ਕੋਵਿਡ-19 ਦੇ ਦੌਰਾਨ ਭਾਰਤ ਦੇ ਸਕੂਲਾਂ ਤੇ ਯੂਨੀਵਰਸੀਟੀਆਂ ਨੇ ਆਨਲਾਈਨ ਪੜ੍ਹਾਈ ਦੀ ਚੁਣੌਤੀ ਨੂੰ ਆਸਾਨੀ ਦੇ ਨਾਲ ਸਵਿਕਾਰ ਕੀਤਾ ਹੈ। ਮਾਰਚ ਵਿੱਚ ਤਾਲਾਬੰਦੀ ਤੋਂ ਬਾਅਦ ਬੇਸ਼ੱਕ ਸੁ਼ਰੂਆਤੀ ਦਿੱਕਤਾਂ ਆਈਆਂ ਪਰ ਸਕੂਲਾਂ ਤੇ ਕਾਲਜਾਂ ਨੇ ਚੁਨੌਤੀ ਨੂੰ ਬਾਖੂਬੀ ਸਵਿਕਾਰ ਕੀਤਾ ਹੈ। ਇਸ ਦੇਸ਼ ਵਿੱਚ 1 ਕਰੋੜ 9 ਲੱਖ ਤੋਂ ਜਿਆਦਾ ਵਿਦਿਆਰਥੀ ਹਨ ਤੇ ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਨਾ ਸਿਰਫ਼ ਆਨਲਾਈਨ ਸਿੱਖਿਆ ਨੂੰ ਅਪਣਾਇਆ ਬਲਕਿ ਉਸ ਦਾ ਫ਼ਾਇਦਾ ਵੀ ਕਰੋੜਾਂ ਵਿਦਿਆਰਥੀਆਂ ਤੱਕ ਪਹੁੰਚਾਇਆ। ਜਿਸ ਸਮੇਂ ਵਿਦਿਆਥੀਆਂ ਦੇ ਉਪਰ ਸਲੇਬਸ ਨੂੰ ਪੂਰਾ ਕਰਨ ਦਾ ਬੋਝ ਸੀ ਸਰਕਾਰ ਨੇ ਐਨਸੀਈਆਰਟੀ ਦੇ ਨਾਲ ਮਿਲ ਕੇ ਉੱਚ ਸਿੱਖਿਆ ਦੇ ਸਿਲੇਬਸ ਨੂੰ ਬਦਲ ਦਿੱਤਾ।
ਮਨੁੱਖੀ ਸਰੋਤ ਮੰਤਰਾਲਾ ਪਿੱਛਲੇ ਕੋਰੋਨਾ ਕਾਲ ਵਿੱਚ ਸਿਹਤ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਹੈ ਅਤੇ ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਐਨ ਅਤੇ ਸਿਹਤ ਬਾਰੇ ਲਗਾਤਾਰ ਸਲਾਹ ਦਿੰਦੇ ਰਹੇ ਹਾਂ। ਡਾ: ਨਿਸ਼ੰਕ ਨੇ ਕਿਹਾ ਕਿ ਸਰਕਾਰ ਨੇ ਐਨਸੀਈਆਰਟੀ ਦੇ ਨਾਲ ਮਿਲ ਕੇ ਅਜਿਹਾ ਵਿੱਦਿਅਕ ਕੈਲੰਡਰ ਬਣਾਇਆ ਹੈ ਜਿਸ ਨਾਲ ਵਿਦਿਆਰਥੀਆਂ ਦਾ ਤਣਾਅ ਘੱਟ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਵਿਧੀ ਨੂੰ ਵਧੇਰੇ ਯੋਜਨਾਬੱਧ ਢੰਗ ਨਾਲ ਕਰਨ ਦਾ ਮੌਕਾ ਮਿਲਿਆ ਹੈ। ਇਹ ਗੱਲ ਕੇਂਦਰੀ ਮਨੁੱਖੀ ਸਰੋਤ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਈਟੀਵੀ ਭਾਰਤ ਦੇ ਖੇਤਰੀ ਸੰਪਾਦਕ ਬ੍ਰਜ ਮੋਹਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ। ਸਿੱਖਿਆ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਡਾ. ਨਿਸ਼ਾਂਕ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤ ਨੇ ਆਪਣੇ ਆਪ ਨੂੰ ਕੋਰੋਨਾ ਵਰਗੇ ਸੰਕਟ ਵਿਚੱ ਖੁਦ ਨੂੰ ਢਾਲਿਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ।
ਜਦੋਂ ਡਾਕਟਰ ਨਿਸ਼ੰਕ ਤੋਂ ਈਟੀਵੀ ਭਾਰਤ ਨੇ ਪੁੱਛਿਆ ਕੀ ਕਿਤੇ ਆਨਲਾਈਨ ਸਿੱਖਿਆ ਦੇ ਕਾਰਨ ਰਵਾਇਤੀ ਸਿੱਖਿਆ ਪ੍ਰਣਾਲੀ ਤੋਂ ਸਾਡਾ ਧਿਆਨ ਤਾਂ ਨਹੀਂ ਹਟ ਜਾਵੇਗਾ ਤਾਂ, ਇਸ ਦਾ ਜਵਾਬ ਦਿੰਦਿਆਂ ਮਨੁੱਖੀ ਵਿਕਾਸ ਮੰਤਰੀ ਨੇ ਕਿਹਾ, ਜਿਸ ਸਮੇਂ ਅਸੀਂ ਆਨਲਾਈਨ ਸਿੱਖਿਆ ਪ੍ਰਣਾਲੀ ਨੂੰ ਅਪਣਾਉਣਾ ਸ਼ੁਰੂ ਕੀਤਾ ਸੀ ਅਤੇ ਇਹ ਬਹੁਤ ਮੁਸ਼ਕਲ ਸਮਾਂ ਸੀ, ਨਾ ਤਾਂ ਸਾਨੂੰ ਇਸ ਬਾਰੇ ਪਤਾ ਸੀ ਅਤੇ ਨਾ ਤੁਹਾਨੂੰ ਇਸ ਬਾਰੇ ਪਤਾ ਸੀ, ਪਰ ਜੇ ਅਸੀਂ ਚੁਣੌਤੀ ਨੂੰ ਸਵੀਕਾਰ ਨਹੀਂ ਕਰਦੇ, ਤਾਂ ਸ਼ਾਇਦ ਅਸੀਂ ਅੱਗੇ ਨਾ ਵਧ ਸਕਦੇ। ਅੱਜ ਵੀ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਹੈ ਕਿ ਅਸੀਂ ਅੰਤ ਵਿੱਚ ਬੈਠੇ ਆਖਰੀ ਵਿਦਿਆਰਥੀ ਤੱਕ ਪਹੁੰਚੀਏ ਤਾਂ ਜੋ ਉਨ੍ਹਾਂ ਬੱਚਿਆਂ ਤੱਕ ਵਿੱਦਿਆ ਦੀ ਰੋਸ਼ਨੀ ਪਹੁੰਚ ਸਕੇ।
ਡਾ ਨਿਸ਼ਾਂਕ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਸ ਬੁਰੇ ਦੌਰ ਵਿੱਚ ਲੋਕਾਂ ਦੀ ਆਰਥਿਕ ਸਥਿਤੀ ਖਰਾਬ ਹੋਈ ਹੈ ਇਸ ਮਕਸਦ ਨਾਲ ਵਿੱਤ ਕਮਿਸ਼ਨ ਤੇ ਨਿੱਤੀ ਕਮਿਸ਼ਨ ਨਾਲ ਗੱਲ ਕੀਤੀ ਹੈ। ਤਾਂ ਜੋ ਲੋੜਵੰਦ ਲੋਕਾਂ ਦੇ ਲਈ ਜ਼ਰੂਰੀ ਸੁਵਿਧਾ ਮੁਹੱਈਆ ਕਰਵਾਇਆ ਜਾ ਸਕੇ। ਕਿਉਂਕਿ ਸਾਡਾ ਟਿੱਚਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਸਮਾਰਟ ਫੋਨ ਨਹੀਂ ਹੈ, ਉਨ੍ਹਾਂ ਤੱਕ ਸਰਕਾਰ ਡੀਟੀਏ ਦੇ ਮਾਧਿਅਮ ਨਾਲ ਪਹੁੰਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਟੀਚਾ ਹੈ ਕਿ ”ਇੱਕ ਕਲਾਸ ਇੱਕ ਚੈੱਨਲ” ਜਿਸਦੇ ਤਹਿਤ ਸਰਕਾਰ ਹਰ ਕਲਾਸ ਦੇ ਲਈ ਇੱਕ ਚੈੱਨਲ ਦੀ ਸੁਵਿਧਾ ਮੁਹੱਈਆ ਕਰਵਾ ਰਹੀ ਹੈ।ਸਰਕਾਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਤੱਕ ਪਹੁੰਚ ਕਰਨ ਲਈ ਫਿਕਰਮੰਦ ਹੈ, ਇਸ ਡਿਜੀਟਲ ਪਾੜੇ ਨੂੰ ਘਟਾਉਣ ਦੇ ਲਈ ਸਰਕਾਰ ਸਰਕਾਰੀ ਅਤੇ ਨਿੱਜੀ ਦੋਵੇਂ ਸਕੂਲਾਂ ਦਾ ਸਹਾਰਾ ਲੈ ਰਹੀ ਹੈ।
ਆਨਲਾਈਨ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ, ਸਰਕਾਰ ਨੇ 100 ਤੋਂ ਵੱਧ ਯੂਨੀਵਰਸਿਟੀਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਆਨਲਾਈਨ ਸਿੱਖਿਆ ਦੇ ਸਲੇਬਸ ਉਪਰ ਕੰਮ ਕਰਕੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੀ ਤਿਆਰੀ ਕਰੇ। ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆ ਰਹੀ ਮੁਸ਼ਕਿਲਾਂ ਉੱਤੇ ਗੱਲ ਕਰਦਿਆਂ ਮਨੁੱਖੀ ਸਰੋਤ ਮੰਤਰੀ ਨੇ ਕਿਹਾ ਕਿ ਅਸੀਂ ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਗੁਣਵੱਤਾ ਵਧਾਉਣ ਦੇ ਲਈ ਆਰਟੀਫ਼ੀਸ਼ਲ ਇੰਟੈਨੀਜੈਂਸੀ ਦੀ ਵਰਤੋਂ ਕਰ ਰਹੇ ਹਾਂ। ਸਿੱਖਿਆ ਦੇ ਖੇਤਰ ਵਿੱਚ ਭਾਰਤ ਇੱਕ ਮਹਾਸ਼ਕਤੀ ਰਿਹਾ ਹੈ ਤੇ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਉੱਚ ਪੱਧਰੀ ਸਿੱਖਿਆ ਦੇ ਲਈ ਇਸ ਵਾਰ ਵੀ 50 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀਆਂ ਨੇ ਆਪਣੀ ਰਜੀਸਟਰੇਸ਼ਨ ਕਰਵਾਈ ਹੈ। ਡਾ ਨਿਸ਼ੰਕ ਨੇ ਕਿਹਾ ਕਿ ਇਸ ਮਕਸਦ ਨਾਲ ਭਾਰਤ ਨੇ ਗੂਗਲ ਦੇ ਨਾਲ ਵੀ ਕਰਾਰ ਕੀਤਾ ਹੈ ਕਿ ਡਿਜੀਟਲ ਡਿਵਾਇਸ ਨੂੰ ਘੱਟ ਕੀਤਾ ਜਾ ਸਕੇ। ਭਾਰਤ ਦੇ ਲੋਕ ਜੋ ਅਪਣੇ ਆਪਣੀਆਂ ਯੂਨੀਵਰਸਿਟੀਆਂ ਨੂੰ ਘੱਟ ਸਮਝਦੇ ਹਨ ਉਨ ਇਹ ਸਮਝਣਾ ਹੋਵੇਗਾ ਕਿ ਸੁੰਦਰ ਪੀਚਾਈ ਭਾਰਤ ਦੀ ਆਈਆਈਟੀ ਛੱਡਣ ਤੋਂ ਬਾਅਦ ਹੀ ਗੂਗਲ ਦੇ ਮੁਖੀ ਬਣੇ ਹਨ, ਇਸ ਲਈ ਸਾਨੂੰ ਵੀ ਆਪਣੇ ਦੇਸ਼ ਦੇ ਵਿਦਿਅਕ ਅਦਾਰਿਆਂ ਦਾ ਸਤਿਕਾਰ ਕਰਨਾ ਪਏਗਾ ਤਾਂ ਹੀ ਅਸੀਂ ਵਿਸ਼ਵ ਨੂੰ ਚੁਨੌਤੀ ਦੇਣ ਦੇ ਕਾਬਲ ਹੋਵਾਂਗੇ।