ਪੱਛਮੀ ਬੰਗਾਲ: ਪਲਾਸਟਿਕ ਦੀਆਂ ਬਣੀਆਂ ਇੱਟਾਂ? ਉਹ ਵੀ, ਸਿੰਗਲ-ਯੂਜ਼ਲ ਪਲਾਸਟਿਕ? ਪੱਛਮੀ ਬੰਗਾਲ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਇੱਕ ਅਧਿਕਾਰੀ ਕੁਝ ਅਜਿਹਾ ਹੀ ਕਰ ਰਿਹਾ ਹੈ, ਉਸ ਦੇ ਇਸ ਕਦਮ ਨੇ ਕਾਫ਼ੀ ਉਤਸ਼ਾਹ ਪੈਦਾ ਕਰ ਦਿੱਤਾ ਹੈ।
ਇਸ ਊਧਮ ਦੀ ਕਲਪਨਾ ਸਭ ਤੋਂ ਪਹਿਲਾਂ ਬਕਨੂਰਾ ਜ਼ਿਲ੍ਹੇ ਦੇ ਬਿਸ਼ਨੂਪੁਰ ਦੇ ਇੱਕ ਉਪ ਮੰਡਲ ਅਧਿਕਾਰੀ ਨੇ ਕੀਤੀ ਸੀ। ਮਾਨਸ ਮੰਡਲ ਨਾਂਅ ਦੇ ਅਧਿਕਾਰੀ ਨੇ ਪਲਾਸਟਿਕ ਦੀਆਂ ਬੋਤਲਾਂ ਨਾਲ ਇੱਟਾਂ ਦੀ ਬਣਤਰ ਵਾਲੇ ਢਾਂਚੇ ਤਿਆਰ ਕੀਤੇ।ਅਧਿਕਾਰੀ ਨੇ ਪਹਿਲਾਂ ਆਪਣੇ ਦਫ਼ਤਰ ਨੂੰ ਸੋਹਣਾ ਬਣਾਉਣ ਲਈ ਆਪਣੀਆਂ ਈਕੋ-ਇੱਟਾਂ ਦੀ ਵਰਤੋਂ ਕੀਤੀ।
ਐੱਸਡੀਓ ਦੇ ਦਫ਼ਤਰ ਵਿੱਚ ਈਕੋ-ਇੱਟਾਂ ਦੀ ਵਰਤੋਂ ਆਮ ਖੇਤਰ ਵਿਚ ਬੈਠਣ ਦੇ ਪ੍ਰਬੰਧਾਂ ਲਈ ਵੀ ਕੀਤੀ ਜਾਂਦੀ ਹੈ। ਬੇਕਾਰ ਬੋਤਲਾਂ ਤੇ ਜਾਰ ਈਕੋ-ਇੱਟਾਂ ਦਾ ਅਧਾਰ ਹਨ. ਸਿੰਗਲ ਯੂਜ਼ ਪਲਾਸਟਿਕ ਕੈਰੀ ਬੈਗਾਂ ਨੂੰ ਇਨ੍ਹਾਂ ਬੇਕਾਰ ਬੋਤਲਾਂ ਦੇ ਅੰਦਰ ਭਰਿਆ ਜਾਂਦਾ ਹੈ ਤੇ ਇਹ ਅੰਤ ਵਿੱਚ ਇੱਟ ਵਰਗੀ ਬਣਤਰ ਵਿੱਚ ਬਦਲ ਜਾਂਦੀਆਂ ਹਨ। ਬਿਸ਼ਨੂਪੁਰ ਸਬ-ਡਵੀਜ਼ਨਲ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਈਕੋ-ਇੱਟਾਂ ਉੱਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।