਨਾਂ ਸਿਹਤ ਕਰਮਚਾਰੀਆਂ, ਜੋ ਕਿ ਹਮੇਸ਼ਾ ਹੀ ਇਨ੍ਹਾਂ ਲਾਗ ਵਾਲੀਆਂ ਬਿਮਾਰੀਆਂ ਦੇ ਖਿਲਾਫ਼ ਦਲੇਰੀ ਤੇ ਹੌਸਲੇ ਨਾਲ ਲੜਨ ਲਈ ਮੂਹਰਲੇ ਮੁਹਾਜ਼ ਉੱਤੇ ਰਹੇ ਹਨ, ਉਨ੍ਹਾਂ ਸਭਨਾਂ ਦੇ ਉੱਤੇ ਸ਼ਦੀਦ ਦਬਾਅ ਅਤੇ ਤਣਾਅ ਖੜਾ ਕਰ ਕੇ ਰੱਖ ਦਿੱਤਾ ਹੈ। ਲੋਕ ਬਹੁਤ ਹੀ ਮੁਖ਼ਤਲਿਫ਼ ਕਿਸਮ ਦੇ ਵਿਚਾਰਾਂ, ਭਾਵਨਾਵਾਂ ਅਤੇ ਪ੍ਰਤੀਕ੍ਰਿਆਵਾਂ ਦਾ ਅਨੁਭਵ ਕਰ ਰਹੇ ਹਨ।

ਸੀਮਤ ਸਾਧਨਾਂ ਤੇ ਵਸੀਲਿਆਂ ਦੇ ਨਾਲ, ਬਿਨ੍ਹਾਂ ਕਿਸੇ ਪ੍ਰੇਰਨਾ ਭਰੀ ਦਿਨ-ਚਰਿਆ ਅਤੇ ਸਮਾਜਿਕ ਸੰਪਰਕ ਨਾਲ ਘਰ 'ਤੇ ਹਫ਼ਤਿਆਂ ਬੱਧੀ ਸਮਾਂ ਘਰ ਟਿੱਕ ਕੇ ਬਿਤਾਉਣ ਦਾ ਸਰਕਾਰੀ ਆਦੇਸ਼ ਲੋਕਾਂ ਦੀ ਮਾਨਸਿਕ ਸਿਹਤ' ਤੇ ਮਾੜਾ ਅਸਰ ਪਾ ਸਕਦਾ ਹੈ। ਸਿਹਤ ਮਾਹਰ ਇਹ ਕਹਿੰਦੇ ਹਨ ਕਿ ਕਿਸੇ ਵੀ ਕਿਸਮ ਦੀ ਸਮਾਜਿਕ ਅਲੱਗ-ਥਲੱਗਤਾ, ਭਾਵੇਂ ਇਹ ਸਵੈ-ਇੱਛਤ ਹੋਵੇ ਜਾਂ ਇਹ ਡਾਕਟਰੀ ਤੌਰ 'ਤੇ ਜ਼ਰੂਰੀ ਹੋਣ ਕਾਰਨ ਥੋਪੀ ਗਈ ਹੋਵੇ, ਇਹ ਇੱਕ ਬੇਹਦ ਤਣਾਅ ਵਾਲੀ ਸਥਿਤੀ ਹੈ, ਅਤੇ ਬਾਲਗ ਅਤੇ ਬੱਚਿਆਂ, ਦੋਵਾਂ ਦੇ ਵਿਚ ਹੀ ਇਕ ਦੁੱਖਦਾਈ ਤਜਰਬਾ ਜਾਂ ਸਦਮਾ ਪੈਦਾ ਕਰਦੀ ਹੈ। ਕੋਵੀਡ -19 ਦੀ ਇਸ ਮਹਾਂਮਾਰੀ ਦੇ ਦੌਰਾਨ, ਦੇਸ਼ ਭਰ ਦੀਆਂ ਤਮਾਮ ਸੂਬਾ ਸਰਕਾਰਾਂ ਨੇ ਕੋਰੋਨਵਾਇਰਸ ਦੇ ਫੈਲਣ ਨੂੰ ਠੱਲ ਪਾਉਣ ਵਿੱਚ ਸਹਾਇਤਾ ਲਈ ਲੋਕਾਂ ਵੱਲੋਂ ਸਮਾਜਕ ਦੂਰੀਆਂ ਬਣਾ ਕੇ ਰੱਖੇ ਜਾਣ ਬਾਬਤ ਕੁਝ ਨਾ ਕੁਝ ਫ਼ਰਮਾਨ ਜਾਰੀ ਕੀਤੇ ਹਨ। ਸਾਰੇ ਦੇ ਸਾਰੇ ਸਕੂਲ ਤੰਤਰ, ਮਨੋਰੰਜਨ ਦੇ ਤਮਾਮ ਖੇਤਰ ਅਤੇ ਵਸੀਲੇ, ਸਮੁਦਾਇਕ ਸੰਸਥਾਵਾਂ ਆਦਿ, ਸਭ ਦੇ ਸਭ ਅਸਥਾਈ ਤੌਰ ਤੇ ਬੰਦ ਹੋ ਕੇ ਰਹਿ ਗਏ ਹਨ। ਇੱਕ ਇੰਟਰਵਿਊ ਦੇ ਵਿੱਚ ਯੂਐਸਏ ਫਰੰਟੀਅਰ ਹੈਲਥ ਦੇ ਚਿਲਡਰਨ ਸਰਵਿਸਿਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਟਿਮ ਪੇਰੀ ਨੇ ਕਿਹਾ, “ਅਲੱਗ–ਥਲੱਗ ਹੋ ਕੇ ਰਹਿਣਾ ਤੁਹਾਡੀ ਖੁਦਮੁਖਤਿਆਰੀ, ਕੁਸ਼ਲਤਾ ਅਤੇ ਅਸੰਗਤੀ ਦੁਆਰਾ ਤੁਹਾਡੀ ਮਾਨਸਿਕ ਸਿਹਤ ਦੇ ਉੱਤੇ ਬੁਰਾ ਅਸਰ ਪਾਉਂਦਾ ਹੈ, ਇਸ ਨਾਲ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਉਨ੍ਹਾਂ ਦੇ ਨਿਯੰਤਰਣ ਤੋਂ ਬਾਹਰ ਹੈ, ਅਤੇ ਉਹ ਦੁਨੀਆਂ ਦੇ ਵਿੱਚ ਅਤਿ ਇਕੱਲੇ ਹਨ ਅਤੇ ਬਾਕੀ ਸੰਸਾਰ ਨਾਲੋਂ ਦੂਰ ਹਨ ਅਤੇ ਸਭ ਨਾਲੋਂ ਟੁੱਟੇ ਹੋਏ ਹਨ, ਜਿਸਦੇ ਕਾਰਨ ਉਹਨਾਂ ਨੂੰ ਮਾੜੀ ਨੀਂਦ, ਮਾੜੀ ਇਕਾਗਰਤਾ, ਸਦਮਾ, ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਆ ਕੇ ਘੇਰ ਲੈਂਦੀਆਂ ਹਨ, ਲੋਕ ਅਕਸਰ ਆਪਣੇ ਆਪ ਨੂੰ ਫ਼ਾਥਿਆ ਹੋਇਆ ਮਹਿਸੂਸ ਕਰਦੇ ਹਨ, ਅਤੇ ਦੋਸਤਾਂ - ਮਿੱਤਰਾਂ ਅਤੇ ਹਮਜੋਲੀਆਂ ਤੋਂ ਟੁੱਟੇ ਹੋਣ ਕਾਰਨ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਜਿਵੇਂ ਕੋਈ ਸਜ਼ਾ ਦਿੱਤੀ ਜਾ ਰਹੀ ਹੈ, ਭਾਵੇਂ ਕਿ ਇਹ ਸਭ ਉਨ੍ਹਾਂ ਦੇ ਆਪਣੇ ਭਲੇ ਲਈ ਹੀ ਕਿਉਂ ਨਾ ਹੋ ਰਿਹਾ ਹੋਵੇ।

ਸਮਾਜਕ ਦੂਰੀਆਂ, ਅਲੱਗ - ਥਲੱਗਤਾ ਜਾਂ ਆਇਸੋਲੇਸ਼ਨ ਦੇ ਹੋਣ ਕਾਰਨ ਲੋਕਾਂ ਦੇ ਵਿਚ ਇਕੱਲਤਾ ਵਧ ਗਈ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕੋਵਿਡ ਦੀ ਬਿਮਾਰੀ ਬਜ਼ੁਰਗ ਆਬਾਦੀ ਨੂੰ ਕੁਝ ਜ਼ਿਆਦਾ ਅਨੁਪਾਤ ਵਿੱਚ ਹੀ ਪ੍ਰਭਾਵਿਤ ਕਰਦਾ ਹੈ। ਭਾਰਤ ਵਿੱਚ, ਬਜ਼ੁਰਗ ਮਰੀਜ਼ਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ।

ਇਕੱਲੇ ਅਤੇ ਇਕੱਲਾਪੇ ਦੇ ਸ਼ਿਕਾਰ ਲੋਕ ਵਧੇਰੇ ਉਦਾਸੀ ਦੇ ਲੱਛਣਾਂ ਤੋਂ ਗ੍ਰਸਤ ਹਨ, ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਘੱਟ ਖੁਸ਼, ਘੱਟ ਸੰਤੁਸ਼ਟ ਅਤੇ ਵਧੇਰੇ ਨਿਰਾਸ਼ਾਵਾਦੀ ਵਿਅਕਤੀਆਂ ਦੇ ਤੌਰ ’ਤੇ ਦਰਜ ਕੀਤਾ ਗਿਆ ਹੈ। ਇਕੱਲਤਾ ਅਤੇ ਅਵਸਾਦ ਦੇ ਵਿਚਕਾਰ ਕਈ ਸਾਰੇ ਆਮ ਲੱਛਣ ਸਾਂਝੇ ਹੁੰਦੇ ਹਨ, ਜਿਵੇਂ ਬੇਵਸੀ ਅਤੇ ਦੁੱਖ। ਸਿੰਘ ਏ. ਅਤੇ ਹੋਰਨਾਂ ਵੱਲੋਂ ਦਿੱਲੀ (ਭਾਰਤ) ਅਧਾਰਤ ਵੱਖ ਵੱਖ ਖੇਤਰਾਂ (ਵੱਖੋ ਵੱਖਰੀਆਂ ਹਾਊਸਿੰਗ ਸੋਸਾਇਟੀਆਂ ’ਚ) ਰਹਿੰਦੇ 60 ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਵਿਅਕਤੀਆਂ ਦੇ ਕੀਤੇ ਗਏ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਜਿਵੇਂ ਜਿਵੇਂ ਇਕੱਲਤਾ ਅਤੇ ਇਕਲਾਪੇ ਦੇ ਵਿੱਚ ਵਾਧਾ ਹੁੰਦਾ ਹੈ, ਉਵੇਂ ਉਵੇਂ ਅਵਸਾਦ ਦਾ ਪੱਧਰ ਵੀ ਵੱਧਦਾ ਜਾਂਦਾ ਹੈ। ਇੱਕਲਤਾ ਅਤੇ ਇੱਕਲਾਪੇ ਨੂੰ ਬੇਲੋੜੀ ਸ਼ਰਾਬ ਪੀਣ ਦੀ ਆਦਤ ਦੇ ਨਿਕਾਸ ਅਤੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ, ਇਸ ਨੂੰ ਬਣਾਏ ਰੱਖਣ, ਅਤੇ ਇੱਕ ਮਾੜੇ ਪੂਰਵ-ਸੂਚਕ ਕਾਰਕ ਵੱਜੋਂ ਮਾਨਤਾ ਦਿੱਤੀ ਜਾਂਦੀ ਹੈ।

ਇਸ ਦੇ ਲਈ ਜਿਸ ਕਾਰਨ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਉਹ ਸਮਾਜਿਕ ਸਹਾਇਤਾ ਦੀ ਘਾਟ ਅਤੇ ਸਮੁਦਾਇਕ ਦਬਾਅ ਦੀ ਵੱਖੋ ਵੱਖਰੀ ਧਾਰਨਾ ਦਾ ਹੋਣਾ ਹੈ। ਇਕੱਲਾਪਣ ਨਾ ਸਿਰਫ਼ ਤਤਕਾਲੀ ਤੀਬਰ ਤਣਾਅ ਅਤੇ ਦਬਾਅ ਦਾ ਸਿਰਫ਼ ਇੱਕ ਸ੍ਰੋਤ ਹੈ, ਬਲਕਿ ਇਹ ਕਦੀਮੀਂ ਤਣਾਅ ਦੇ ਪਣਪਣ ਦੀ ਵਜ੍ਹਾ ਵੀ ਹੈ। ਹਾਲ ਹੀ ਦੇ ਵਿੱਚ, ਦਬਾਅ ਅਤੇ ਤਣਾਅ ਦੇ ਚਲਦਿਆਂ ਮਨੋਵਿਗਿਆਨਕ ਦੁਸ਼-ਪ੍ਰਭਾਵਾਂ ਦੇ ਨਿਊਰੋਐਂਡੇਕਰਾਇਨ ਅਤੇ ਇਮਿਊਨ ਸਿਸਟਮ ਦੇ ਉੱਤੇ ਪੈਂਦੇ ਮਾੜੇ ਅਸਰਾਂ ਦੇ ਸਬੰਧ ਵਿੱਚ ਵਿਸਤਰਤ ਖੋਜ ਹੋਈ ਹੈ। ਅਤੇ ਨਾਲ ਹੀ ਇਕੱਲੇ ਰਹਿਣ ਦੇ ਸਦਕਾ ਸ਼ਰੀਰਕ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ’ਤੇ ਵੀ ਇਸ ਸਬੰਧ ਵਿੱਚ ਭਰਪੂਰ ਖੋਜ ਹੋਈ ਹੈ।

ਇਕੱਲਾਪਣ ਕਮਜ਼ੋਰ ਕੋਸ਼ਿਕਾ (ਸੈਲੂਲਰ) ਰੋਗ-ਪ੍ਰਤੀਰੋਧਕ ਸ਼ਕਤੀ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਹੇਠਲੇ ਪੱਧਰ ’ਤੇ ਕੁਦਰਤੀ ਕਾਤਲ (Natural Killer or NK) ਸੈਲ ਦੀਆਂ ਗਤੀਵਿਧੀਆਂ ਅਤੇ ਉੱਤਲੇ ਤੌਰ ’ਤੇ ਐਂਟੀਬੌਡੀ ਟਿਟਰਜ਼ ਦੁਆਰਾ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ, ਅਧੇੜ ਉਮਰ ਦੇ ਲੋਕਾਂ ਵਿੱਚ ਇੱਕਲਤਾ ਅਤੇ ਇੱਕਲਾਪੇ ਦੇ ਕਾਰਨ ਅਕਸਰ ਹੀ ਐਨ.ਕੇ. ਸੈਲਾਂ ਦੀ ਤਦਾਦ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਦਾ ਹੈ, ਜੋ ਕਿ ਤਮਾਮ ਗਤੀਵਿਧੀਆਂ ਨਾਲ ਜੁੜੇ ਤਣਾਅ ਦੇ ਕਾਰਨ ਪੈਦਾ ਹੋਇਆ ਹੁੰਦਾ ਹੈ।

ਆਤਮਘਾਤ ਨਾਲ ਜੁੜੀ ਹੋਈ ਖੋਜ ਵਿੱਚੋਂ ਇੱਕ ਪੱਖ ਬੇਹਦ ਉੱਘੜ ਕੇ ਸਾਹਮਣੇ ਆਇਆ ਹੈ ਜੋ ਇਹ ਹੈ ਕਿ ਖੁਦਕੁਸ਼ੀ ਦੀ ਕਲਪਨਾ ਅਤੇ ਚਿੰਤਨ, ਨੀਮ ਖ਼ੁਦਕੁਸ਼ੀ ਅਤੇ ਇੱਕਲਤਾ ਦੇ ਵਿੱਚ ਇੱਕ ਬੇਹਦ ਗਹਿਰਾ ਅਤੇ ਮਜਬੂਤ ਰਿਸ਼ਤਾ ਹੈ। ਇੱਕਲਤਾ ਤੇ ਇੱਕਲਾਪੇ ਦੇ ਦਰਜੇ ਦੇ ਵੱਧਣ ਦੇ ਨਾਲ ਨਾਲ, ਆਤਮਘਾਤੀ ਚਿੰਤਨ ਅਤੇ ਨੀਮ ਖੁਦਕੁਸ਼ੀ ਦੇ ਪ੍ਰਚਲਨ ’ਚ ਸ਼ਦੀਦ ਵਾਧਾ ਦਰਜ ਕੀਤਾ ਗਿਆ ਹੈ।

ਇਕੱਲਤਾ ਦੇ ਨਾਲ ਜੁੜੇ ਹੋਏ ਤੇ ਇਸ ਦੇ ਕਾਰਨ ਪੈਦਾ ਹੋਣ ਵਾਲੇ ਪਰਸਨੈਲਿਟੀ ਡਿਸਔਡਰਾਂ (ਸਖ਼ਸ਼ੀਅਤੀ ਵਿਗਾੜ) ਦੇ ਵਿੱਚ ਬੌਡਰਲਾਇਨ ਪਰਸਨੈਲਿਟੀ ਡਿਸਔਡਰ (BPD) ਅਤੇ ਸਕਿਜ਼ੋਇਡ ਪਰਸਨੈਲਿਟੀ ਡਿਸਔਡਰ (Schizoid Personality Disorder) ਸ਼ਾਮਿਲ ਹਨ। ਇਕੱਲਤਾ ਅਤੇ ਇੱਕਲਾਪੇ ਦੀ ਅਸਹਿਣਸ਼ੀਲਤਾ ਨੂੰ ਬੌਡਰਲਾਇਨ ਪਰਸਨੈਲੇਟੀ ਡਿਸਔਡਰ ਦੇ ਨਾਲ ਜੁੜਿਆ ਹੋਇਆ ਇੱਕ ਅਹਿਮ ਲੱਛਣ ਮੰਨਿਆ ਜਾਂਦਾ ਹੈ। ਇਕੱਲਤਾ, ਬੀ.ਪੀ.ਡੀ. ਦੇ ਨਾਲ ਜੁੜੇ ਬਾਕੀ ਹੋਰਨਾਂ ਲੱਛਣਾਂ ਨੂੰ ਵੀ ਸ਼ਦੀਦ ਬਣਾਉਂਦੀ ਹੈ।

ਇਕੱਲਤਾ ਤੇ ਇੱਕਲਾਪੇ ਦੇ ਨਾਲ ਜੁੜਿਆ ਹੋਇਆ ਤਨਾਅ, ਨੀਵੇਂ-ਪੱਧਰ ਦੀ ਬਾਹਰੀ ਸੋਜਿਸ਼ ਦਾ ਕਾਰਨ ਬਣ ਸਕਦਾ ਹੈ। ਤੇ ਇਹ ਜੋ ਨੀਵੇਂ ਜਾਂ ਹਲਕੇ ਪੱਧਰ ਦੀ ਬਾਹਰੀ ਸੋਜਿਸ਼ ਹੈ ਉਹ ਸਿੱਧੇ ਰੂਪ ਵਿੱਚ ਸੋਜਸ਼ਕਾਰੀ ਬਿਮਾਰੀਆਂ ਦੇ ਨਾਲ ਜੁੜੀ ਹੋਈ ਹੈ। ਇਹਨਾਂ ਸੋਜਸ਼ਕਾਰੀ ਬਿਮਾਰੀਆਂ ਦੇ ਵਿਚ ਸ਼ੂਗਰ ਅਤੇ ਔਟੋਇਮਿਊਨ ਡਿਸਔਡਰ ਜਿਵੇਂ ਕਿ ਗੱਠੀਆ (rheumatoid arthritis), ਲੂਪੱਸ (Lupus), ਅਤੇ ਹੋਰ ਦਿਲ ਦੀਆਂ ਬਿਮਾਰੀਆਏ ਸਬੰਧੀ ਰੋਗ ਅਤੇ ਹਾਇਪਰਟੈਂਸ਼ਨ (HTN) ਅਤੇ ਸਮੁੱਚੀ ਪੈਰੀਫ਼ੇਰਲ ਰਜ਼ਿਸਟੈਂਸ (TPR) ਆਦਿ ਸ਼ਾਮਿਲ ਹਨ। ਟੀ.ਪੀ.ਆਰ ਇੱਕ ਪ੍ਰਮੁੱਖ ਨਿਰਣਾਇਕ ਹੈ ਜੋ ਇਹ ਸੁਝਾਉਂਦਾ ਹੈ ਕਿ ਇਕੱਲਤਾ ਦੇ ਨਾਲ ਜੁੜਿਆ ਟੀ.ਪੀ.ਆਰ. ਦੇ ਵਿੱਚ ਵਾਧਾ ਉੱਚ ਰਕਤ ਚਾਪ ਦੀ ਬਿਮਾਰੀ ਦਾ ਸਬੱਬ ਬਣ ਸਕਦਾ ਹੈ।

ਇਕੱਲਤਾ ਅਤੇ ਇੱਕਲਾਪਾ ਸਾਡੀ ਸਮਾਜਿਕ ਸਲਾਮਤੀ ਦੇ ਪ੍ਰਮੁੱਖ ਸੂਚਕਾਂ ’ਚੋਂ ਇੱਕ ਹੈ। ਇਕੱਲਤਾ ਤੇ ਇੱਕਲਾਪਾ ਅਨੇਕਾਂ ਹੀ ਮਨੋਵਿਗਿਆਨਕ ਅਤੇ ਸ਼ਰੀਰਕ ਵਿਗਾੜਾਂ ਅਤੇ ਵਿਕਾਰਾਂ ਨੂੰ ਜਨਮ ਦੇ ਸਕਦੀ ਹੈ।

ਇਸ ਵਾਇਰਸ ਦੇ ਫ਼ੈਲਾਅ ਤੇ ਪ੍ਰਸਾਰ ਦੇ ਕਾਰਨ ਸਾਡੀ ਸਥਿਤੀ ਇੱਕ ਆਮ ਅਨਿਸ਼ਚਿਤਤਾ ਵਾਲੀ ਸਥਿਤੀ ਹੋ ਕੇ ਰਹਿ ਗਈ ਹੈ ਅਤੇ ਦੁਨੀਆਂ ਦੀ ਇਹ ਮੌਜੂਦਾ ਅਵਸਥਾ ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਡਰ, ਭੈਅ ਅਤੇ ਤੌਖ਼ਲਾ ਪੈਦਾ ਕਰਨ ਵਾਲਾ ਪ੍ਰਤੀਤ ਹੁੰਦਾ ਹੈ ਕਿਉਂਕਿ ਇਨ੍ਹਾਂ ਨੌਜਵਾਨ ਪੀੜ੍ਹੀਆਂ ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕਦੇ ਵੀ ਕਿਸੇ ਅਜਿਹੀ ਆਲਮੀ ਵਿਪਤਾ ਜਾਂ ਵਿਸ਼ਵਵਿਆਪੀ ਮੁਸੀਬਤ ਦਾ ਸਾਹਮਣਾ ਨਹੀਂ ਕੀਤਾ ਹੈ। ਇੱਕਦਮ ਆਉਣ ਵਾਲੀ ਇਹ ਸਮਾਜਿਕ ਇਕੱਲਤਾ ਕੁਝ ਵਿਅਕਤੀਆਂ ਦੀ ਮਾਨਸਿਕ ਸਿਹਤ ਦੇ ਉੱਤੇ ਬੁਰਾ ਅਸਰ ਪਾਉਂਦੀ ਹੈ, ਇਹ ਕਹਿਣਾ ਸੀ ਡਾ. ਸਮਾਂਥਾ ਮੈਲਟਜ਼ਰ-ਬਰੌਡੀ ਦਾ, ਜੋ ਕਿ ਯੂ.ਐਨ.ਸੀ. ਦੇ ਸਕੂਲ ਆਫ਼ ਮੈਡੀਸਨ ਵਿੱਚ ਸਾਇਕਿਐਟਰੀ ਡਿਪਾਰਟਮੈਂਟ ਦੀ ਚੇਅਰਪਰਸਨ ਹਨ। ਇਹ ਪੂਰੀ ਤਰਾਂ ਸੁਭਾਵਿਕ ਤੇ ਕੁਦਰਤੀ ਹੈ ਕਿ ਜਨ ਸਾਧਾਰਨ ਇਸ ਸਥਿਤੀ ਵਿੱਚ ਆਪਣੇ ਆਪ ਨੂੰ ਦੁੱਖੀ ਅਤੇ ਤੰਗ ਮਹਿਸੂਸ ਕਰੇ ਅਤੇ ਨਾਲ ਇਹ ਵੀ ਕਿ ਲੋਕਾਂ ਵਿੱਚ ਕਿਸੇ ਚੀਜ਼ ਦੇ ਅਸਲੋਂ ਹੀ ਖੁੱਸ ਜਾਣ ਦਾ ਅਹਿਸਾਸ ਵੀ ਜਾਗੇ ਅਤੇ ਨਾਲ ਹੀ ਉਹਨਾਂ ਦੇ ਅੰਦਰ ਅੱਕੇਵਾਂ ਘਰ ਕਰ ਜਾਏ। ਇਸ ਅਨਿਸ਼ਚਿਤਤਾ ਅਤੇ ਅਲੱਗ-ਥਲੱਗਤਾ ਦਾ ਸਹੀ ਬੰਦੋਬਸਤ ਕਰਨਾ ਸਾਡੇ ਸਾਰਿਆਂ ਲਈ ਸੱਚਮੁੱਚ ਇਕ ਬਹੁਤ ਵੱਡੀ ਚੁਣੌਤੀ ਹੈ ਖਾਸ ਤੌਰ ’ਤੇ ਉਸ ਵੇਲੇ ਜਦੋਂ ਲੋਕਾਂ ਨੂੰ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਮਿਲਦੀਆਂ ਹਨ ਕਿ ਹੁਣ ਕੋਰੋਨਾਵਾਇਰਸ ਦੇ ਨਾਲ ਚੀਨ ਵਿਚ 3,281 ਮੌਤਾਂ ਹੋ ਚੁੱਕੀਆਂ ਹਨ, ਅਤੇ ਉਸ ਤੋਂ ਬਾਅਦ ਇਸ ਦਾ ਦੂਜਾ ਮਾਰੂ ਤੇ ਸ਼ਦੀਦ ਅਸਰ ਇਟਲੀ ਦੇ ਉੱਤੇ ਹੋਇਆ ਹੈ, ਜਿੱਥੇ 25 ਮਾਰਚ, 2020 ਤੱਕ 7,503 ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਹਲਾਕ ਹੋ ਚੁੱਕੇ ਸਨ।12 26 ਮਾਰਚ 2020 ਤੱਕ ਭਾਰਤ ਵਿੱਚ ਵੀ ਇਸ ਵਾਇਰਸ ਦੇ ਸੰਕਰਮਣ ਦੇ 563 ਪ੍ਰਮਾਣਿਤ ਮਾਮਲੇ ਸਾਹਮਣੇ ਆ ਚੁੱਕੇ ਹਨ।12 ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸਿਰ-ਦਰਦ, ਕਚਿਆਣ ਜਾਂ ਖਾਂਸੀ – ਜ਼ੁਕਾਮ ਦੀ ਸ਼ਿਕਾਇਤ ਹੋ ਰਹੀ ਹੈ, ਉਹਨਾਂ ਨੂੰ ਵੀ ਇਹ ਡਰ ਸਤਾਉਣ ਲੱਗ ਪੈਂਦਾ ਹੈ ਕਿ ਉਹਨਾਂ ਨੂੰ ਕਿਧਰੇ ਕੋਵਿਡ – 19 ਦਾ ਸੰਕਰਮਣ ਨਾ ਹੋ ਗਿਆ ਹੋਵੇ। ਪਿਛਲੇ ਕੁਝ ਦਿਨਾਂ ਅਤੇ ਹਫ਼ਤਿਆਂ ਤੋਂ ਲੋਕਾਂ ਦੀਆਂ ਆਮ ਪ੍ਰਤੀਕਿਰਿਆਵਾਂ ਇਹ ਹਨ – ਆਪਣੀ ਸਿਹਤ ਅਤੇ ਸ਼ਰੀਰ ਦੀ ਪੁੱਜ ਕੇ ਜ਼ਿਆਦਾ ਨਿਗਰਾਨੀ ਰੱਖੇ ਜਾਣਾ, ਵਿਆਕੁਲ ਤੇ ਬੇਚੈਨ ਕਰਨ ਵਾਲੀਆਂ ਸੋਚਾਂ ਦਾ ਸਿਲਸਿਲਾ, ਧਿਆਨ ਕੇਂਦਰਿਤ ਕਰਨ ਦੇ ਵਿੱਚ ਮੁਸ਼ਕਿਲ ਦਾ ਪੇਸ਼ ਆਉਣਾ, ਰੋਜ਼-ਮੱਰਾ ਦੇ ਕੰਮ ਕਰਨ ਵਿੱਚ ਵੀ ਮੁਸ਼ਕਲਾਤ ਦਾ ਸਾਹਮਣਾ ਕਰਨਾ, ਖਾਣ-ਪੀਣ ਅਤੇ ਸੌਣ ਦੇ ਢੰਗ ਅਤੇ ਤੌਰ ਤਰੀਕਿਆਂ ਦੇ ਵਿੱਚ ਅਚਾਨਕ ਭਾਰੀ ਬਦਲਾਵ ਆਉਣਾ, ਗੁੱਸਾ, ਤੌਖਲਾ, ਚਿੰਤਾ, ਘਬਰਾਹਟ, ਆਪਣੇ ਆਪ ਲਈ ਮਜਬੂਰੀ ਦਾ ਅਹਿਸਾਸ, ਪੁਰਾਣੀਆਂ ਬਿਮਾਰੀਆਂ ਦਾ ਹੋਰ ਵੀ ਵਿਗੜ ਜਾਣਾ, ਦਵਾਈਆਂ ਦੇ ਵਧੇਰੇ ਇਸਤੇਮਾਲ, ਸ਼ਰਾਬ, ਤੰਬਾਕੂ, ਜਾਂ ਹੋਰਨਾਂ ਨਸ਼ਿਆਂ ਦਾ ਬੇਜਾ ਇਸਤੇਮਾਲ, ਸਮਾਜ ਤੋਂ ਆਪਣੇ ਆਪ ਨੂੰ ਅਲੱਗ – ਥਲੱਗ ਕਰ ਲੈਣਾ, ਅਵਸਾਦ, ਬੋਰੀਅਤ, ਅਕੇਵਾਂ, ਚਿੜਚਿੜਾਪਣ ਜਾਂ ਝੁੰਜਲਾਹਟ ਅਤੇ ਖੁਨਾਮੀ।

ਲੋੜ ਹੈ ਕਿ ਲੋਕ ਹੁਣ ਸਵੈ – ਸਜੱਗਤਾ ਦਾ ਪਰਿਚੈ ਦੇਣ ਅਤੇ ਖ਼ੁਦ ਹੀ ਆਪਣੀ ਚੰਗੀ ਦੇਖਭਾਲ ਕਰਨ। ਉਹਨਾਂ ਨੂੰ ਆਪਣੇ ਡਰ, ਭੈਅ, ਅਤੇ ਤੌਖਲਿਆਂ ਨੂੰ ਕਾਬੂ ਵਿੱਚ ਰੱਖਣ ਲਈ, ਅਤੇ ਕੁਆਰਨਟੀਨ ਅਤੇ ਆਇਸੋਲੇਸ਼ਨ ਦੇ ਮਾੜੇ ਮਨੋਵਿਗਿਆਨਕ ਪ੍ਰਭਾਵਾਂ ਨੂੰ ਘੱਟਾਉਣ ਲਈ ਕਈ ਸਾਰੇ ਢੰਗ ਤਰੀਕੇ ਵਰਤਣੇ ਪੈਣਗੇ। ਸਾਨੂੰ ਅਕਸਰ ਹੀ ਉਹਨਾਂ ਜ਼ਰੂਰੀ ਕਦਮਾਂ ਦੇ ਬਾਰੇ ਸੁਨਣ ਨੂੰ ਮਿਲਦਾ ਹੈ ਜੋ ਕਿ ਸਾਡੇ ਵੱਲੋਂ ਲਏ ਜਾਣ ਦੀ ਦਰਕਾਰ ਹੁੰਦੀ ਹੈ: ਘਰ ਤੱਕ ਹੀ ਮਹਿਦੂਦ ਰਹੋ, ਆਪਣੇ-ਆਪ ਨੂੰ ਅਲੱਗ – ਥਲੱਗ ਕਰ ਲਉ, ਅਤੇ ਸਹੀ ਢੰਗ ਅਪਣਾਉਂਦੇ ਹੋਏ ਆਪਣੇ ਹੱਥਾਂ ਨੂੰ ਦਿਨ ਵਿੱਚ ਕਈ ਦਫ਼ਾ ਧੋਵੋ, ਪਰੰਤੂ ਸਾਨੂੰ ਅਜਿਹਾ ਕੁਝ ਵੀ ਸੁਨਣ ਨੂੰ ਨਹੀਂ ਮਿਲਦਾ ਜੋ ਸਾਨੂੰ ਇਹ ਦੱਸ ਸਕੇ ਕਿ ਅਜਿਹੇ ਬੁਰੇ ਸਮੇਂ ਦੇ ਵਿੱਚ ਅੰਦਰ ਪੈਦਾ ਹੁੰਦੇ ਨਕਾਰਾਤਮਕ ਅਵੇਗਾਂ ਤੇ ਸਵੇਗਾਂ ਨਾਲ ਕਿਵੇਂ ਨਜਿੱਠਿਆ ਜਾਵੇ। ਅਜਿਹੇ ਤਨਾਅ ਦੇ ਨਾਲ ਨਜਿੱਠਣਾ ਨਾ ਸਿਰਫ਼ ਤੁਹਨੂੰ, ਬਲਕਿ ਉਨ੍ਹਾਂ ਸਭਨਾਂ ਨੂੰ ਜਿਨ੍ਹਾਂ ਦੀ ਪ੍ਰਵਾਹ ਤੁਸੀਂ ਸਭ ਤੋਂ ਵਧੇਰੇ ਕਰਦੇ ਹੋ, ਅਤੇ ਤੁਹਾਡੇ ਸਮੁੱਚੇ ਸਮੁਦਾਏ ਨੂੰ ਹੋਰ ਵੀ ਤਕੜਿਆਂ ਕਰੇਗਾ।

ਕਰੋਨਾਵਾਇਰਸ ਦੀ ਬਿਮਾਰੀ ਦੇ ਫ਼ੈਲਣ ਕਾਰਨ ਲੋਕਾਈ ਵਿੱਚ ਪਸਰੀ ਮਾਯੂਸੀ, ਨਿਰਾਸਤਾ, ਸਿਹਤ ਸਬੰਧੀ ਵਧੇ ਹੋਏ ਤੌਖਲਿਆਂ, ਅਤੇ ਚਿੰਤਾ ਦੇ ਉੱਤੇ ਕਾਬੂ ਪਾਉਣ ਦੇ ਕੁਝ ਇੱਕ ਢੰਗ।

1. ਤੱਥਾਂ ਪ੍ਰਤੀ ਸਪੱਸ਼ਟਤਾ: ਸਿਰਫ ਕੋਰੋਨਵਾਇਰਸ ਨਾਲ ਸਬੰਧਤ ਖ਼ਬਰਾਂ ਦੇ ਨਿਰੰਤਰ ਐਕਸਪੋਜਰ ਦੇ ਕਾਰਨ, ਨਾ ਸਿਰਫ਼ ਚਿਤੋ ਪਹਿਰ ਫ਼ਿਕਰ ਅਤੇ ਚਿੰਤਾ ਦੀਆਂ ਭਾਵਨਾਵਾਂ ਸਾਨੂੰ ਘੇਰੀ ਰੱਖਦੀਆਂ ਹਨ ਬਲਕਿ ਇਹ ਆਪਣਾ ਚਰਮ ’ਤੇ ਹੁੰਦੀਆਂ ਹਨ। ਇਸ ਸਬੰਧ ਵਿੱਚ ਇਹ ਗੱਲ ਬੇਹਦ ਮੱਦਦਗਾਰ ਰਹੇਗੀ ਕਿ ਅਸੀਂ ਹਮੇਸ਼ਾ ਸਿਹਤ ਖੇਤਰ ਵਿੱਚ ਹੋ ਰਹੀਆਂ ਗਤੀਵਿਧੀਆਂ ਸਬੰਧੀ ਸਹੀ ਜਾਣਕਾਰੀ ਨਾਲ ਲੈਸ ਰਹੀਏ ਅਤੇ ਗਲਤ ਧਾਰਨਾਵਾਂ ਤੇ ਜਾਣਕਾਰੀਆਂ ਨੂੰ ਦਰਕਿਨਾਰ ਕਰ ਦਈਏ।

2. ਕਲਪਨਾਵਾਂ ਦੀ ਉਡਾਨ ਨੂੰ ਸੀਮਤ ਕਰੋ, ਅਤੇ ਤੌਖਲਿਆਂ ’ਤੇ ਕਾਬੂ ਪਾਉ: ਹਰ ਕੋਈ ਜਿਸ ਨੂੰ ਵੀ ਨਜ਼ਲਾ, ਜ਼ੁਕਾਮ, ਖਾਂਸੀ ਅਤੇ ਬੁਖਾਰ ਹੈ ਉਹ ਜ਼ਰੂਰੀ ਨਹੀਂ ਕਿ ਕਰੋਨਾਵਾਇਸ ਤੋਂ ਸੰਕਰਮਿਤ ਹੀ ਹੋਵੇ। ਜੇਕਰ ਤੁਹਨੂੰ ਲੇਸ਼-ਮਾਤਰ ਵੀ ਸ਼ੱਕ ਹੈ ਤਾਂ ਆਪਣੇ ਡਾਕਟਰ ਦੇ ਨਾਲ ਸੰਪਰਕ ਕਰੋ।

3. ਸ਼ੋਸ਼ਲ ਮੀਡੀਆ ਦਾ ਸਹੀ ਤੇ ਭਰਪੂਰ ਫ਼ਾਇਦਾ ਉਠਾਓ: ਸਾਰੇ ਆਸ ਪਾਸ ਦੇ ਲੋਕ ਇੱਕੋ ਜਿਹੀਆਂ ਗੜਬੜਾਂ ਦਾ ਸਾਹਮਣਾ ਕਰ ਰਹੇ ਹਨ ਮਹਾਂਮਾਰੀ ਬਾਰੇ ਵੀ ਜਾਣੂ ਹਨ, ਇਸ ਸਥਿਤੀ ਵਿੱਚ ਸਿਰਫ਼ ਤੁਸੀਂ ਇਕੱਲੇ ਹੀ ਫ਼ਸੇ ਹੋਏ ਨਹੀਂ ਹੋ। ਫੇਸਟਾਈਮ, ਸਕਾਈਪ, ਵਟਸਐਪ, ਅਤੇ ਫੇਸਬੁੱਕ ਅਤੇ ਕਾਲਾਂ ਦੁਆਰਾ ਦੂਰੀ ਤੋਂ ਹੀ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹੋ।

4. ਇਹ ਥੋੜਾ ਆਪਣੇ ਆਪ ਨੂੰ ਢਿੱਲੇ ਛੱਡਣ ਦਾ ਸਮਾਂ ਹੈ: ਸਰਕਾਰੀ ਅਤੇ ਸਿਹਤ ਸੰਸਥਾਵਾਂ ਦੁਆਰਾ ਜਾਰੀ ਕੀਤੀਆਂ ਸੂਚੀਬੱਧ ਸਾਵਧਾਨੀਆਂ ਅਤੇ ਉਪਾਵਾਂ ਦੀ ਪਾਲਣਾ ਕਰਦਿਆਂ ਆਪਣੀ ਸ਼ਰੀਰਕ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖੋ, ਆਪਣੇ ਆਪ ਨੂੰ ਆਰਾਮਦਾਇਕ, ਧਿਆਨ ਕਰਨ ਅਤੇ ਸਿਹਤਮੰਦ ਖਾਣ ਦੀਆਂ ਆਦਤਾਂ ਨੂੰ ਪ੍ਰਫ਼ੁਲਤ ਕਰਨ ਦੇ ਵਿਚ ਆਪਣੇ ਆਪ ਨੂੰ ਜ਼ਰੂਰ ਲਗਾਉ।

5. ਆਪਣੀ ਰੋਜ਼ਮੱਰਾ ਦੀ ਦਿਨ-ਚਰਿਆ ਨੂੰ ਬਣਾਈ ਰੱਖੋ: ਸਰਕਾਰ ਨੇ ਅਹਿਤਿਆਤ ਦੇ ਤੌਰ ’ਤੇ ਸਾਰੇ ਸਕੂਲ ਕਾਲਜ, ਮਾਲ ਅਤੇ ਥੀਏਟਰ ਆਦਿ ਬੰਦ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਪਾਅ ਕੀਤੇ ਹਨ ਤਾਂ ਕੀ! ਤੁਸੀਂ ਆਪਣੀਆਂ ਰੋਜ਼ਮੱਰਾ ਦੀਆਂ ਗਤੀਵਿਧੀਆਂ ਨੂੰ ਤਹਿ ਕਰੋ ਜਾਂ ਅਜਿਹਾ ਕੁਝ ਕਰੋ ਜੋ ਤੁਹਾਨੂੰ ਆਪਣੇ ਆਪ ਦੇ ਨਾਲ ਜੋੜਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੋਵੇ। ਕੁਝ ਮਨੋਰੰਜਨ ਦੀਆਂ ਗਤੀਵਿਧੀਆਂ ਜਾਂ ਲੰਮੇਂ ਗੁਆਚੇ ਸ਼ੌਕਾਂ ਦੁਬਾਰਾ ਸੁਰਜੀਤ ਕਰਨਾ ਤੁਹਾਨੂੰ ਬੇਹਦ ਸਕੂਨ ਅਤੇ ਸ਼ਾਂਤੀ ਦਏਗਾ।

6. ਆਪਣੇ ਚਿੰਤਾ ਦੇ ਸ੍ਰੋਤਾਂ ’ਤੇ ਰੋਕ ਲਾਉ: ਖਬਰਾਂ ਘੱਟ ਤੋਂ ਘੱਟ ਸੁਣੋ। ਬਾਰ ਬਾਰ ਇਸ ਮਹਾਮਾਰੀ ਦੀਆਂ ਖਬਰਾਂ ਸੁਨਣ ਨਾਲ ਤੁਸੀਂ ਡਾਹਢੇ ਪ੍ਰੇਸ਼ਾਨ ਵੀ ਹੋ ਸਕਦੇ ਹੋ।

7. ਪਾਲਤੂ ਜਾਨਵਰਾਂ ਭਾਵਾਤਮਕ ਨਿਰਭਰਤਾ: ਅਜਿਹੇ ਸਮੇਂ ਵਿੱਚ ਤੁਸੀਂ ਆਪਣੇ ਪਾਲਤੂ ਜਾਨਵਰਾਂ ਦੇ ਉੱਤੇ ਆਪਣੀ ਭਾਵਾਤਮਿਕ ਨਿਰਭਰਤਾ ਨੂੰ ਵਧਾ ਸਕਦੇ ਹੋ ਕਿਉਂਕਿ ਬਿਨਾਂ ਇਸ ਗੱਲ ਦੀ ਚਿੰਤਾ ਕੀਤੇ ਕਿ ਤੁਹਾਨੂੰ ਤੁਹਾਡੇ ਪਾਲਤੂ ਜਾਨਵਰਾਂ ਤੋਂ ਕਰੋਨਾਵਾਇਰਸ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਅਜੇ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ।

8. ਸਾਂਝੀਵਾਲਤਾ ਅਤੇ ਦੇਖਭਾਲ: ਤੁਹਾਨੂੰ ਪ੍ਰੇਸ਼ਾਨ ਕਰਨ ਵਾਲੇ ਸੋਚਾਂ ਦੇ ਸਿਲਸਿਲੇ ਨੂੰ ਸਾਂਝਾ ਕਰਨ ਦੇ ਤਰੀਕੇ ਅਪਣਾ ਕੇ ਆਪਣੇ ਅੰਦਰ ਪੈਦਾ ਹੁੰਦੇ ਤਣਾਅ ਤੋਂ ਮੁਕਤੀ ਪਾਉ, ਇਹ ਤੁਹਾਨੂੰ ਇੱਕ ਸਧਾਰਨਤਾ ਅਤੇ ਸੁਭਾਵਿਕਤਾ ਦਾ ਬੋਧ ਕਰਵਾਉਣ ਵਿੱਚ ਅਤੇ ਬਣਾਏ ਰੱਖਣ ਵਿੱਚ ਮੱਦਦਗਾਰ ਸਾਬਿਤ ਹੋਵੇਗਾ। ਜੇਕਰ ਮਾਨਸਿਕ ਪ੍ਰੇਸ਼ਾਨੀ ਵੱਸੋਂ ਬਾਹਰ ਹੁੰਦੀ ਪ੍ਰਤੀਤ ਹੁੰਦੀ ਹੈ ਤਾਂ ਕਿਸੇ ਮਾਨਸਿਕ ਰੋਗ ਵਿਸ਼ੇਸ਼ਗ ਦੀ ਸਲਾਹ ਤੇ ਮੱਦਦ ਲਉ।

ਲੋੜ ਪੈਣ ’ਤੇ 104 ਨੰਬਰ ’ਤੇ ਕਾਲ ਕਰੋ – ਇਹ ਗੁਜਰਾਤ ਹੈਲਪਲਾਇਨ ਨੰਬਰ ਹੈ – ਅਤੇ ਆਪਣੀ ਸ਼ਰੀਰਕ ਸਥਿਤੀ ਦੇ ਬਾਰੇ ਜਾਣਕਾਰੀ ਸਾਂਝੀ ਕਰੋ ਤੇ ਹੋਰ ਵੀ ਜਾਣਕਾਰੀ ਪ੍ਰਾਪਤ ਕਰੋ।

ਕਾਉਂਸਲਿੰਗ ਅਤੇ ਮਨੋਵਿਗਿਆਨਕ ਸੇਵਾਵਾਂ – ਤੁਸੀਂ ਆਪਣੀ ਮਨੋ-ਸਥਿਤੀ ਦੇ ਬਾਰੇ ਕਿਸੇ ਵੀ ਸਮੇਂ (24*7) ਪੂਰੇ ਗੁਜਰਾਤ ਵਿੱਚ 1800233330 ’ਤੇ ਸੰਪਰਕ ਕਰੋ ਜੇਕਰ ਤੁਹਾਨੂੰ ਕੋਈ ਵੀ ਮਾਨਸਿਕ ਪ੍ਰੇਸ਼ਾਨੀ ਹੈ, ਜਾਂ ਤੌਖਲੇ ਹਨ, ਜਾਂ ਹੋਰ ਘਰੇਲੂ ਵਿਵਾਦ ਹਨ ਜਾਂ ਆਤਮਘਾਤੀ ਸੋਚ ਪਣਪ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.