ਇਸਲਾਮਾਬਾਦ: ਪਾਕਿਸਤਾਨ ਦੀ ਜੇਲ੍ਹ 'ਚ ਜਾਸੂਸੀ ਦੇ ਦੋਸ਼ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਸੁਤਰਾਂ ਅਨੁਸਾਰ ਕੁਲਭੂਸ਼ਨ ਜਾਧਵ ਮਾਮਲੇ ਨੂੰ ਸੀਵਲੀਅਨ ਕੋਰਟ 'ਚ ਚਲਾਉਣ ਲਈ ਆਰਮੀ ਐਕਟ 'ਚ ਬਦਲਾਅ ਕੀਤਾ ਜਾਵੇਗਾ। ਜੇ ਇੰਝ ਹੁਦਾ ਹੈ ਤਾਂ ਜਾਧਵ ਨੂੰ ਆਪਣੀ ਗ੍ਰਿਫ਼ਤਾਰੀ ਵਿਰੁੱਧ ਸਿਵਲ ਕੋਰਟ 'ਚ ਅਪੀਲ ਕਰਨ ਦਾ ਅਧਿਕਾਰ ਮਿਲ ਜਾਵੇਗਾ।
ਦੱਸਣਯੋਗ ਹੈ ਕਿ ਕੁਲਭੂਸ਼ਨ ਜਾਧਵ ਵਿਰੁੱਧ ਆਰਮੀ ਐਕਟ ਦੇ ਅਧੀਨ ਮਿਲਟਰੀ ਕੋਰਟ 'ਚ ਕੇਸ ਚਲਾਇਆ ਗਿਆ ਸੀ ਅਤੇ ਇਸ ਅਧੀਨ ਮਾਮਲਿਆਂ 'ਚ ਸਜ਼ਾ ਕੱਟ ਰਹੇ ਇਹ ਹੱਕ ਨਹੀਂ ਹੈ ਕਿ ਉਹ ਮਿਲਟਰੀ ਕੋਰਟ 'ਚ ਅਪੀਲ ਕਰ ਸਕੇ। ਪਰ ਜੇ ਕਰ ਪਾਕਿਸਤਾਨ ਆਪਣੇ ਕਾਨੂੰਨ 'ਚ ਬਦਲਾਅ ਲਿਆਂਦਾ ਹੈ ਤਾਂ ਜਾਧਨ ਨੂੰ ਸਿਵਲ ਕੋਰਟ 'ਚ ਅਪੀਲ ਕਰਨ ਦਾ ਅਧਿਕਾਰ ਮਿਲ ਜਾਵੇਗਾ।