ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਦਿੱਲੀ ਦੀ ਤਿਹਾੜ ਦੀ ਤਿੰਨ ਜੇਲ੍ਹਾਂ ਵਿੱਚ ਹੁਣ ਤੱਕ 29 ਕੈਦਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਕੈਦਿਆਂ ਦੀ ਮੌਤਾਂ ਵਿੱਚ 8 ਅਜਿਹੇ ਕੈਦੀ ਹਨ ਜਿਨ੍ਹਾਂ ਨੇ ਖੁਦਕੁਸ਼ੀ ਕਰ ਕੇ ਆਪਣੀ ਜਾਨ ਗਵਾਈ ਹੈ।
ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਕੈਦਿਆਂ ਨੂੰ ਤਣਾਅਮੁਕਤ ਰੱਖਣ ਲਈ ਸਮੇਂ-ਸਮੇਂ ਉੱਤੇ ਉਨ੍ਹਾਂ ਦੀ ਕਾਊਂਸਲਿੰਗ ਕਰਵਾਉਂਦੇ ਰਹਿੰਦੇ ਹਨ।
ਦੱਸ ਦੇਈਏ ਕਿ ਅਪ੍ਰੈਲ ਵਿੱਚ ਤਿਹਾੜ ਜੇਲ੍ਹ ਦੇ ਜੇਲ੍ਹ ਨੰਬਰ 6 ਦੇ ਜੰਗਲੇ ਵਿੱਚ ਚਾਦਰ ਫਸਾ ਕੇ ਇੱਕ ਮਹਿਲਾ ਕੈਦੀ ਨੇ ਖੁਦਕੁਸ਼ੀ ਕਰ ਲਈ ਸੀ। ਉਸੇ ਤਰ੍ਹਾਂ ਰਵੀ ਨਾਂਅ ਦੇ ਕੈਦੀ ਨੇ ਸੈਲ ਦੇ ਗੇਟ ਉੱਤੇ ਚੜ੍ਹ ਕੇ ਜੰਗਲੇ ਵਿੱਚ ਚੰਦਰ ਫਸਾ ਕੇ ਖੁਦਕੁਸ਼ੀ ਕਰ ਲਈ ਹੈ।
ਸੂਤਰਾਂ ਦਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਕੈਦੀ ਖੁਦਕੁਸ਼ੀ ਕਰ ਰਹੇ ਹਨ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਜੇਲ੍ਹ ਦੀ ਡਿਜ਼ਾਈਨਿੰਗ ਵਿੱਚ ਹੀ ਨੁਕਸ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਨਿਚਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਮਨੁੱਖੀ ਤਸਕਰ ਤੇ ਦੇਹ ਵਪਾਰ ਕਰਨ ਵਾਲੀ ਸੋਨੂੰ ਪੰਜਾਬਣ ਉਰਫ ਗੀਤਾ ਅਰੋੜਾ ਨੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ:ਪੰਚਾਇਤੀ ਚੋਣਾਂ ਵਿੱਚ ਅਕਾਲੀ ਉਮੀਦਾਵਾਰਾਂ ਦੇ ਕਾਗਜ਼ ਰੱਦ ਹੋਣ ਦਾ ਕੀਤਾ ਖੁਲਾਸਾ