ਮੁੰਬਈ: ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਭਾਜਪਾ-ਸ਼ਿਵ ਸੈਨਾ ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਬੀਜੇਪੀ-ਸ਼ਿਵ ਸੈਨਾ ਗੱਠਜੋੜ ਨੇ 157 ਸੀਟਾਂ 'ਤੇ ਕਬਜ਼ਾ ਕੀਤਾ ਹੈ। ਉੱਥੇ ਹੀ, ਕਾਂਗਰਸ-ਐਨਸੀਪੀ ਨੇ 104 ਸੀਟਾਂ, ਹੋਰ ਨੇ 26 ਸੀਟਾਂ ਹਾਸਲ ਕੀਤੀਆਂ ਹਨ।
ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਜੋ ਫ਼ੈਸਲਾ ਲਿਆ ਗਿਆ ਹੈ, ਉਸ ਮੁਤਾਬਕ ਹੀ ਅੱਗੇ ਵਧਣ ਜਾ ਰਹੇ ਹਾਂ। ਸ਼ਿਵ ਸੈਨਾ ਤੋਂ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਆਦਿੱਤਿਆ ਠਾਕਰੇ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ ਨੇ 105, ਸ਼ਿਵ ਸੈਨਾ ਨੇ 56, ਕਾਂਗਰਸ ਨੇ (44) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ (54) ਸੀਟਾਂ ਹਾਸਲ ਕੀਤੀਆਂ ਹਨ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਮਹੱਤਵਪੂਰਨ ਹਲਕਿਆਂ ਤੋਂ ਵੱਡੀਆਂ ਜਿੱਤਾਂ ਅਤੇ ਨੁਕਸਾਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
- ਦੇਵੇਂਦਰ ਫੜਨਵੀਸ vs ਡਾ ਅਸ਼ੀਸ਼ ਦੇਸ਼ਮੁਖ
ਬੀਜੇਪੀ ਦੇ ਦੇਵੇਂਦਰ ਫੜਨਵੀਸ ਨੇ ਆਈ.ਐਨ.ਸੀ. ਡਾ ਅਸ਼ੀਸ਼ ਦੇਸ਼ਮੁਖ ਨੂੰ 27, 116 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
- ਆਦਿੱਤਿਆ ਠਾਕਰੇ vs ਸੁਰੇਸ਼ ਮਾਨੇ
ਸ਼ਿਵ ਸੇਨਾ ਦੇ ਆਦਿਤਿਆ ਠਾਕਰੇ ਨੇ ਐਨਸੀਪੀ ਦੇ ਸੁਰੇਸ਼ ਮਨੇ ਨੂੰ ਵਡੇ ਫ਼ਰਕ ਨਾਲ ਹਰਾਇਆ ਹੈ।
- ਧਨੰਜੈ ਮੁੰਡੇ vs ਪੰਕਜਾ ਮੁੰਡੇ
ਐਨਸੀਪੀ ਦੇ ਧਨੰਜੈ ਮੁੰਡੇ ਨੇ ਕਾਰ ਹਾਦਸੇ ਵਿੱਚ ਮਾਰੇ ਗਏ ਭਾਜਪਾ ਦੇ ਗੋਪੀਨਾਥ ਮੁੰਡੇ ਦੀ ਧੀ- ਪੰਕਜਾ ਮੁੰਡੇ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ।
-
ਅਜੀਤ ਪਵਾਰ vs ਗੋਪੀਚੰਦ ਕੁੰਡਲਿਕ
ਉੱਘੇ ਸਿਆਸਤਦਾਨ ਤੇ ਐਨਸੀਪੀ ਦੇ ਸੰਸਥਾਪਕ ਸ਼ਰਦ ਪਵਾਰ ਦੇ ਭਤੀਜੇ, ਅਜੀਤ ਪਵਾਰ ਨੇ ਭਾਜਪਾ ਦੇ ਗੋਪੀਚੰਦ ਕੁੰਡਲਿਕ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।
-
ਬਾਲਾਸਾਹਿਬ ਥੋਰਾਟ vs ਸਹਿਬਰਾਓ ਨਾਵਲੇ
ਐਮਪੀਸੀਸੀ ਦੇ ਮੁਖੀ ਬਾਲਸਾਹਿਬ ਥੋਰਾਟ ਨੇ ਸੰਗਮਨੇਰ ਸੀਟ ਤੋਂ ਸ਼ਿਵ ਸੈਨਾ ਦੇ ਸਹਿਬਰਾਓ ਨਾਵਲੇ ਨੂੰ ਹਰਾਇਆ ਹੈ।
- ਅਸ਼ੋਕ ਚਵਾਨ vs ਬਾਪੂਸਾਹਿਬ ਗੋਰਥੇਕਰ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਭੋਕਰ ਸੀਟ ਤੋਂ ਵੱਡੇ ਫ਼ਰਕ ਨਾਲ ਭਾਜਪਾ ਦੇ ਬਾਪੂਸਾਹਿਬ ਗੋਰਥੇਕਰ ਨੂੰ ਹਰਾਇਆ ਹੈ।
-
ਪ੍ਰਿਥਵੀ ਰਾਜ ਚਵਾਨ vs ਅਤੁੱਲ ਸੁਰੇਸ਼ ਭੋਸਲੇ
ਮਹਾਰਾਸ਼ਟਰ ਦੇ 17 ਵੇਂ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਕਰਾਡ ਦੱਖਣ ਸੀਟ ਤੋਂ ਅਤੁੱਲ ਸੁਰੇਸ਼ ਭੋਸਲੇ ਨੂੰ ਮਾਤ ਦਿੱਤੀ ਹੈ।
-
ਚੰਦਰਕਾਂਤ ਪਾਟਿਲ vs ਕਿਸ਼ੋਰ ਸ਼ਿੰਦੇ
ਭਾਜਪਾ ਦੇ ਚੰਦਰਕਾਂਤ ਪਾਟਿਲ ਨੇ ਕੋਥਰੂਦ ਸੀਟ ਤੋਂ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਿਸ਼ੋਰ ਸ਼ਿੰਦੇ ਨੂੰ ਹਰਾਇਆ ਹੈ।
-
ਧਰਮਰਾਓਬਾਬਾ ਆਤਮ vs ਆਤਮ ਅੰਬਰਿਸ਼ਰਾਓ ਰਾਜੇ
ਐਨਸੀਪੀ ਦੇ ਧਰਮਰਾਓਬਾ ਆਤਮ ਨੇ ਭਾਜਪਾ ਦੇ ਆਤਮ ਅੰਬਰਿਸ਼ਰਾਓ ਰਾਜੇ ਨੂੰ ਮਾਤ ਦਿੱਤੀ ਹੈ। ਆਤਮ ਨੇ ਅੰਬਰਿਸ਼ਰਾਓ ਨੂੰ ਹਰਾ ਕੇ ਅਹੇਰੀ ਸੀਟ 'ਤੇ ਕਬਜ਼ਾ ਕੀਤਾ ਹੈ।