ਬੇਤੀਆ : ਸ਼ਹਿਰ ਦੇ ਲਾਲ ਬਾਜ਼ਾਰ ਵਿੱਚ ਇੱਕ ਪਰਿਵਾਰ ਪੱਛਮੀ ਅਫ਼ਰੀਕਾ ਦੇ ਆਈਵਰੀ ਕੋਸਟ 'ਚ ਫਸ ਗਿਆ ਹੈ। ਨਿਸ਼ਾਂਤ ਕੁਮਾਰ ਪੋਦਾਰ ਨਾਮਕ ਵਿਅਕਤੀ ਮਹਿਜ ਤਿੰਨ ਮਹੀਨੇ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਇਥੇ ਦੀ ਰਾਜਧਾਨੀ ਅਬੀਜੋ ਵਿਖੇ ਨੌਕਰੀ ਕਰਨ ਲਈ ਗਿਆ ਸੀ। ਇਥੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਕਾਰਨ ਪੂਰਾ ਪਰਿਵਾਰ ਉੱਥੇ ਫਸ ਗਿਆ ਹੈ। ਅਜਿਹੀ ਸਥਿਤੀ ਵਿੱਚ ਨਿਸ਼ਾਂਤ ਦੀ ਪਤਨੀ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਸੋਨਲ ਆਪਣੀ ਬੱਚੀ ਦੇ ਨਾਲ ਮਦਦ ਦੀ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਸੋਨਲ ਦੇ ਦੱਸਿਆ ਕਿ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਸੋਨਲ ਨੇ ਦੱਸਿਆ ਕਿ ਉਸ ਦਾ ਪਤੀ ਨਿਸ਼ਾਂਤ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦੀ ਨਕਦ ਰਕਮ ਉਨ੍ਹਾਂ ਦੇ ਘਰ ਰੱਖੀ ਜਾਂਦੀ ਸੀ, ਜਿਸ ਨੂੰ ਕਿ ਬਾਅਦ ਵਿੱਚ ਕੰਪਨੀ ਦੇ ਲੋਕ ਲੈ ਜਾਂਦੇ ਸਨ। ਬੀਤੇ 4 ਅਗਸਤ ਨੂੰ ਦਫ਼ਤਰ ਦੀ ਨਕਦ ਰਕਮ ਨਹੀਂ ਲਜਾਈ ਗਈ। ਦੋਹੇਂ ਪਤੀ ਪਤਨੀ ਬੱਚੀ ਦੇ ਨਾਲ ਬਾਜ਼ਾਰ ਚੱਲੇ ਗਏ। ਇਸੇ ਦੌਰਾਨ ਉਨ੍ਹਾਂ ਦੇ ਘਰ ਚੋਰੀ ਹੋ ਗਈ ਅਤੇ ਚੋਰ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਜਦ ਇਸ ਦੀ ਜਾਣਕਾਰੀ ਮਕਾਨ ਮਾਲਿਕ ਨੂੰ ਦਿੱਤੀ ਤਾਂ ਉਸ ਨੇ ਪੁਲਿਸ ਬੁਲਾ ਕੇ ਨਿਸ਼ਾਂਤ ਨੂੰ ਜੇਲ੍ਹ ਭੇਜ ਦਿੱਤਾ, ਮਕਾਨ ਮਾਲਿਕ ਸੋਨਲ ਤੋਂ ਡੇਢ ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਸੋਨਲ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ਕੋਲੋਂ ਪਤੀ ਨੂੰ ਬਚਾਏ ਜਾਣ ਦੀ ਅਪੀਲ ਕੀਤੀ ਹੈ।
ਸੋਨਲ ਨੇ ਦੱਸਿਆ ਕਿ ਇਥੇ ਕੋਈ ਵੀ ਉਨ੍ਹਾਂ ਜੀ ਮਦਦ ਨਹੀਂ ਕਰ ਰਿਹਾ ਅਤੇ ਉਸ ਦੇ ਪਤੀ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਹੈ। ਉਸ ਨੇ ਕਿਹਾ ਉਥੇ ਦੀ ਅੰਬੈਸੀ ਵੱਲੋਂ ਵੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਜੇਲ੍ਹ ਵਿੱਚ ਉਸ ਦੇ ਪਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਯਾਤਨਾਵਾਂ ਦੇ ਕੇ ਜ਼ਬਰਨ ਚੋਰੀ ਦਾ ਅਪਰਾਧ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।