ਨਵੀ ਦਿੱਲੀ: ਕਾਬੁਲ 'ਚ ਸਥਿਤ ਭਾਰਤੀ ਦੂਤਾਵਾਸ 'ਤੇ ਅੱਤਵਾਦੀ ਖਤਰਾ ਮੰਡਰਾ ਰਿਹਾ ਹੈ। ਖੁਫੀਆ ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਭਾਰਤ-ਪਾਕਿਸਤਾਨ ਸੀਮਾ ਨੂੰ ਛੱਡ ਕੇ ਅਫ਼ਗਾਨੀਸਤਾਨ ਦੀ ਸੀਮਾ 'ਚ ਸ਼ਿਫ਼ਟ ਹੋ ਗਏ ਹਨ ਜਿਸ ਕਾਰਨ ਭਾਰਤ ਦੇ ਡਿਪਲੋਮੈਟਿਕ ਮਿਸ਼ਨ ਅਤੇ ਦਫ਼ਤਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਆਪਣੀ ਜਾਣ ਬਚਾਉਣ ਲਈ ਪਾਕਿਸਤਾਨ ਦੇ ਅੱਤਵਾਦੀ ਅਫਗਾਨ ਸੂਬੇ ਕਿਨਾਰ, ਨੰਗਰਹਾਰ, ਨੁਰਿਸਤਾਨ ਅਤੇ ਕੰਧਾਰ ਵਿਖੇ ਆ ਗਏ ਹਨ। ਜਾਣਕਾਰੀ ਮੁਤਾਬਕ ਭਾਰਤ ਵੱਲੋਂ ਬਾਲਾਕੋਟ ਕੈਂਪ 'ਤੇ ਹਵਾਈ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਇਕ ਤੋਂ ਬਾਅਦ ਅੱਤਵਾਦੀਆਂ ਨੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ- ਰਹਾਨ ਵਾਨੀ ਦੀ ਬਰਸੀ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ, ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ
ਜਾਣਕਾਰੀ ਮੁਤਾਬਕ ਅੱਤਵਾਦੀ ਵਿਸਫ਼ੋਟਕ ਨਾਲ ਭਰੀ ਕਾਰ ਦੇ ਨਾਲ ਕਾਬੁਲ 'ਚ ਸਥਿਤ ਭਾਰਤੀ ਦੁਤਾਵਾਸ 'ਤੇ ਹਮਲਾ ਕਰ ਸਕਦੇ ਹਨ ਜਿਸ ਨੂੰ ਲੈ ਕੇ ਪਹਿਲਾ ਤੋਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇੱਕ ਰਿਪੋਟ ਦੇ ਮੁਤਾਬਕ ਡੁਡਰ ਰੇਖਾ ਦੇ ਨੇੜੇ ਪਾਕਿ ਅੱਤਵਾਦੀਆਂ ਨੇ ਅਫ਼ਗਾਨ ਤਾਲੀਬਾਨ ਅਤੇ ਅਫ਼ਗਾਨ ਵਿਦਰੋਹੀ ਸੰਗਠਨ ਹਕਾਨੀ ਨੈੱਟਵਰਕ ਦੇ ਨਾਲ ਹੱਥ ਮਿਲਾ ਲਿਆ ਹੈ। ਇਹ ਰੇਖਾ ਅਫ਼ਗਾਨੀਸਤਾਨ ਤੋਂ ਪਾਕਿਸਤਾਨ ਨੂੰ ਵੱਖ ਕਰਦੀ ਹੈ ਜਿੱਥੇ ਅੱਤਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ।