ETV Bharat / bharat

ਖ਼ਾਲਿਸਤਾਨੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਨੂੰ ਏਟੀਐੱਸ ਨੇ ਕੀਤਾ ਕਾਬੂ - arms smuggler arrested by ats

ਉੱਤਰ ਪ੍ਰਦੇਸ਼ ਦਾ ਹਾਪੁੜ ਜ਼ਿਲ੍ਹੇ ਵਿੱਚ ਏਟੀਐੱਸ ਨੇ ਛਾਪੇਮਾਰੀ ਕਰ ਹਥਿਆਰ ਤਸਕਰਾਂ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨ੍ਹਾਂ ਦੋਨਾਂ ਨੂੰ ਪੁੱਛ-ਗਿੱਛ ਦੇ ਲਈ ਏਟੀਐੱਸ ਟੀਮ ਨੋਇਡਾ ਲੈ ਕੇ ਗਈ ਹੈ। ਗ੍ਰਿਫ਼ਤਾਰ ਨੌਜਵਾਨ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ ਅਤੇ ਇਸ ਦੀ ਤਲਾਸ਼ ਪੰਜਾਬ ਪੁਲਿਸ ਨੂੰ ਕਾਫ਼ੀ ਦਿਨਾਂ ਤੋਂ ਸੀ।

ਖ਼ਾਲਿਸਤਾਨੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਨੂੰ ਏਟੀਐੱਸ ਨੇ ਕੀਤਾ ਕਾਬੂ

author img

By

Published : Jun 7, 2020, 10:33 PM IST

ਹਾਪੁੜ: ਯੂਪੀ ਦੇ ਜ਼ਿਲ੍ਹੇ ਹਾਪੁੜ ਵਿੱਚ ਉਸ ਸਮੇਂ ਹਫੜਾ-ਦਫ਼ੜੀ ਮੱਚ ਗਈ, ਜਦੋਂ ਏਟੀਐੱਸ ਦੀ ਟੀਮ ਨੇ ਸਥਾਨਿਕ ਪੁਲਿਸ ਨਾਲ ਮਿਲ ਕੇ ਇੱਕ ਪੱਥਰ ਦੇ ਕਾਰੋਬਾਰੀ ਦੇ ਸ਼ੋਅਰੂਮ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏਟੀਐੱਸ ਮੁਤਾਬਕ ਦੋਵੇਂ ਦੋਸ਼ੀ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਦੇ ਸਨ।

ਤੁਹਾਨੂੰ ਦੱਸ ਦਈਏ ਕਿ ਹਾਪੁੜ ਥਾਣਾ ਦੇਹਾਤ ਖੇਤਰ ਵਿੱਚ ਦੇ ਅਧੀਨ ਪੱਥਰ ਵਪਾਰੀ ਦੀ ਦੁਕਾਨ ਦੀ, ਸ਼ਾਰਪ ਸ਼ੂਟਰ, ਹਥਿਆਰ ਤਸੱਕਰ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਜਾਵੇਦ ਦੀ ਲੋਕੇਸ਼ਨ ਏਟੀਐੱਸ ਨੂੰ ਮਿਲੀ ਸੀ। ਇਸ ਤੋਂ ਬਾਅਦ ਏਟੀਐੱਸ ਅਤੇ ਸਥਾਨਕ ਪੁਲਿਸ ਨੇ ਵਪਾਰੀ ਦੇ ਸ਼ੋਅਰੂਪ ਨੂੰ ਚਾਰੋਂ ਪਾਸਿਓਂ ਘੇਰ ਲਿਆ, ਜਿਸ ਬਾਰੇ ਜਾਵੇਦ ਨੂੰ ਪਤਾ ਲੱਗ ਗਿਆ ਅਤੇ ਉਹ ਸ਼ੋਅਰੂਮ ਦੇ ਇੱਕ ਕਮਰੇ ਵਿੱਚ ਕਾਰਟੂਨ ਦੇ ਪਿੱਛੇ ਲੁੱਕ ਗਿਆ। ਘੰਟਿਆਂ ਤੱਕ ਚੱਲੀ ਜਾਂਚ-ਪੜਤਾਲ ਤੋਂ ਬਾਅਦ ਏਟੀਐੱਸ ਨੇ ਜਾਵੇਦ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਏਟੀਐੱਸ ਨੇ ਦੋਵਾਂ ਕੋਲੋਂ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਕਈ ਮਹੱਤਵਪੂਰਨ ਚੀਜ਼ਾਂ ਬਰਾਮਦ ਕੀਤੀਆਂ ਹਨ। ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਦੇ ਲਈ ਏਟੀਐੱਸ ਉਨ੍ਹਾਂ ਨੂੰ ਨੋਇਡਾ ਲੈ ਕੇ ਚਲੀ ਗਈ। ਉੱਥੇ ਏਟੀਐੱਸ ਦੇ ਉੱਚ ਮਹਾਂ-ਨਿਰਦੇਸ਼ਕ ਧਰੁਵ ਕਾਂਤ ਠਾਕੁਰ ਨੇ ਦੱਸਿਆ ਕਿ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰਾਂ ਦੀ ਪੂਰਤੀ ਕਰਨ ਵਾਲਾ ਜਾਵੇਦ ਮੇਰਠ ਦੇ ਕਿਠੌਰ ਦਾ ਰਹਿਣ ਵਾਲਾ ਹੈ। ਫ਼ਿਲਹਾਲ ਪੁਲਿਸ ਆਰੋਪੀ ਜਾਵੇਦ ਤੋਂ ਪੁੱਛ-ਗਿੱਛ ਕਰ ਰਹੀ ਹੈ।

ਪੰਜਾਬ ਪੁਲਿਸ ਨੰ ਕਾਫ਼ੀ ਦਿਨਾਂ ਤੋਂ ਸੀ ਜਾਵੇਦ ਦੀ ਤਲਾਸ਼
ਧਰੁਵ ਕਾਂਤ ਠਾਕੁਰ ਨੇ ਦੱਸਿਆ ਕਿ ਹਥਿਆਰਾਂ ਦੀ ਤਸੱਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਜਾਵੇਦ ਦੀ ਕਾਫ਼ੀ ਦਿਨਾਂ ਤੋਂ ਤਲਾਸ਼ ਸੀ। ਏਟੀਐੱਸ ਸੂਤਰਾਂ ਮੁਤਾਬਕ ਟੀਮ ਨੇ ਜਾਵੇਦ ਦੀ ਗ੍ਰਿਫ਼ਤਾਰੀ ਦੀ ਸੂਚਨਾ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ। ਜਲਦ ਹੀ ਪੰਜਾਬ ਪੁਲਿਸ ਦੀ ਇੱਕ ਟੀਮ ਲਖਨਊ ਪਹੁੰਚ ਕੇ ਜਾਵੇਦ ਨੂੰ ਆਪਣੇ ਨਾਲ ਲੈ ਜਾਵੇਗੀ। ਦਰਅਸਲ ਯੂਪੀ ਏਟੀਐੱਸ ਨੂੰ ਅੰਮ੍ਰਿਤਸਰ ਦੇ ਇੱਕ ਖ਼ਾਸ ਸੂਤਰ ਨੇ ਗੁਪਤ ਜਾਣਕਾਰੀ ਦਿੱਤੀ ਸੀ, ਜਿਸ ਦੇ ਆਧਾਰ ਉੱਤੇ ਜਾਵੇਦ ਦੀ ਗ੍ਰਿਫ਼ਤਾਰੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.