ਜਗਦਲਪੁਰ: ਬੱਚਿਆਂ ਦਾ ਪੁੱਲ ਤੋਂ ਨਾਲੇ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਡਾਵਾਲ ਦੇ ਗੋਰਿਆਬਹਾਰ ਦਾ ਹੈ ਜਿੱਥੇ ਨੈਸ਼ਨਲ ਹਾਈਵੇਅ ਨੰਬਰ-26 ਉੱਤੇ ਬਣੇ ਪੁੱਲ ਤੋਂ ਕੁੱਝ ਬੱਚੇ ਪਾਣੀ ਨਾਲ ਭਰੇ ਨਾਲੇ 'ਚ ਛਾਲਾਂ ਮਾਰ ਰਹੇ ਹਨ।
ਦਰਅਸਲ, ਇਨੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਾਂਗ ਬਸਤਰ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਜ਼ਿਲ੍ਹੇ ਦੇ ਜ਼ਿਆਦਾਤਰ ਨਦੀ, ਨਾਲੇ ਪਾਣੀ ਨਾਲ ਭਰੇ ਹੋਏ ਹਨ। ਨੈਸ਼ਨਲ ਹਾਈਵੇਅ ਨੰਬਰ 26 ਨੇੜੇ ਵੱਗ ਰਿਹਾ ਨਾਲਾ ਵੀ ਪਾਣੀ ਨਾਲ ਭਰਿਆ ਹੈ। ਇਸ ਨਾਲੇ ਉੱਤੇ ਬਣੇ ਪੁੱਲ ਤੋਂ ਇਹ ਬੱਚੇ ਛਾਲ ਮਾਰ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਨਾਲੇ ਵਿੱਚ ਛਾਲ ਮਾਰ ਰਹੇ ਇਨ੍ਹਾਂ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਈਵੇਅ ਤੋਂ ਹਰ ਰੋਜ਼ ਅਣਗਿਣਤ ਲੋਕ ਲੰਘਦੇ ਹੋਣਗੇ। ਪਰ, ਕਿਸੇ ਨੇ ਵੀ ਇਨ੍ਹਾਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਰਾਇਪੁਰ ਦੇ ਮਹਾਦੇਵ ਘਾਟ ਵਿੱਚ ਸੈਲਫੀ ਲੈਣ ਦੌਰਾਨ ਇੱਕ ਮੁਟਿਆਰ ਦਾ ਪੈਰ ਫਿਸਲ ਗਿਆ ਸੀ। ਪਰ, ਮੌਕੇ ਉੱਤੇ ਮੌਜੂਦ ਦੋ ਨੌਜਵਾਨਾਂ ਨੇ ਸਮਾਂ ਰਹਿੰਦਿਆਂ ਘਾਟ ਵਿੱਚ ਛਾਲ ਮਾਰਕੇ ਉਸਨੂੰ ਬਾਹਰ ਕੱਢ ਲਿਆ।