ETV Bharat / bharat

ਅਯੁੱਧਿਆ 'ਚ ਭੂਮੀ ਪੂਜਨ ਲਈ ਸ਼ੁਭ ਸਮਾਂ ਦੱਸਣ ਵਾਲੇ ਪੁਜਾਰੀ ਨੂੰ ਮਿਲੀ ਧਮਕੀ - ਕਰਨਾਟਕ ਦੇ ਬੇਲਗਾਵੀ

ਕਰਨਾਟਕ ਦੇ ਬੇਲਗਾਵੀ ਦੇ 75 ਸਾਲਾ ਪੁਜਾਰੀ ਐਨ. ਵਿਜੇਂਦਰ, ਜਿਨ੍ਹਾਂ ਨੇ ਰਾਮ ਮੰਦਰ ਦੇ ਭੂਮੀ ਪੂਜਨ ਲਈ ਸ਼ੁਭ ਸਮਾਂ ਦੱਸਿਆ ਸੀ, ਉਨ੍ਹਾਂ ਨੂੰ ਫੋਨ 'ਤੇ ਧਮਕੀ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਅਯੁੱਧਿਆ 'ਚ ਭੂਮੀ ਪੂਜਨ ਲਈ ਸ਼ੁਭ ਸਮਾਂ ਦੱਸਣ ਵਾਲੇ ਪੁਜਾਰੀ ਨੂੰ ਮਿਲੀ ਧਮਕੀ

author img

By

Published : Aug 4, 2020, 3:18 PM IST

ਬੈਂਗਲੁਰੂ: ਰਾਮ ਮੰਦਰ ਦੇ ਭੂਮੀ ਪੂਜਨ ਕਰਨ ਲਈ ਸ਼ੁਭ ਸਮਾਂ ਦੱਸਣ ਵਾਲੇ ਸੰਤ ਐਨ. ਵਿਜੇਂਦਰ ਨੂੰ ਧਮਕੀ ਮਿਲੀ ਹੈ। ਕਰਨਾਟਕ ਦੇ ਬੇਲਗਾਵੀ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਧਮਕੀ ਭਰੇ ਫੋਨ ਕਾਲ ਦੀ ਪੁਲਿਸ 'ਚ ਰਿਪੋਰਟ ਕਰਵਾਈ ਗਈ, ਜਿਸ ਤੋਂ ਬਾਅਦ ਬੇਲਗਾਵੀ ਦੇ ਸ਼ਾਸਤਰੀ ਨਗਰ ਖੇਤਰ ਵਿੱਚ ਰਹਿਣ ਵਾਲੇ ਪੁਜਾਰੀ ਦੇ ਘਰ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ।

ਸ੍ਰੀ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਦੇ ਮੈਂਬਰ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੋ ਲੋਕ ਮੰਦਰ ਨਹੀਂ ਬਣਾਉਣਾ ਚਾਹੁੰਦੇ, ਉਹ ਪੁਜਾਰੀ ਨੂੰ ਧਮਕਾ ਰਹੇ ਹਨ। ਵਿਜੇਂਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਸ ਨੇ ‘ਭੂਮੀ ਪੂਜਨ’ ਦੀ ਤਰੀਕ ਕਿਉਂ ਨਿਰਧਾਰਤ ਕੀਤੀ ਹੈ।

ਉਸ ਨੇ ਪੁੱਛਿਆ, "ਤੁਸੀਂ ਇਸ ਵਿੱਚ ਕਿਉਂ ਸ਼ਾਮਲ ਹੋ ਰਹੇ ਹੋ। ਇਸ ਦੇ ਜਵਾਬ ਵਿੱਚ ਸੰਤ ਐਨ. ਵਿਜੇਂਦਰ ਨੇ ਕਿਹਾ ਕਿ ਪ੍ਰਬੰਧਕਾਂ ਨੇ ਮੈਨੂੰ ਭੂਮੀ ਪੂਜਨ ਲਈ ਇੱਕ ਤਰੀਕ ਦੇਣ ਦੀ ਬੇਨਤੀ ਕੀਤੀ ਸੀ ਅਤੇ ਮੈਂ ਅਜਿਹਾ ਕਰ ਦਿੱਤਾ।" ਫੋਨ ਕਰਨ ਵਾਲੇ ਨੇ ਆਪਣਾ ਨਾਂਅ ਜ਼ਾਹਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ।

ਵਿਜੇਂਦਰ ਪਿਛਲੇ ਕਈ ਸਾਲਾਂ ਤੋਂ ਰਾਮ ਮੰਦਰ ਅੰਦੋਲਨ ਨਾਲ ਜੁੜੇ ਹੋਏ ਹਨ। ਇਸ ਸਾਲ ਫਰਵਰੀ ਵਿੱਚ ਉਨ੍ਹਾਂ ਨੂੰ ਟਰੱਸਟ ਵੱਲੋਂ ਮੰਦਰ ਨਿਰਮਾਣ ਕਾਰਜ ਦੇ ਉਦਘਾਟਨ ਲਈ ਢੁਕਵੇਂ ਸਮੇਂ ਦੀ ਗਣਨਾ ਕਰਨ ਲਈ ਕਿਹਾ ਗਿਆ ਸੀ।

ਹਾਲਾਂਕਿ, ਉਹ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭੂਮੀ ਪੂਜਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.