ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 25 ਮਈ ਨੂੰ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਆਈਜੀਆਈ ਹਵਾਈ ਅੱਡੇ 'ਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਦਿੱਲੀ ਏਅਰਪੋਰਟ ਲਿਮਟਿਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਤਹਿਤ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਯਾਤਰਾ ਲਈ ਕੀ ਹੈ ਲਾਜ਼ਮੀ ?
ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਥਰਮਲ ਸਕਰੀਨਿੰਗ ਹੋਵੇਗੀ ਅਤੇ ਉਨ੍ਹਾਂ ਦੇ ਫ਼ੋਨ ਵਿੱਚ ਅਰੋਗਿਆ ਸੇਤੂ ਐਪ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਘਰ ਤੋਂ ਹੀ ਵੈੱਬ ਚੈਕਇਨ ਕਰਨਾ ਹੋਵੇਗਾ।
ਕਿਹੜੇ ਕਾਊਂਟਰ 'ਤੇ ਹੋਵੇਗਾ ਚੈਕ ਇਨ
25 ਮਈ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਲਈ ਚੈਕਿੰਗ ਗੇਟ ਦੀ ਜਾਣਕਾਰੀ ਦਿੱਤੀ ਗਈ ਹੈ। ਵਿਸਤਾਰਾ ਏਅਰਲਾਇਨ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ ਕਾਊਂਟਰ ਏ ਤੋਂ ਚੈਕ ਇਨ ਕਰ ਸਕਦੇ ਹਨ ਜਿਸ ਲਈ ਗੇਟ 1 ਅਤੇ 2 ਰਾਹੀਂ ਦਾਖ਼ਲ ਹੋਣਾ ਪਵੇਗਾ।
ਸਪਾਈਸ ਜੈੱਟ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਾਊਂਟਰ-ਬੀ ਤੋਂ ਚੈਕ ਕਰਨਗੇ ਜਿਸ ਲਈ ਉਨ੍ਹਾਂ ਦਾ ਵੀ ਦਾਖ਼ਲਾ ਵੀ ਗੇਟ 1 ਅਤੇ 2 ਰਾਹੀਂ ਕੀਤਾ ਜਾਵੇਗਾ।
ਏਅਰ ਏਸ਼ੀਆ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਾਊਂਟਰ-ਡੀ ਤੋਂ ਚੈਕ ਇਨ ਕਰਨਾ ਹੋਵੇਗਾ ਜਿਸ ਲਈ ਐਂਟਰੀ ਗੇਟ ਨੰ. 3 ਅਤੇ 4 ਤੋਂ ਹੋਵੇਗੀ।
ਏਅਰ ਇੰਡੀਆ ਲਈ ਯਾਤਰਾ ਕਰਨ ਵਾਲੇ ਯਾਤਰੂਆਂ ਨੂੰ ਕਾਊਂਟਰ-ਈ ਅਤੇ ਐਫ ਤੋਂ ਚੈਕ ਇਨ ਕਰਨਾ ਪਵੇਗਾ ਜਿਸ ਲਈ ਐਂਟਰੀ 3 ਅਤੇ 4 ਨੰਬਰ ਗੇਟ ਤੋਂ ਹੀ ਹੋਵੇਗੀ।
ਗੋ ਏਅਰ ਰਾਹੀਂ ਯਾਤਰੀ ਕਰਨੀ ਹੈ ਤਾਂ ਕਾਊਂਟਰ ਨੰਬਰ ਜੀ ਤੋਂ ਚੈਕ ਇਨ ਕਰਨਾ ਪਵੇਗਾ ਜਿਸ ਤੇ ਪਹੁੰਚਣ ਲਈ ਤੁਹਾਨੂੰ ਗੇਟ ਨੰ. 5 ਅਤੇ 6 ਰਾਹੀਂ ਅੰਦਰ ਜਾਣਾ ਪਵੇਗਾ।
ਇੰਡੀਗੋ ਤੋਂ ਸਫ਼ਰ ਕਰਨ ਵਾਲੇ ਵਿਅਕਤੀਆਂ ਨੂੰ ਜੇ ਕਾਊਂਟਰ ਤੋਂ ਚੈਕ ਇਨ ਕਰਨਾ ਹੋਵੇਗਾ ਜਿਸ ਲਈ ਦਾਖ਼ਲਾ ਗੇਟ ਨੰ 5 ਅਤੇ 6 ਤੋਂ ਮਿਲੇਗਾ।
ਇਸ ਤੋਂ ਇਲਾਵਾ ਹੋਰ ਉਡਾਣਾ ਲਈ ਕਾਊਂਟਰ-ਸੀ ਅਤੇ ਐਚ ਤੋਂ ਚੈਕ ਇਨ ਕਰਨ ਦੀ ਵਿਵਸਥਾ ਦਿੱਤੀ ਗਈ ਹੈ ਜਿਸ ਲਈ ਐਂਟਰੀ 5 ਅਤੇ 6 ਨੰਬਰ ਦਰਵਾਜੇ ਰਾਹੀਂ ਹੀ ਹੋਵੇਗੀ।