ETV Bharat / bharat

ਕੋਵਿਡ-19 ਦੌਰਾਨ ਬਜ਼ੁਰਗਾਂ ਦਾ ਰੱਖੋ ਖ਼ਾਸ ਖ਼ਿਆਲ - ਕੋਵਿਡ-19 ਦੌਰਾਨ ਬਜ਼ੁਰਗਾਂ ਦਾ ਰੱਖੋ ਖ਼ਾਸ ਖ਼ਿਆਲ

ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕਿਉਂਕਿ ਕੋਰੋਨਾ ਵਾਇਰਸ ਇਸ ਉਮਰ ਸਮੂਹ ਦੇ ਲੋਕਾਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ।

ਫ਼ੋਟੋ
ਫ਼ੋਟੋ
author img

By

Published : Apr 15, 2020, 2:59 PM IST

ਹੈਦਰਾਬਾਦ: 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਕੋਵਿਡ - 19 ਦੇ ਪ੍ਰਭਾਵ ਹੇਠ ਆਉਣ ਦਾ ਖ਼ਤਰਾ ਜ਼ਿਆਦਾ ਹੈ। ਉਨ੍ਹਾਂ ਦੀ ਰੋਗ ਰੋਧਕ ਸ਼ਕਤੀ ਉੰਨੀ ਨਹੀਂ ਜਿੰਨੀ ਉਹਨਾਂ ਦੀ ਛੋਟੀ ਉਮਰ ‘ਚ ਹੁੰਦੀ ਹੋਏਗੀ। ਇਸ ਉਮਰ ਵਿਚ ਸ਼ੂਗਰ, ਵਧਿਆ ਬਲੱਡ ਪ੍ਰੈਸ਼ਰ, ਦਿਲ ਤੇ ਫੇਫੜੇ ਦੀ ਬਿਮਾਰੀ ਆਮ ਹੋਣ ਕਰਕੇ ਉਹਨਾਂ ਦੇ ਲਈ ਪੇਚੀਦਗੀਆਂ ਦਾ ਖ਼ਤਰਾ ਵਧਾ ਦਿੰਦਾ ਹੈ। ਵੱਖ ਵੱਖ ਦੇਸ਼ਾਂ ਵਿਚ ਕੀਤੇ ਜਾ ਰਹੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ - 19 ਦਾ ਪ੍ਰਭਾਵ ਲਈ ਕਾਫ਼ੀ ਖ਼ਤਰਨਾਕ ਤੇ ਕਈ ਵਾਰ ਘਾਤਕ ਵੀ ਹੋ ਸਕਦਾ ਹੈ।

ਇਥੇ ਹੀ ਇਹ ਵੀ ਬਹੁਤ ਮਹੱਤਵਪੂਰਨ ਹੈ ਕੀ ਜਿਹੜੇ ਬਜ਼ੁਰਗਾਂ ਦੀ ਦੇਖ਼ਭਾਲ ਵਿਚ ਜੁੜੇ ਹੋਏ ਨੇ ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਕਿ, ਹੱਥ ਧੋਣ ਲਈ ਘੱਟੋ ਘਾਟ 20 ਸੈਕੰਡ ਦਾ ਸਮਾਂ ਲਗਾਉਣਾ, ਜਾਂ ਫਿਰ ਦੇਖਭਾਲ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਅਲਕੋਹੋਲ ਵਾਲੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਬਾਥਰੂਮ ਦਾ ਇਸਤਿਮਾਲ ਕਰਨਾ, ਭੋਜਨ ਪਕਾਉਣਾ, ਅਤੇ ਛਿੱਕ ਮਾਰਨ ਲਈ ਸਾਰੇ ਦੱਸੇ ਗਏ ਨਿਯਮਾਂ ਦਾ ਪਾਲਣ ਕਰਨਾ। ਘਰ ਦੀ ਵਿਚ ਅਸੀਂ ਜਿਹੜੀ ਵੀ ਸਤਹਿ ਨੂੰ ਹੱਥ ਲਗਾਉਂਦੇ ਹਾਂ ਉਨ੍ਹਾਂ ਨੂੰ ਸਾਬਣ ਤੇ ਪਾਣੀ ਜਾਂ ਫੇਰ ਕਿਸੇ ਕੀਟਾਣੂਨਾਸ਼ਕ ਨਾਲ ਸਾਫ਼ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੁਆਰਾ ਵਰਤੇ ਜਾਂਦੇ ਡਾਕਟਰੀ ਉਪਕਰਣ ਵੀ ਸ਼ਾਮਿਲ ਹਨ।

ਬਜ਼ੁਰਗ ਲੋਕਾਂ ਦਾ ਬਾਹਰੀ ਦੁਨੀਆਂ ਨਾਲ ਸੰਪਰਕ ਬਹੁਤ ਘੱਟ ਹੁੰਦਾ ਹੈ ਕਿਉਂਕਿ ਉਹਨਾਂ ਦੀ ਗਤੀਸ਼ੀਲਤਾ ਘੱਟ ਹੁੰਦੀ ਹੈ। ਇਸ ਲਈ ਉਨ੍ਹਾਂ ਦੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਸਮਾਜਿਕ ਗੱਲਬਾਤ ਬਹੁਤ ਜ਼ਰੂਰੀ ਹੈ। ਨਾਲ ਹੀ ਇਹ ਵੀ ਹੈ ਕਿ ਦੋਸਤਾਂ ਅਤੇ ਰਿਸ਼ਤੇਦਾਰਾਂ ਦੁਆਰਾ ਮੁਲਾਕਾਤਾਂ ਤੋਂ ਬਿਮਾਰ ਹੋਣ ਦੀ ਸੰਭਾਵਨਾ ਲਈ ਲਾਜ਼ਮੀ ਹੈ ਕਿ ਨਿੱਜੀ ਮੁਲਾਕਾਤਾਂ ਨੂੰ ਘੱਟੋ ਤੋਂ ਘੱਟ ਰੱਖਿਆ ਜਾਵੇ। ਜਿਥੇ ਦੋਸਤਾਂ ਤੇਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕਰਨਾ ਜ਼ਰੂਰੀ ਹੈ ਉਥੇ ਹੀ ਇਹ ਵੀ ਸਹੀ ਹੈ ਕਿ ਅਸੀਂ ਫ਼ੋਨ ਦਾ ਇਸਤਿਮਾਲ ਕਰਕੇ ਵੀ ਅਜਿਹਾ ਕਰ ਸਕਦੇ ਹਾਂ। ਸਮਾਜਿਕ ਇਕੱਲਤਾ ਦੀ ਭਾਵਨਾ ਘਟਾਉਣ ਲਈ ਤੇ ਆਪਣੇ ਆਸ ਪਾਸ ਦੀਆਂ ਖ਼ਬਰਾਂ ਰੱਖਣ ਲਈ ਗਵਾਂਢੀਆਂ ਨਾਲ, ਘਰ’ਚ ਕੰਮ ਕਰਦੇ ਕਰਮਚਾਰੀ, ਡਾਕੀਆ ਜਾਂ ਬਾਕੀਆਂ ਨਾਲ ਗੱਲਾਂ ਕਰਨਾ ਮਦਦ ਕਰ ਸਕਦਾ ਹੈ।

ਬਜ਼ੁਰਗ ਬੱਚਿਆਂ ਨਾਲ ਗੱਲਾਂ ਕਰਨ ਵਿਚ ਆਨੰਦ ਲੈਂਦੇ ਨੇ ਕਿਉਂਕਿ ਉਹ ਬਜ਼ੁਰਗਾਂ ਨੂੰ ਆਪਣੇ ਖੁਸ਼ਨੁਮਾ ਮਿਜ਼ਾਜ ਤੇ ਜੋਸ਼ ਨਾਲ ਖੁਸ਼ੀ ਦਿੰਦੇ ਨੇ। ਨਾਲ ਹੀ ਇਥੇ ਇਹ ਜਾਣਕਾਰੀ ਰੱਖਣਾ ਜ਼ਰੂਰੀ ਹੈ ਕਿ ਬੱਚੇ ਕੋਵਿਡ - 19 ਪ੍ਰਤੀ ਵਧੇਰੇ ਰੋਧਕ ਹੁੰਦੇ ਨੇ ਤੇ ਬਜ਼ੁਰਗਾਂ ਪ੍ਰਤੀ ਆਪਣੀ ਨੇੜਤਾ ਕਾਰਣ ਉਨ੍ਹਾਂ ਲਈ ਕੈਰੀਅਰ ਦਾ ਕੰਮ ਕਰ ਸਕਦੇ ਨੇ। ਇਹਨਾਂ ਹਾਲਤਾਂ ਵਿਚ ਇਹ ਜ਼ਰੂਰੀ ਹੈ ਕਿ ਬੱਚੇ ਬਜ਼ੁਰਗਾਂ ਤੋਂ 1-2 ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਬੱਚੇ ਬਿਮਾਰ ਲੱਗਦੇ ਹੋਣ ਤਾਂ ਉਨ੍ਹਾਂ ਨੂੰ ਉਦੋਂ ਤਕ ਦੂਰ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਜਾਣ।

ਬਜ਼ੁਰਗ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਵੀਡੀਓ ਫ਼ੋਨ ਅਤੇ ਕੰਪਿਊਟਰ ਦੇ ਰਾਹੀਂ ਜੁੜੇ ਰਹਿ ਸਕਦੇ ਹਨ। ਜਿਹਨਾਂ ਲੋਕਾਂ ਨੂੰ ਸੁਣਨ ਵਿੱਚ ਕੋਈ ਦਿੱਕਤ ਹੈ, ਇਨ੍ਹਾਂ ਉਪਕਰਣਾਂ 'ਤੇ ਵਿਸ਼ੇਸ਼ ਐਪਸ (applications) ਹਨ ਜੋ ਆਪਸੀ ਤਾਲਮੇਲ ਬਣਾਉਣ ਦੀ ਸਹੂਲਤ ਦਿੰਦੇ ਹਨ। ਪਰਿਵਾਰਿਕ ਮੈਂਬਰ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਅਕਸਰ ਕਾਲ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ, ਉਹ ਫ਼ੋਨ ਕਰ ਲੈਣ ਚਿੱਠੀ ਲਿਖਣ ਤੇ ਆਪਣੀ ਸਿਹਤ ਬਾਰੇ ਵਧੀਆ ਖ਼ਬਰਾਂ ਸਾਂਝੀਆਂ ਕਰਨ।

ਕਿਉਂਕਿ ਧਾਰਮਿਕ ਅਤੇ ਅਧਿਆਤਮਕ ਪੂਜਾ ਦੀਆਂ ਕਈ ਥਾਵਾਂ ਬੰਦ ਹਨ, ਇਹ ਜ਼ਰੂਰੀ ਹੈ ਕਿ ਬਜ਼ੁਰਗ ਆਪਣੇ ਅਧਿਆਤਮ ਨਾਲ ਜੁੜੇ ਰਹਿਣ ਲਈ ਕੋਈ ਵਟਾਵੇਂ ਢੰਗ ਲੱਭਣ। ਇਹਨਾਂ ਵਿੱਚ ਔਨਲਾਈਨ ਕਾਰਜ- ਕਾਲ (sessions), ਟੈਲੀਵੀਜ਼ਨ ਪ੍ਰੋਗਰਾਮ ਅਤੇ ਸਹਾਇਤਾ ਲਈ ਹੋਰ ਸੰਸਥਾਵਾਂ ਦੇ ਮੈਂਬਰਾਂ ਨਾਲ ਫ਼ੋਨ ਕਾਲਾਂ ਸ਼ਾਮਲ ਹੋ ਸਕਦੀਆਂ ਹਨ। ਥੋੜੀ ਬਹੁਤੀ ਵਰਜਸ਼ ਕਰਨੀ, ਯੋਗਾ , ਸਾਹ ਲੈਣ ਦੀਆਂ ਕਸਰਤਾਂ, ਚਿੰਤਨ ਅਤੇ ਪ੍ਰਾਰਥਨਾਵਾਂ ਘਰ ਵਿੱਚ ਹੀ ਰੂਹਾਨੀ ਤੌਰ ਤੇ ਸਿਹਤਮੰਦ ਰਹਿਣ ਦੇ ਢੰਗ ਹਨ।

ਜਦੋਂ ਬਜ਼ੁਰਗ ਮਨੋਰੰਜਨ ਲਈ ਟੈਲੀਵੀਜ਼ਨ ਦੇਖਦੇ ਹਨ, ਤਾਂ ਉਹਨਾਂ ਦੇ ਵੇਖਣ ਦੇ ਸਮੇਂ ਨੂੰ ਸੀਮਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੋਵਿਡ- 19 ਦੀਆਂ ਲਗਾਤਾਰ ਖ਼ਬਰਾਂ ਦੀ ਆੜ ਵਿੱਚ ਚਿੰਤਾ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਵਧੇਰੇ ਤੌਰ ‘ਤੇ ਪਰਿਵਾਰਕ ਗੱਲਬਾਤ ਕਰਨ ਦਾ ਇੱਕ ਮੌਕਾ ਹੈ ਜਦੋਂ ਬਜ਼ੁਰਗ ਆਪਣੇ ਤਜ਼ਰਬੇ ਬਾਰੇ ਕਹਾਣੀਆਂ ਸੁਣਾ ਸਕਦੇ ਹਨ, ਪਰਿਵਾਰ ਦੀ ਚਿੱਤਰਾਵਲੀ ਨੂੰ ਆਯੋਜਿਤ ਕਰਨ ਵਰਗੇ ਕੰਮਾਂ ਵਿੱਚ ਆਪਣੇ ਆਪ ਨੂੰ ਰੁਝਾ ਸਕਦੇ ਹਨ ਅਤੇ ਖਾਣਾ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਤੇ ਸਲਾਹ ਦੇ ਸਕਦੇ ਹਨ।

ਬਿਮਾਰੀ ਦੀ ਸੰਭਾਵਨਾ ਵਿਚ, ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਾਸਤੇ ਯੋਜਨਾ ਬਣਾਉਣਾ ਮਹੱਤਵਪੂਰਨ ਹੈ। ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਸਥਾਨਕ ਕਲੀਨਿਕਾਂ, ਹਸਪਤਾਲਾਂ ਅਤੇ ਦਵਾਈ- ਘਰਾਂ, ਜੋ ਸੇਵਾਵਾਂ ਲਈ ਖੁੱਲੀਆਂ ਅਤੇ ਉਪਲਬਧ ਹੋਣ, ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਦਵਾਈਆਂ ਅਤੇ ਲੋੜੀਂਦੀਆਂ ਵਸਤੂਆਂ ਦਾ 2-3 ਮਹੀਨਿਆਂ ਦਾ ਭੰਡਾਰ ਇਹ ਤੈਅ ਕਰੇਗਾ ਕਿ ਇਹ ਮੁੱਕਣਗੀਆਂ ਨਹੀਂ। ਜੇ ਕੋਈ ਦੇਖਭਾਲ ਕਰਨ ਵਾਲਾ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਕੋਈ ਦੋਸਤ ਜਾਂ ਸੰਬੰਧੀ ਅਪਾਤਕਾਲ ਸੰਪਰਕ ਦੇ ਵਜੋਂ ਆਪਣੀ ਭੂਮਿਕਾ ਨਿਭਾ ਸਕਦਾ ਹੈ।

ਉਦਾਹਰਣ ਦੇ ਤੌਰ ‘ਤੇ, ਮੇਰੇ 92 ਸਾਲ ਦੇ ਮਾਤਾ ਜੀ ਨੂੰ ਸੀਮਤ ਗਤੀਸ਼ੀਲਤਾ ਅਤੇ ਭਿਆਨਕ ਬਿਮਾਰੀਆਂ ਦੀਆਂ ਸਮੱਸਿਆਵਾਂ ਹਨ। ਹਾਲਾਂਕਿ, ਉਹ ਖਾਣਾ ਪਕਾਉਣ ਵਿਚ ਸਹਾਇਤਾ ਕਰਕੇ, ਪਰਿਵਾਰਕ ਮਾਮਲਿਆਂ ਵਿੱਚ ਸਲਾਹ ਦੇ ਕੇ ਅਤੇ ਬਚਪਨ ਦੀਆਂ ਕਹਾਣੀਆਂ ਬਾਰੇ ਸਾਨੂੰ ਦੱਸ ਕੇ ਕਿਰਿਆਸ਼ੀਲ ਰਹਿੰਦੇ ਹਨ। ਅਸੀਂ ਪਰਿਵਾਰ ਦੇ ਬੱਚੇ ਤੱਕ ਉਹਨਾਂ ਦੇ ਸਿੱਧੇ ਸੰਪਰਕ ਨੂੰ ਸੀਮਿਤ ਰੱਖਦੇ ਹਾਂ, ਨਾਲ ਹੀ ਬੱਚੇ ਨੂੰ ਗਾਣੇ ਗਾਉਣ ਲਈ, ਮਜ਼ਾਕੀਆ ਕਹਾਣੀਆਂ ਸੁਣਾਉਣ ਲਈ ਅਤੇ ਕੈਰਮ ਬੋਰਡ ਵਰਗੀਆਂ ਖੇਡਾਂ ਖੇਡਣ ਲਈ ਪ੍ਰੋਤਸਾਹਿਤ ਕਰਦੇ ਹਾਂ ਤਾਂ ਜੋ ਸਰੀਰਕ ਦੂਰੀ ਬਣੀ ਰਹੇ ਪਰ ਇਹ ਸਭ ਕੁਝ ਮੇਰੇ ਮਾਤਾ ਜੀ ਲਈ ਮਨੋਰੰਜਕ ਵੀ ਹੋਵੇ।

ਲਾਕਡਾਊਨ ਅਤੇ ਲੰਬੇ ਸਮੇਂ ਤੋਂ ਸਰੀਰਕ ਇਕੱਲਤਾ ਹੋਣ ਦੀ ਸੰਭਾਵਨਾ ਦੇ ਕਾਰਨ ਦੀ ਵਜਾਹ ਤੋਂ ਕੋਵੀਡ -19 ਵਿਸ਼ੇਸ਼ ਤੌਰ 'ਤੇ ਤਣਾਅਪੂਰਨ ਹੈ। ਸਰੀਰਕ ਇਕੱਲਤਾ ਦਾ ਮਤਲਬ ਸਮਾਜਿਕ ਇਕੱਲਤਾ ਨਹੀਂ ਹੋਣਾ ਚਾਹੀਦਾ ਅਤੇ ਬਜ਼ੁਰਗਾਂ ਵਾਲੇ ਪਰਿਵਾਰਾਂ ਨੂੰ ਇਸ 'ਤੇ ਕਾਬੂ ਪਾਉਣ ਲਈ ਨਵੀਨਤਾਕਾਰੀ ਅਤੇ ਸਿਰਜਣਾਤਮਕ ਢੰਗ ਲੱਭਣੇ ਚਾਹੀਦੇ ਹਨ ਤਾਂ ਜੋ ਬਜ਼ੁਰਗ ਲੋਕ ਆਪਣੀ ਵਿਅਕਤੀਗਤ ਸੁਤੰਤਰਤਾ ਦੀ ਭਾਵਨਾ ਨੂੰ ਬਰਕਰਾਰ ਰੱਖ ਸਕਣ ਅਤੇ ਸੰਕਟ ਦੇ ਵੇਲ੍ਹੇ ‘ਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਸਕਣ।

ਲੇਖਕ, ਡਾ. ਵੀ. ਰਾਮਨਾ ਧਾਰਾ, ਪ੍ਰੋਫ਼ੈਸਰ, ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਹੈਲਥ - ਹੈਦਰਾਬਾਦ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.