ਹੈਦਰਾਬਾਦ: ਤੇਲੰਗਾਨਾ ਪੁਲਿਸ ਨੇ ਸ਼ਾਦਨਗਰ ਕਸਬੇ ਨੇੜੇ ਅਸਲ ਕ੍ਰਾਈਮ ਵਾਲੀ ਥਾਂ 'ਤੇ ਵੈਟਨਰੀ ਡਾਕਟਰ ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗੋਲੀ ਮਾਰ ਦਿੱਤੀ।
ਮੁਲਜ਼ਮ ਸ਼ੁੱਕਰਵਾਰ ਸਵੇਰੇ ਤੜਕੇ ਉਸ ਵੇਲੇ ਮਾਰੇ ਗਏ ਜਦੋਂ ਉਹ ਹੈਦਰਾਬਾਦ ਤੋਂ 50 ਕਿਲੋਮੀਟਰ ਦੂਰ ਸ਼ਾਦਨਗਰ ਨੇੜੇ ਚਤਨਪੱਲੀ ਤੋਂ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਇਨ੍ਹਾਂ ਦੋਸ਼ੀਆਂ ਨੂੰ ਹੈਦਰਾਬਾਦ ਦੇ ਬਾਹਰੀ ਇਲਾਕੇ ਸ਼ਮਸ਼ਾਬਾਦ ਨੇੜੇ ਉਸੇ ਥਾਂ 'ਤੇ ਗੋਲੀ ਮਾਰੀ ਗਈ, ਜਿੱਥੇ 27 ਨਵੰਬਰ ਦੀ ਰਾਤ ਨੂੰ ਮੁਲਜ਼ਮਾਂ ਨੇ ਪੀੜ੍ਹਤ ਨੂੰ ਅੱਗ ਲਗਾ ਕੇ ਮ੍ਰਿਤਕ ਦੇਹ ਸੁੱਟ ਦਿੱਤੀ ਸੀ।
ਜਾਂਚ ਦੌਰਾਣ ਕ੍ਰਾਈਮ ਸੀਨ ਦੀ ਮੁੜ ਉਸਾਰੀ ਲਈ ਮੁਲਜ਼ਮਾਂ ਨੂੰ ਮੌਕੇ ਉੱਤੇ ਲੈ ਜਾਇਆ ਗਿਆ ਸੀ।
ਸਾਇਬਰਾਬਾਦ ਪੁਲਿਸ ਕਮਿਸ਼ਨਰ ਡਾ. ਸੱਜਨਰਾਜਨ ਨੇ ਪੁਸ਼ਟੀ ਕੀਤੀ ਕਿ, 'ਸਾਰੇ 4 ਦੋਸ਼ੀ ਮੁੰਹਮਦ ਆਰਿਫ, ਨਵੀਨ, ਸ਼ਿਵਾ ਅਤੇ ਚੇੱਨਾਕੇਸ਼ਵੁਲੁ' ਅੱਜ ਤੜਕੇ 3 ਤੋਂ 6 ਵਜੇ ਦੇ ਵਿਚਕਾਰ ਚੰਦਨਪੱਲੀ, ਸ਼ਾਦਨਗਰ ਵਿਖੇ ਮੁਠਭੇੜ ਦੌਰਾਨ ਮਾਰੇ ਗਏ।"
ਪੁਲਿਸ ਦੀ ਕਾਰਵਾਈ ਉੱਤੇ ਪੀੜ੍ਹਤਾ ਦੇ ਪਿਤਾ ਨੇ ਕਿਹਾ ਕਿ, "ਮੇਰੀ ਬੇਟੀ ਦੀ ਮੌਤ ਨੂੰ 10 ਦਿਨ ਹੋ ਗਏ ਹਨ। ਮੈਂ ਇਸ ਲਈ ਪੁਲਿਸ ਤੇ ਸਰਕਾਰ ਦਾ ਧੰਨਵਾਦ ਕਰਦਾ ਹੈ। ਮੇਰੀ ਬੇਟੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।"
ਚਾਰੇ ਮੁਲਜ਼ਮ ਜੋ ਕਿ 20 ਤੋਂ 24 ਸਾਲ ਦੀ ਉਮਰ ਦੇ ਲੌਰੀ ਕਾਮੇ ਸਨ, ਨੂੰ 29 ਨਵੰਬਰ ਨੂੰ ਮਹਿਲਾ ਡਾਕਟਰ ਦਾ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਬਲਾਤਕਾਰ ਅਤੇ ਕਤਲ ਦੀ ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਤੁਰੰਤ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਦੇਸ਼-ਵਿਆਪੀ ਗੁੱਸਾ ਭੜਕਾਇਆ ਸੀ।