ਕੁਰੂਕਸ਼ੇਤਰ: ਹਰਿਆਣਾ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਕਿਅਸਰਾਈਆਂ ਲਾਇਆ ਜਾ ਰਹੀਆਂ ਹਨ। ਚੋਣਾਂ ਦੇ ਇਸ ਸਿਆਸੀ ਮਾਹੌਲ 'ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਡਾ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਵਿੱਚ 88-2 ਦੇ ਫਾਰਮੂਲੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਅਕਾਲੀ ਦਲ ਹਰਿਆਣਾ ਵਿੱਚ ਭਾਜਪਾ ਨਾਲ ਗੱਠਜੋੜ ਕਰਕੇ ਚੋਣ ਲੜ ਸਕਦੇ ਹਨ।
ਦਸਣਯੋਗ ਹੈ ਕਿ ਅਕਾਲੀ ਦਲ ਪਹਿਲਾ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਜੇ ਗਠਜੋੜ ਨਹੀਂ ਹੋਇਆ ਤਾਂ ਉਹ ਇਕੱਲਾ ਵਿਧਾਨ ਸਭਾ ਚੋਣਾਂ ਲੜਣਗੇ। ਹਾਲਾਂਕਿ, 2014 ਵਿੱਚ ਅਕਾਲੀ ਦਲ ਨੇ ਇਨੈਲੋ ਨਾਲ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਇੱਕ ਸੀਟ ਜਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਖੁੱਲੇ ਤੌਰ 'ਤੇ ਗੱਠਜੋੜ ਲਈ ਤਿਆਰ ਹੈ ਕਿਉਂਕਿ ਉਨ੍ਹਾਂ ਦਾ ਪੰਜਾਬ ਵਿੱਚ ਵੀ ਭਾਜਪਾ ਨਾਲ ਗੱਠਜੋੜ ਹੈ ਅਤੇ ਹਰਿਆਣਾ ਵਿਚ ਭਾਜਪਾ ਦੀ ਸਥਿਤੀ ਵਧੀਆ ਦਿਖਾਈ ਦੇ ਰਹੀ ਹੈ। ਕੁਰੂਕਸ਼ੇਤਰ ਵਿੱਚ ਅਕਾਲੀ ਨੇਤਾ ਅਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਬਲਦੇਵ ਸਿੰਘ ਭੂੰਦੜ ਨੇ ਕਿਹਾ ਕਿ ਜੇ ਸਾਡੀ ਭਾਜਪਾ ਨਾਲ ਗਠਜੋੜ ਨਹੀਂ ਹੈ, ਤਾਂ ਸਾਰੀਆਂ ਸੀਟਾਂ ਇਕੱਲੇ ਹੀ ਲੜੀਆਂ ਜਾਣਗੀਆਂ। ਪਰ ਅਕਾਲੀ ਦਲ ਲਈ ਇਕੱਲੇ ਹਰਿਆਣਾ ਵਿੱਚ ਚੋਣ ਲੜਨਾ ਸੌਖਾ ਨਹੀਂ ਹੈ ਕਿਉਂਕਿ 2014 ਵਿੱਚ, ਉਸਨੇ ਇਨੈਲੋ ਨਾਲ ਚੋਣ ਲੜੀ ਸੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ।