ਹੈਦਰਾਬਾਦ: ਕੋਰੋਨਾ ਵਾਇਰਸ ਤੋਂ ਬਾਅਦ ਭਾਰਤ ਹੁਣ ਸਾਈਬਰ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਕ੍ਰਮ 'ਚ ਭਾਰਤ ਸਮੇਤ 6 ਦੇਸ਼ਾਂ 'ਤੇ 21 ਜੂਨ ਨੂੰ ਸਾਈਬਰ ਹੈਕਰ ਹਮਲਾ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਉੱਤਰ ਕੋਰੀਆ ਦਾ ਹੈਕਰ ਗਰੁੱਪ 'ਲੈਜ਼ਾਰਸ' ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਨਾਲ ਸਬੰਧਿਤ ਰਾਹਤ ਕਾਰਜ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੀ ਯੋਗਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ 6 ਵੱਡੇ ਦੇਸ਼ਾਂ ਦੇ ਛੋਟੇ ਤੇ ਵੱਡੇ ਉਦਯੋਗਾਂ ਦੇ ਹੈਕਰਜ਼ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ 6 ਦੇਸ਼ਾਂ ਵਿੱਚ ਭਾਰਤ, ਸਿੰਗਾਪੁਰ, ਦੱਖਣੀ ਕੋਰੀਆ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹਨ।
ਫਿਸ਼ਿੰਗ ਕੀ ਹੈ?
- ਸਾਈਬਰ ਅਪਰਾਧੀਆਂ ਵੱਲੋਂ ਨਿੱਜੀ ਡਾਟੇ ਨੂੰ ਚੋਰੀ ਕਰਨ ਦਾ ਇੱਕ ਤਰੀਕਾ ਹੈ, ਜੋ ਤੁਹਾਡੇ ਤੋਂ ਰਜਿਸਟਰੇਸ਼ਨ ਕਰਨ ਸਮੇਂ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ।
- ਇਹ ਲੋਕਾਂ ਨੂੰ ਈਮੇਲ, ਟੈਲੀਫੋਨ ਜਾਂ ਟੈਕਸਟ ਸੰਦੇਸ਼ ਦੁਆਰਾ ਨਿਸ਼ਾਨਾ ਬਣਾਉਂਦਾ ਹੈ।
- ਡਾਟਾ ਚੋਰੀ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਤੁਹਾਡੇ ਤੋਂ ਬੈਂਕ ਖਾਤਿਆਂ, ਕ੍ਰੈਡਿਟ / ਡੈਬਿਟ ਕਾਰਡ ਜਾਂ ਕਿਸੇ ਹੋਰ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਕਰਨ ਲਈ ਜਾਣਕਾਰੀ ਮੰਗਦਾ ਹੈ।
- ਫਿਸ਼ਿੰਗ ਨਾਲ ਕਿਸੇ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਜਾਣਕਾਰੀ ਚੋਰੀ ਕਰਨ ਲਈ ਮਾਲਵੇਅਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਕਰਨਯੋਗ ਗ਼ੱਲਾਂ (Do's)
- ਸਭ ਤੋਂ ਪਹਿਲਾ ਆਪਣੇ URLs ਦੀ ਸਪੈਲਿੰਗ ਨੂੰ ਚੈੱਕ ਕਰੋ।
- URLs ਨੂੰ ਰੀਡਾਇਰੈਕਟ ਕਰੋ, ਜੇ ਤੁਹਾਨੂੰ ਕਲੋਨ ਵੈਬਸਾਈਟ 'ਤੇ ਭੇਜਿਆ ਜਾਂਦਾ ਹੈ।
- ਜੇ ਈਮੇਲ ਉਸ ਵਿਅਕਤੀ ਦੀ ਹੈ, ਜਿਸ 'ਤੇ ਤੁਹਾਨੂੰ ਭਰੋਸਾ ਹੈ ਤੇ ਜੇ ਤੁਹਾਨੂੰ ਪੈਸੇ ਭੇਜਣ ਦੀ ਜ਼ਰੂਰਤ ਹੈ, ਤਾਂ ਪੁਸ਼ਟੀ ਕਰਨ ਲਈ ਉਸ ਵਿਅਕਤੀ ਜਾਂ ਸੰਸਥਾ ਨੂੰ ਫ਼ੋਨ ਕਰੋ।
ਨਾ-ਕਰਨਯੋਗ ਗ਼ੱਲਾਂ (Don'ts)
- ਕਿਸੇ ਪ੍ਰਕਾਰ ਦੀ ਆਪਣੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਨਾ ਕਰੋ।
- ਜੇ ਤੁਹਾਡੀ ਈਮੇਲ 'ਚੋਂ ਕੋਈ ਸ਼ੱਕੀ ਫਾਈਲ ਦੀ ਅਟੈਚਮੈਂਟ ਆਉਂਦੀ ਤਾਂ ਉਸ ਨੂੰ ਨਾ ਖੋਲ੍ਹੋ।
- ਕਿਸੇ ਵੀ ਮੇਲ ਦਾ ਜਲਦੀ ਨਾਲ ਉੱਤਰ ਨਾ ਦਿਓ ਕਿਉਂਕਿ ਆਪਣੇ ਵੱਲੋਂ ਭੇਜਿਆ ਗਿਆ ਜਵਾਬ ਇਸ ਗ਼ੱਲ ਦੀ ਪੁਸ਼ਟੀ ਕਰੇਗਾ ਕੀ ਤੁਸੀਂ ਭੇਜਣ ਵਾਲੇ (Sender) ਦੇ ਨਿਸ਼ਾਨੇ 'ਤੇ ਆ ਗਏ ਹੋ।