ETV Bharat / bharat

2 ਕਿਲੋਮੀਟਰ ਪਿੱਛੇ ਹਟੀ ਚੀਨੀ ਫੌਜ - ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ

ਮੰਗਲਵਾਰ ਨੂੰ ਦੂਜੇ ਦਿਨ ਵੀ ਚੀਨੀ ਫੌਜ ਦੇ ਵਾਪਸੀ ਦਾ ਸਿਲਸਿਲਾ ਜਾਰੀ ਹੈ। ਚੀਨੀ ਫੌਜਾ ਦੇ ਪਿਛੇ ਹੱਟਣ ਦੀ ਪ੍ਰਕਿਰਿਆ ਅੱਜ ਦੁਪਹਿਰ ਤੱਕ ਪੂਰੀ ਹੋ ਗਈ। ਭਾਰਤੀ ਫੌਜ ਵੱਲੋਂ ਚੀਨੀ ਫੌਜ ਦੇ ਪਿੱਛੇ ਹਟਣ ਦੀ ਕਾਰਵਾਈ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।

2 ਕਿਲੋਮੀਟਰ ਪਿੱਛੇ ਹੋਈ ਚੀਨੀ ਫੌਜ
2 ਕਿਲੋਮੀਟਰ ਪਿੱਛੇ ਹੋਈ ਚੀਨੀ ਫੌਜ
author img

By

Published : Jul 8, 2020, 3:52 PM IST

ਨਵੀਂ ਦਿੱਲੀ: ਚੀਨੀ ਫੌਜ ਨੇ ਪੂਰਬੀ ਲੱਦਾਖ 'ਚ ਹੌਟ ਸਪਰਿੰਗਜ਼ ਤੇ ਗੋਗਰਾ 'ਚ ਝੜਪ ਵਾਲੇ ਖੇਤਰਾਂ 'ਚ ਆਪਣੇ ਅਸਥਾਈ ਢਾਂਚੇ ਨੂੰ ਹਟਾ ਦਿੱਤਾ ਹੈ। ਮੰਗਲਵਾਰ ਨੂੰ ਦੂਜੇ ਦਿਨ ਵੀ ਚੀਨੀ ਫੌਜ ਦੇ ਵਾਪਸੀ ਦਾ ਸਿਲਸਿਲਾ ਜਾਰੀ ਰਿਹਾ। ਸੁਤਰਾਂ ਮੁਤਾਬਕ ਅੱਜ ਚੀਨੀ ਫੌਜਾਂ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ, ਭਾਰਤ ਨੇ ਪਹਾੜੀ ਇਲਾਕਿਆਂ ਵਿੱਚ ਰਾਤ ਨੂੰ ਹਵਾਈ ਗਸ਼ਤ ਵੀ ਜਾਰੀ ਰੱਖੀ ਹੈ ਅਤੇ ਭਾਰਤੀ ਫੌਜ ਵੱਲੋਂ ਚੀਨੀ ਫੌਜ ਦੀ ਪਿੱਛੇ ਹੱਟਣ ਦੀ ਕਾਰਵਾਈ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨੇ ਐਤਵਾਰ ਨੂੰ ਟੈਲੀਫੋਨ 'ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਅਸਲ ਕੰਟਰੋਲ ਰੇਖਾ (ਐਲਏਸੀ) ਤੋਂ ਫੌਜਾਂ ਦੇ ਪਿੱਛੇ ਹਟਣ ਪ੍ਰਕਿਰਿਆ 'ਤੇ ਸਹਿਮਤੀ ਬਣੀ ਸੀ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਫਰੰਟ ਲਾਈਨ ਲੜਾਕੂ ਜਹਾਜ਼ਾਂ ਦੁਆਰਾ 'ਦਿਨ ਰਾਤ ਚਲਾਏ ਜਾਣ ਵਾਲੇ ਮੁਹਿੰਮ ਦਾ ਇਹ ਸੰਦੇਸ਼ ਹੈ ਕਿ ਭਾਰਤ ਉਦੋਂ ਤੱਕ ਚੀਨ 'ਤੇ ਦਬਾਅ ਬਣਾਉਣਾ ਜਾਰੀ ਰਖੇਗਾ ਜਦੋਂ ਤੱਕ ਪੂਰਬੀ ਲੱਦਾਖ ਦੇ ਹੌਟ ਸਪਰਿੰਗਜ਼ ਤੇ ਗੋਗਰਾ, ਪੈਨਗੋਂਗ, ਸਮੇਤ ਪੂਰਬੀ ਲੱਦਾਖ ਦੇ ਸਾਰੇ ਖੇਤਰ ਵਿੱਚ ਸਥਿਤੀ ਮੁੜ ਬਹਾਲ ਨਹੀਂ ਹੁੰਦੀ। ਸੂਤਰਾਂ ਅਨੁਸਾਰ ਫੌਜਾਂ ਹਟਾਉਣ ਦੇ ਪਹਿਲੇ ਪੜਾਅ ਦੀ ਪ੍ਰਕਿਰਿਆ ਤੋਂ ਬਾਅਦ ਇਸ ਹਫ਼ਤੇ ਦੇ ਅਖੀਰ ਤੱਕ ਦੋਵਾਂ ਫੌਜਾਂ ਵਿਚਾਲੇ ਮੁੜ ਗੱਲਬਾਤ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਪੈਨਗੋਂਗ ਝੀਲ ਤੇ ਡੇਪਸਾਂਗ ਤੋਂ ਹੁਣ ਤੱਕ ਪਿੱਛੇ ਨਹੀਂ ਹਟੇ ਚੀਨੀ ਫੌਜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.