ਮਨੁੱਖੀ ਤਸਕਰੀ ਅਗਸਤ 1991 ਵਿੱਚ ਚਰਚਾ ਵਿੱਚ ਆਈ, ਜਦੋਂ ਇੰਡੀਅਨ ਏਅਰਲਾਇੰਸ ਦੀ ਫਲਾਈਟ ਅਟੈਂਡੈਂਟ (ਏਅਰ ਹੋਸਟੇਸ) ਅਮ੍ਰਿਤਾ ਆਹਲੂਵਾਲੀਆ ਨੇ ਹੈਦਰਾਬਾਦ ਤੋਂ ਦਿੱਲੀ ਦੀ ਯਾਤਰਾ ਦੌਰਾਨ ਇੱਕ 10 ਸਾਲਾਂ ਦੀ ਲੜਕੀ ਨੂੰ ਜਹਾਜ਼ ਵਿੱਚ ਰੋਂਦੇ ਵੇਖਿਆ। ਪੁੱਛੇ ਜਾਣ 'ਤੇ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ ਇੱਕ ਇਹੋ ਜਿਹੇ ਆਦਮੀ ਨਾਲ ਹੋਇਆ ਹੈ ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ ਅਤੇ ਉਹ ਉਸ ਨੂੰ ਖਾੜੀ ਦੇਸ਼ ਲੈ ਜਾ ਰਿਹਾ ਹੈ।
ਏਅਰ ਹੋਸਟੇਸ ਆਹਲੂਵਾਲੀਆ ਨੇ ਉਸ ਲੜਕੀ ਨੂੰ ਦੇਸ਼ ਤੋਂ ਬਾਹਰ ਲਿਜਾਣ ਤੋਂ ਰੋਕਣ ਦਾ ਪ੍ਰਬੰਧ ਕੀਤਾ। ਨਾਲ ਹੀ ਇਹ ਵੀ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਕਿ ਉਸ ਦੇ ਅਖੌਤੀ ਪਤੀ ਵਿਰੁੱਧ ਕੇਸ ਚਲਦਾ ਰਹੇ। ਇਹ ਵੱਖਰੀ ਗੱਲ ਹੈ ਕਿ ਉਹ ਜਾਅਲੀ ਪਾਸਪੋਰਟ ਨਾਲ ਜ਼ਮਾਨਤ 'ਤੇ ਰਿਹਾ ਹੋਣ ਤੋਂ ਬਾਅਦ ਦੇਸ਼ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਕੁੱਝ ਸਮੇਂ ਬਾਅਦ, ਉਠਾਂ ਦੀਆਂ ਦੌੜਾਂ ਲਈ ਚਾਰ ਤੋਂ ਦੱਸ ਸਾਲ ਦੇ ਬੱਚਿਆਂ ਨੂੰ ਖਾੜੀ ਦੇਸ਼ਾਂ ਵਿੱਚ ਵੇਚਣ ਦੇ ਮਾਮਲੇ ਸਾਹਮਣੇ ਆਏ, ਜਿਸ ਕਾਰਨ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਖਬਰਾਂ ਬਣੀਆਂ। ਇਨ੍ਹਾਂ ਬੱਚਿਆਂ ਨੂੰ ਉੱਠ ਦੀ ਪਿੱਠ ਉੱਤੇ ਬੰਨ੍ਹ ਕੇ ਜੋਕੀ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਉੱਠਾਂ ਦੇ ਭੱਜਣ ਦੀ ਗਤੀ ਉਨ੍ਹਾਂ ਬੱਚਿਆਂ ਦੇ ਡਰ ਨਾਲ ਚੀਕਣ ਦੇ ਨਿਰਭਰ ਕਰਦੀ ਸੀ। ਕੁੱਝ ਬੱਚੇ ਉੱਠਾਂ ਦੀਆਂ ਪਿੱਠ ਤੇ ਸਹੀ ਤਰੀਕੇ ਨਾਲ ਨਹੀਂ ਬੰਨ੍ਹੇ ਨਹੀਂ ਜਾਂਦੇ ਸਨ ਅਜਿਹੇ ਬੱਚੇ ਉਹ ਡਿੱਗ ਪੈਂਦੇ ਸਨ ਅਤੇ ਕੁਚਲੇ ਜਾਂਦੇ ਸਨ। ਜਿਹੜੇ ਬੱਚੇ ਉਠ ਦੀ ਦੌੜ ਵਿੱਚ ਜਿਉਣ ਵਿੱਚ ਕਾਮਯਾਬ ਰਹੇ, ਉਨ੍ਹਾਂ ਦੀ ਜਿੰਦਗੀ ਮੁਸ਼ਕਲਾਂ ਤੇ ਅਨਿਸ਼ਚਿਤਤਾ ਨਾਲ ਭਰੀ ਰਹੀ। ਸ਼ਾਇਦ ਉਨ੍ਹਾਂ ਬੱਚਿਆਂ ਦਾ ਉਥੇ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ ਸੀ।
ਹਾਲ ਹੀ ਵਿੱਚ ਠੇਕੇਦਾਰਾਂ ਵੱਲੋਂ ਇੱਟਾਂ ਅਤੇ ਭੱਠਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਠੇਕੇਦਾਰ ਔਰਤਾਂ ਅਤੇ ਬੱਚਿਆਂ ਸਮੇਤ ਮਜ਼ਦੂਰਾਂ ਨੂੰ ਇਕ ਤਰ੍ਹਾਂ ਨਾਲ ਗ਼ੁਲਾਮ ਮੰਨਦੇ ਸਨ। ਉਹ ਚਾਹੁੰਦੇ ਸਨ ਸੀ ਕਿ ਉਹ ਅਣਮਨੁੱਖੀ ਹਾਲਾਤਾਂ ਵਿੱਚ ਘੰਟਿਆਂ ਲਈ ਕੰਮ ਕਰੇ। ਉਹ ਬਹੁਤ ਘੱਟ ਤਨਖਾਹ ਵੀ ਦਿੰਦੇ ਸਨ।
ਸਾਲ 2013 ਵਿੱਚ ਇੱਟ-ਭੱਠੇ ਵਿੱਚ ਕੰਮ ਕਰਦੇ ਕੁਝ ਮਜ਼ਦੂਰਾਂ ਨੇ ਠੇਕੇਦਾਰ ਦੇ ਚੰਗੁਲ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਬਦਕਿਸਮਤੀ ਨਾਲ ਉਹ ਫੜੇ ਗਏ ਤੇ ਠੇਕੇਦਾਰਾਂ ਨੇ (ਇਸ ਅਖੌਤੀ ਅਪਰਾਧ ਦੇ ਬਦਲੇ ਵਿੱਚ) ਇੱਕ ਬਾਂਹ ਜਾਂ ਇੱਕ ਲੱਤ ਕੱਟਣ ਦਾ ਵਿਕਲਪ ਦਿੱਤਾ ਗਿਆ।
ਹਾਲ ਹੀ ਵਿੱਚ ਅਖਬਾਰਾਂ ਨੇ ਇੱਟ-ਭੱਠੇ 'ਤੇ ਕੰਮ ਕਰਨ ਵਾਲੀ ਇੱਕ ਜਵਾਨ ਕਬਾਇਲੀ ਲੜਕੀ ਮਾਨਸੀ ਬਰੀਆ ਦੀ ਹਿੰਮਤ ਦੀ ਖ਼ਬਰ ਪ੍ਰਕਾਸ਼ਤ ਕੀਤੀ ਸੀ। ਉਸਨੂੰ ਹਰ ਹਫ਼ਤੇ 250 ਰੁਪਏ ਮਿਲਦੇ ਸਨ। ਜਦੋਂ ਉਹ ਅਤੇ ਹੋਰ ਕਾਮੇ ਉਥੋਂ ਜਾਣਾ ਚਾਹੁੰਦੇ ਸਨ ਤਾਂ ਠੇਕੇਦਾਰ ਅਤੇ ਉਸਦੇ ਗੁੰਡਿਆਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਮਾਨਸੀ ਨੇ ਸਮੁੱਚੀ ਘਟਨਾ ਨੂੰ ਰਿਕਾਰਡ ਕਰਨ ਵਿਚ ਸਫਲਤਾ ਹਾਸਲ ਕੀਤੀ। ਉਸਨੇ ਇਹ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਤੇ ਜਦੋਂ ਇਹ ਰਿਕਾਰਡਿੰਗ ਵਾਇਰਲ ਹੋਈ ਤਾਂ ਪ੍ਰਸ਼ਾਸਨ ਦੀ ਨੀਂਦ ਖੁਲ੍ਹੀ, ਜਿਸ ਤੋਂ ਬਾਅਦ ਤਾਮਿਲਨਾਡੂ ਵਿੱਚ ਛੇ ਹਜ਼ਾਰ ਤੋਂ ਵੱਧ ਇੱਟ ਭੱਠੇ ਮਜ਼ਦੂਰਾਂ ਨੂੰ ਰਿਹਾ ਕਰ ਦਿੱਤਾ ਗਿਆ।
ਇਨ੍ਹਾਂ ਵਿੱਚੋਂ ਕੁੱਝ ਘਟਨਾਵਾਂ 'ਚ ਮਨੁੱਖੀ ਤਸਕਰੀ ਦੇ ਪੀੜਤਾਂ ਦਾ ਸ਼ੋਸ਼ਣ ਕੀਤੇ ਜਾਣ ਦਾ ਸੰਕੇਤ ਮਿਲਦਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਮਨੁੱਖੀ ਤਸਕਰੀ ਤੋਂ ਪੀੜਤ ਲੋਕਾਂ ਵਿੱਚ ਕਰੀਬ 70 ਫੀਸਦੀ ਮਹਿਲਾਵਾਂ ਤੇ ਲੜਕੀਆਂ ਹਨ। ਜੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਨਹੀਂ ਕੀਤਾ ਜਾਣਾ, ਤਾਂ ਕੋਈ ਕਿਉਂ ਉਨ੍ਹਾਂ ਦੀ ਤਸਕਰੀ ਕਰੇਗਾ।
ਇਹ ਕੋਈ ਕਾਰਨ ਨਹੀਂ ਹੈ ਕਿ ਇਹ ਮੰਨ੍ਹਿਆ ਜਾਵੇ ਕਿ ਭਾਰਤ 'ਚ ਮਹਿਲਾਵਾਂ 'ਤੇ ਬੱਚਿਆਂ ਦੀ ਤਸਕਰੀ ਕਿਸੇ ਵੀ ਤਰ੍ਹਾਂ ਘਟ ਹੈ। ਇਹ ਜਿੰਨ੍ਹੇ ਫੀਸਦੀ ਦੀ ਵੀ ਹੋਵੇ, ਇਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ। ਜਿਨਸੀ ਸ਼ੋਸ਼ਣ ਦੇ ਪੀੜਤਾਂ ਚ ਬਹੁਤ ਸਾਰੇ ਦੇਸ਼ ਹੈ ਜੋ ਬਹੁਤ ਗਰੀਬ ਹੈ ਜਾਂ ਉਨ੍ਹਾਂ ਕਰਜ਼ ਲੈ ਰੱਖਿਆ ਹੈ ਜਿਸ ਨੂੰ ਉਹ ਵਾਪਿਸ ਨਹੀਂ ਕਰ ਸਰਦੇ । ਇਹੋ ਜਿਹੇ ਬਹੁਤ ਸਾਰੇ ਉਦਾਹਰਣ ਹਨ ਜਿਨ੍ਹਾਂ ਚ ਮਾ-ਪਿਓ ਨੇ ਆਪਣੇ ਬੱਚਿਆਂ ਨੂੰ ਵੇਚ ਦਿੱਤਾ। ਕੁੱਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਇਆਂ ਜਿਨ੍ਹਾਂ ਚ ਘਟ ਉਮਰ ਦੇ ਲੜਕੇ ਤੇ ਲੜਕੀਆਂ ਨੂੰ ਅਗਵਾ ਕਰ ਮਨੁੱਖੀ ਤਸਕਰ ਮਾਫ਼ੀਆ ਨੂੰ ਵੇਚਿਆ ਜਾ ਰਿਹਾ ਹੈ। ਮਨੁੱਖੀ ਤਸਕਰੀ ਦੇ ਹੋਰ ਵੀ ਨਾਮ ਹਨ । ਜਿਵੇਂ ਬਾਲ ਵਿਆਹ ਜਾਂ ਬਾਲ ਮਜ਼ਦੂਰ ਜਾਂ ਬੰਧੂਆ ਮਜ਼ਦੂਰ। ਇਨ੍ਹਾਂ ਦੇ ਬਾਰੇ ਮੇਰਾ ਮੰਨਣਾ ਹੈ ਕਿ ਇਹ ਗੁਲਾਮੀ ਤੋਂ ਘੱਟ ਨਹੀਂ ਹੈ। ਮਨੁੱਖੀ ਤਸਕਰੀ ਦਾ ਸਭ ਤੋਂ ਨਵਾਂ ਰੂਪ ਸਾਈਬਰ ਤਸਕਰੀ ਹੈ ਜਿੱਥੇ ਤਸਕਰ ਤੇ ਉਨ੍ਹਾਂ ਦੇ ਏਜੰਟ ਜਵਾਨ ਲੜਕੀਆਂ ਨਾਲ ਗੱਲਬਾਤ ਕਰਦੇ ਹਨ ਤੇ ਦੇਹ ਵਪਾਰ ਦੇ ਧੰਧੇ ਚ ਝੋਂਕ ਦਿੰਦੇ ਹਨ। ਸਾਰੇ ਵਿਚਾਰ-ਵਟਾਂਦਰੇ ਇੰਟਰਨੈੱਟ ਜ਼ਰੀਏ ਹੁੰਦੀ ਹੈ। ਇਸ ਲਈ ਬਹੁਤ ਸਾਰੀਆਂ ਪੀੜਤਾਂ ਏਜੰਟ ਅਤੇ ਠੇਕੇਦਾਰ ਦੀ ਪਛਾਣ ਨਹੀਂ ਕਰ ਪਾਉਂਦੀ। ਇਸ ਤੋਂ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਫੜਣਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਤੋਂ ਵੀ ਵੱਧ ਮੁਸ਼ਕਲ ਹੁੰਦਾ ਹੈ ਉਸ ਪੁਰਸ਼ ਤੇ ਮਹਿਲਾ ਤਸਕਰ ਤੇ ਸਫ਼ਲਤਾ ਨਾਲ ਮੁਕੱਦਮਾ ਚਲਾਉਣਾ।
ਹਾਲ ਹੀ ਵਿੱਚ ਇੱਕ ਮਹਿਲਾ ਤਸਕਰ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਤਸਕਰ ਮਾਫੀਆ ਦਾ ਪ੍ਰਭਾਵਸ਼ਾਲੀ ਲੋਕਾਂ ਜਾਂ ਅਧਿਕਾਰੀਆਂ ਨਾਲ ਗੱਠਜੋੜ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮਹਿਲਾ ਮਨੁੱਖੀ ਤਸਕਰ ਸਾਲ 2000 ਤੋਂ ਹੀ ਦਿੱਲੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਕੰਮ ਕਰ ਰਹੀ ਸੀ। ਤਕਰੀਬਨ 20 ਸਾਲਾਂ ਤੱਕ ਉਸ ਦੀਆਂ ਭੈੜੀਆਂ ਗਤੀਵਿਧੀਆਂ ਨਿਰਵਿਘਨ ਚਲਦੀਆਂ ਰਹੀਆਂ ਜਾਂ ਕਿਸੇ ਕਾਰਨ ਕਰਕੇ ਰੋਕਿਆ ਨਹੀਂ ਜਾ ਸਕਿਆ।
ਸੰਯੁਕਤ ਰਾਸ਼ਟਰ ਨੇ ਮਨੁੱਖੀ ਤਸਕਰੀ ਤੇ ਸਮਾਜ ਤੇ ਇਸ ਦੇ ਪ੍ਰਭਾਵਾਂ ਦੇ ਖਿਲਾਫ਼਼ ਸੰਘਰਸ਼ ਅਤੇ ਪਹਿਲ ਨੂੰ ਲੈਕੇ ਜਾਗਰੂਕਤਾ ਫੈਲਾਉਣ ਲਈ ਬਲਿਊ ਹਾਰਟ ਦੇ ਨਾਮ 'ਤੇ ਵਿਸ਼ਵ ਪੱਧਰ ‘ਤੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕੁਝ ਦਿਨ ਪਹਿਲਾਂ ਹੀ 'ਵਿਅਕਤੀਆਂ ਦੀ ਤਸਕਰੀ' ਵਿਰੁੱਧ ਵਿਸ਼ਵ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਮੈਨੂੰ ਹੈਦਰਾਬਾਦ ਸਥਿਤ ਪ੍ਰਸਿੱਧ ਸਵੈ-ਸੇਵੀ ਸੰਸਥਾ ਪ੍ਰਾਜਵਾਲਾ ਵਲੋਂ ਆਯੋਜਿਤ ਇੱਕ ਵੈਬਿਨਾਰ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਵਿੱਚ ਮਨੁੱਖੀ ਤਸਕਰੀ ਤੋਂ ਬਚਾਈ ਗਈ 3 ਲੜਕੀਆਂ ਦੇ ਵਿਚਾਰਾਂ ਅਤੇ ਤਜ਼ਰਬਿਆਂ ਨੂੰ ਪ੍ਰਸਾਰਿਤ ਕੀਤਾ ਗਿਆ, ਜੋ ਅਪਰਾਜਿਤਾ ਨਾਮ ਦੇ ਫੋਰਮ ਦੀ ਅਗਵਾਈ ਕਰ ਰਹੀ ਸੀ। ਉਨ੍ਹਾਂ ਵਿੱਚੋਂ ਇੱਕ ਨੂੰ ਉਸਦੀ ਮਾਂ ਨੇ ਜਿਸਮਫਰੋਸ਼ੀ ਲਈ ਵੇਚੀ ਸੀ, ਦੂਜੀ ਨੂੰ ਉਸਦੇ ਦੋਸਤ ਨੇ ਲਾਲਚ ਦੇਕੇ ਫਸਾਇਆ ਸੀ ਤੇ ਤੀਜੀ ਨੂੰ ਹੈਦਰਾਬਾਦ ਤੋਂ ਦਿੱਲੀ ਲਿਆ ਉਸ ਸਕੂਲ ਦੇ ਇੱਕ ਵਰਕਰ ਉਸਨੂੰ ਰੈੱਡ ਲਾਈਟ ਖੇਤਰ ਵਿੱਚ ਲੈ ਗਿਆ, ਜਿੱਥੇ ਉਹ ਪੜ੍ਹਦੀ ਸੀ।
ਉਨ੍ਹਾਂ ਦੇ ਸਾਂਝਾ ਕੀਤੇ ਤਜ਼ਰਬੇ ਨਾਲ ਵੈੱਬਿਨਾਰ ਵਿੱਚ ਹਿੱਸਾ ਲੈਣ ਵਾਲੇ ਪੂਰੀ ਤਰ੍ਹਾਂ ਹਿੱਲ ਗਏ ਸਨ। ਇਸੇ ਤਰ੍ਹਾਂ ਦੇਸ਼ ਦੇ 14 ਵੱਖ-ਵੱਖ ਰਾਜਾਂ ਤੋਂ ਆਏ ਕਈ ਹੋਰਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਸੰਖੇਪ ਵਿੱਚ ਕਹੀਏ ਤਾਂ ਉਨ੍ਹਾਂ ਦੀਆਂ ਕਹਾਣੀਆਂ ਡਰਾਉਣੀਆਂ ਸਨ।
ਸਵਾਲ ਇਹ ਹੈ ਕਿ ਅਸੀਂ ਇੱਕ ਸਮਾਜ ਵਜੋਂ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ? ਜਿਵੇਂ ਕਿ ਅੱਜ ਦੀ ਸਥਿਤੀ ਹੈ, ਅਜਿਹਾ ਲਗਦਾ ਹੈ ਕਿ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਇਹ ਨਿਸ਼ਚਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਕਾਫ਼ੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ। ਇਹ ਸਾਡੇ ਵਰਗੇ ਕਲਿਆਣਕਾਰੀ ਦੇਸ਼ ਦਾ ਪਹਿਲਾ ਫਰਜ਼ ਬਣਦਾ ਹੈ ਕਿ ਬੱਚਿਆਂ ਤੇ ਮਹਿਲਾਵਾਂ ਦੀ ਜਿੰਦਗੀ ਸਨਮਾਨ ਨਾਲ ਜੀਉਣ ਲਈ ਨਿਸ਼ਚਿਤ ਕਰੀਏ ਤਾਂ ਜੋ ਉਨ੍ਹਾਂ ਦਾ ਜਿਨਸੀ ਉਦੇਸ਼ਾਂ ਜਾਂ ਕਿਸੇ ਹੋਰ ਉਦੇਸ਼ ਲਈ ਸ਼ੋਸ਼ਣ ਨਾ ਕੀਤਾ ਜਾਵੇ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪਹਿਲੇ ਤੋਂ ਵੱਧ ਚੌਕਸ ਰਹਿਣਾ ਪਏਗਾ। ਮਨੁੱਖੀ ਤਸਕਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਵਿਚਕਾਰ ਗੱਠਜੋੜ ਟੁੱਟ ਗਿਆ ਹੈ। ਇਨ੍ਹਾਂ ਮੁੱਢਲੀ ਕਦਮਾਂ ਨਾਲ ਤਬਦੀਲੀ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਜਿਵੇਂ ਕਿ ਬਚਾਈਆਂ ਤਿੰਨਾਂ ਮਹਿਲਾਵਾਂ ਦੇ ਸੁਝਾਅ ਦਿੱਤਾ, ਮਨੁੱਖੀ ਤਸਕਰੀ ਤੋਂ ਬਚੇ ਲੋਕਾਂ ਲਈ ਪਨਾਹਗਾਹਾਂ ਦੀ ਸਥਾਪਨਾ ਹਰ ਹਾਲ ਵਿੱਚ ਕੀਤੀ ਜਾਣੀ ਚਾਹੀਦੀ ਹੈ। ਪਰ ਇਸਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਮੂਹਕ ਬਲਾਤਕਾਰ ਮੁੜ ਨਾ ਵਾਪਰੇ। ਰਾਜ ਸਰਕਾਰ ਦੀ ਰਾਜਨੀਤਿਕ ਸਰਪ੍ਰਸਤੀ ਅਤੇ ਪੈਸੇ ਨਾਲ ਮੁਜ਼ੱਫਰਪੁਰ ਵਿੱਚ ਚੱਲਾਏ ਜਾ ਰਹੇ ਇੱਕ ਸ਼ੈਲਟਰ ਹੋਮ ਵਿੱਚ ਅਜਿਹਾ ਹੋ ਚੁੱਕਿਆ ਹੈ।
ਇਸ ਸਭ ਵਿੱਚ ਸਮਾਜ ਨੂੰ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ ਅਤੇ ਮੈਂ ਮੰਨਦਾ ਹਾਂ ਕਿ ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਨਿਸ਼ਚਿਤ ਕਰੀਏ ਕਿ ਅਸੀਂ ਸੂਚੇਤ ਹਾਂ ਅਤੇ ਅਸੀਂ ਕਿਸੇ ਵੀ ਸਥਿਤੀ ਵਿੱਚ ਬਾਲ ਮਜ਼ਦੂਰੀ, ਬੰਧੂਆ ਮਜ਼ਦੂਰੀ ਜਾਂ ਕਿਸੇ ਹੋਰ ਕਿਸਮ ਦੀ ਤਸਕਰੀ ਹੋਵੇ ਉਸ ਦੀ ਰਿਪੋਰਟ ਦਰਜ ਕਰਵਾਇਏ। ਜਦ ਤੱਕ ਅਸੀਂ ਸਮੂਹਿਕ ਤੌਰ ਤੇ ਇਸ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦੇ, ਇਹ ਭਿਆਨਕ ਬੁਰਾਈ ਸਾਡੇ ਬੱਚਿਆਂ ਅਤੇ ਔਰਤਾਂ ਦੀ ਇੱਕ ਵੱਡੀ ਗਿਣਤੀ ਨੂੰ ਨਿਗਲ ਲਵੇਗੀ। ਯਕੀਨਨ ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ।
(ਲੇਖਕ- ਜਸਟਿਸ (ਸੇਵਾਮੁਕਤ) ਮਦਨ ਬੀ ਲੋਕੁਰ)