ETV Bharat / bharat

ਛੱਤ ਤੋਂ ਡਿੱਗਣ ਕਰਕੇ ITI ਵਿਦਿਆਰਥਣ ਦੀ ਮੌਤ

author img

By

Published : Nov 13, 2019, 1:40 PM IST

ਦਿੱਲੀ ਆਈਟੀਆਈ ਦੀ ਵਿਦਿਆਰਥਣ ਦੀ ਛੱਤ ਤੋਂ ਡਿੱਗਣ ਨਾਲ਼ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾਂ ਤੋਂ ਪਹਿਲਾਂ ਵਿਦਿਆਰਥਣ ਨੇ ਆਪਣੀ ਮਾਂ ਨਾਲ਼ ਫ਼ੋਨ 'ਤੇ ਗੱਲ ਕੀਤੀ ਸੀ।

ਛੱਤ ਤੋਂ ਡਿੱਗਣ ਕਰਕੇ ITI ਵਿਦਿਆਰਥਣ ਦੀ ਮੌਤ

ਨਵੀਂ ਦਿੱਲੀ: ਆਈਟੀਆਈ ਵਿੱਚ ਕੰਪਿਊਟਰ ਇੰਜੀਨੀਅਰ ਵਿਦਿਆਰਥਣ ਦੀ ਛੱਤ ਤੋਂ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਛੱਤ ਤੋਂ ਡਿੱਗਣ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥਣ ਦਾ ਨਾਂਅ ਅਨੱਨਿਆ ਗੁਪਤਾ ਹੈ। ਉਹ ਦਿੱਲੀ ਦੇ ਨਾਲ਼ ਲਗਦੇ ਜ਼ਿਲ੍ਹੇ ਫ਼ਰੀਦਾਬਾਦ ਵਿੱਚ ਰਹਿੰਦੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਥੋੜਾ ਸਮਾਂ ਪਹਿਲਾਂ ਵਿਦਿਆਰਥਣ ਆਪਣੀ ਮਾਂ ਨਾਲ਼ ਫ਼ੋਨ 'ਤੇ ਗੱਲ ਕਰ ਰਹੀ ਸੀ। ਇਸ ਤੋਂ ਬਾਅਦ ਅਨੱਨਿਆ ਨੂੰ ਪੌੜੀਆਂ ਰਾਹੀਂ ਪੰਜਵੀਂ ਮੰਜ਼ਲ 'ਤੇ ਜਾਂਦਿਆ ਵੇਖਿਆ ਗਿਆ ਸੀ।

ਅਨੱਨਿਆ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਉਸ ਨੂੰ 8 ਨਵੰਬਰ ਨੂੰ ਆਈਟੀਆਈ ਬੁਲਾਇਆ ਸੀ। ਉਹ ਸਵੇਰੇ 8 ਵਜੇ ਆਈਟੀਆਈ ਪਹੁੰਚੀ ਸੀ। ਉਹ ਪੂਰਾ ਦਿਨ ਉਸ ਨੇ ਆਪਣੀ ਧੀ ਨਾਲ਼ ਗੱਲਾਂ ਕੀਤੀਆਂ ਅਤੇ ਸ਼ਾਮ ਨੂੰ ਵਾਪਿਸ ਚਲੀ ਗਈ। ਉਸ ਸ਼ਾਮ ਕਰੀਬ 5 ਵਜੇ ਸੁਰੱਖਿਆ ਕਰਮਚਾਰੀਆਂ ਨੇ ਕੁਝ ਹੇਠਾਂ ਡਿੱਗਣ ਦੀ ਆਵਾਜ਼ ਸੁਣੀ ਇਸ ਤੋਂ ਬਾਅਦ ਅਨੱਨਿਆ ਜ਼ਖ਼ਮੀ ਹਾਲਤ ਵਿੱਚ ਮਿਲੀ ਸੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.