ਨਵੀਂ ਦਿੱਲੀ : ਮਾਕਪਾ ਅਤੇ ਭਾਕਪਾ ਸਣੇ ਸਾਰੀ ਹੀ ਵਿਰੋਧੀ ਧਿਰ ਵੱਲੋਂ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀਏਏ) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਐਨਆਰਸੀ) ਦੇ ਵਿਰੋਧ 'ਚ ਵੀਰਵਾਰ ਨੂੰ ਦੇਸ਼ਭਰ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।
ਵਿਰੋਧੀ ਧਿਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਮੁਤਾਬਕ , ਸੀਪੀਆਈ (ਐਮ), ਸੀਪੀਆਈ, ਭਾਕਪਾ ਮਾਲੇ, ਫਾਰਵਰਡ ਬਲਾਕ , ਇੰਨਕਲਾਬੀ ਸਮਾਜਵਾਦੀ ਪਾਰਟੀ ਸਮੇਤ ਹੋਰ ਵਿਰੋਧਪੱਖੀ ਸੰਗਠਨਾਂ ਦੀਆਂ ਸਾਰੀਆਂ ਸੂਬਾ ਅਤੇ ਜ਼ਿਲ੍ਹਾ ਇਕਾਈਆਂ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਵੀਰਵਾਰ ਨੂੰ ਸੀਏਏ ਅਤੇ ਐਨਆਰਸੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੀਆਂ।
ਜਾਣਕਾਰੀ ਮੁਤਾਬਕ ਇਸ ਕੜੀ 'ਚ ਦੇਸ਼ ਦੀ ਰਾਜਧਾਨੀ 'ਚ ਵੀ ਵਿਸ਼ਾਲ ਧਰਨਾ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਸ 'ਚ ਸਾਰੇ ਹੀ ਵਿਰੋਧੀ ਦਲਾਂ ਸੀਨੀਅਰ ਨੇਤਾਵਾਂ ਦੀ ਅਗਵਾਈ 'ਚ ਮੰਡੀ ਹਾਊਸ ਤੋਂ ਸ਼ਹੀਦੀ ਪਾਰਕ ਤੱਕ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਡੀ ਹਾਊਸ 'ਚ ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਹੋਰਨਾਂ ਆਗੂ ਜਨਸਭਾ ਨੂੰ ਸੰਬੋਧਨ ਕਰਨਗੇ।
ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ 'ਚ ਸੀਤਾਰਾਮ ਯੇਚੁਰੀ ਨੇ ਪਾਰਟੀ ਵਰਕਰਾਂ ਨੂੰ ਜ਼ਿਲਾ ਹੈੱਡਕੁਆਰਟਰ ਵਿਖੇ ਵੱਧ ਤੋਂ ਵੱਧ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ , ਤਾਂ ਜੋ ਲੋਕ ਵਿਰੋਧੀ ਕਾਨੂੰਨ ਨਗਰਿਕਤਾ ਸੋਧ ਬਿੱਲ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਜਾ ਸਕੇ।
ਹੋਰ ਪੜ੍ਹੋ : ਪਾਕਿ ਨੇ ਪੁੰਛ ਵਿੱਚ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤ ਵੱਲੋਂ ਜਵਾਬੀ ਕਾਰਵਾਈ ਜਾਰੀ
ਉਨ੍ਹਾਂ ਕਿਹਾ, ‘ਮੋਦੀ ਸ਼ਾਹ ਸਰਕਾਰ ਨੇ ਸੀਏਏ ਅਤੇ ਐਨਸੀਆਰ ਰਾਹੀਂ ਦੇਸ਼ ਦੀ ਸਮਾਜਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਾਨੂੰਨ ਲੋਕਾਂ ਨੂੰ ਧਰਮ ਦੇ ਅਧਾਰ 'ਤੇ ਵੰਡਣ ਦੀ ਕੋਸ਼ਿਸ਼ ਸਾਬਿਤ ਹੋਵੇਗਾ। ਸਰਕਾਰ ਨੇ ਬੇਰੁਜ਼ਗਾਰੀ, ਆਰਥਿਕ ਦੁਰਾਚਾਰੀ ਅਤੇ ਹਿੰਸਾ ਜਿਹੇ ਮੁੱਦਿਆਂ ਤੋਂ ਦੇਸ਼ ਦੇ ਲੋਕਾਂ ਦਾ ਧਿਆਨ ਹਟਾਉਣ ਲਈ ਐਨ.ਆਰ.ਸੀ. ਅਤੇ ਸੀ.ਏ.ਏ. ਲਾਗੂ ਕੀਤਾ ਹੈ।