ਰਾਏਪੁਰ: ਜਗਦਲਪੁਰ ਦੇ ਬਾਜ਼ਾਰ 'ਚ ਬਸਤਰ ਦੀ ਵਿਸ਼ੇਸ਼ ਡਿਸ਼ ਦੀ ਮੰਗ ਹੈ। ਇਸ ਔਰਤ ਵਾਂਗ ਕੋਈ ਵੀ ਇਸ ਡਿਸ਼ ਨੂੰ ਪਹਿਲੀ ਵਾਰ ਦੇਖਣ ਸੁਣਨ 'ਤੇ ਅਜਿਹਾ ਹੀ ਰਿਏਕਟ ਕਰਦਾ ਹੈ। ਬਸਤਰ 'ਚ ਲਾਲ ਰੰਗ ਦੀਆਂ ਇਨ੍ਹਾਂ ਕੀੜੀਆਂ ਨੂੰ ਇੱਕਠਾ ਕਰ ਚਟਨੀ ਬਣਾਉਂਦੇ ਹਨ। ਇਸ ਨੂੰ ਸਥਾਨਕ ਭਾਸ਼ਾ 'ਚ ਚਾਪੜਾ ਕਿਹਾ ਜਾਂਦਾ ਹੈ। ਆਦਿਵਾਸੀ ਇਸ ਨੂੰ ਖਾਉਂਦੇ ਹਨ ਤੇ ਬਾਜ਼ਾਰ 'ਚ ਵੇਚਕੇ ਚੰਗੀ ਕਮਾਈ ਵੀ ਕਰਦੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾਰਚ, ਅਪ੍ਰੈਲ ਅਤੇ ਮਈ ਦਾ ਮਹੀਨਾ ਆਉਂਦੇ ਹੀ ਲਾਲ ਕੀੜੀਆਂ ਜੰਗਲਾਂ 'ਚ ਸਰਗੀ, ਸਾਲ, ਅੰਬ ਤੇ ਕੁਸੁਮ ਦੇ ਦਰੱਖਤਾਂ ਦੇ ਪੱਤਿਆਂ ਵਿੱਚ ਇੱਕ ਵੱਡੇ ਪਧੱਰ 'ਤੇ ਛੱਤਾ ਬਣਾਉਂਦੀਆਂ ਹਨ।
ਸਥਾਨਕ ਨਿਵਾਸੀ ਨੇ ਦੱਸਿਆ ਕਿ ਕੀੜੀ ਦੀ ਚਟਨੀ ਲਾਭਕਾਰੀ ਹੁੰਦੀ ਹੈ। ਬੁਖਾਰ, ਜ਼ੁਕਾਮ ਵਰਗੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਅਸੀਂ ਇਸ ਨੂੰ ਹਰ ਵਾਰ ਬਾਜ਼ਾਰ ਤੋਂ ਖਰੀਦਦੇ ਹਾਂ।
ਪਿੰਡ ਵਾਲੇ ਇਨ੍ਹਾਂ ਰੁੱਖਾਂ 'ਤੇ ਚੜ੍ਹ ਕੇ ਇੰਨਾ ਕੀੜੀਆਂ ਨੂੰ ਇਕੱਠਾ ਕਰਦੇ ਹਨ। ਚਟਨੀ ਬਣਾਉਣ ਲਈ ਕੀੜੀਆਂ ਨੂੰ ਪੀਸਿਆ ਜਾਂਦਾ ਹੈ। ਫਿਰ ਸਵਾਦ ਮੁਤਾਬਕ ਨਮਕ-ਮਿਰਚ ਮਿਲਾਇਆ ਜਾਂਦਾ ਹੈ। ਕੁਝ ਲੋਕ ਅਦਰਕ ਅਤੇ ਲਸਣ ਨੂੰ ਵੀ ਮਿਲਾਉਂਦੇ ਹਨ।
ਸਥਾਨਕ ਨਿਵਾਸੀ ਨੇ ਦੱਸਿਆ ਕਿ ਸਰਗੀ ਅਤੇ ਹੋਰ ਰੁੱਖਾਂ ਵਿੱਚ ਕੀੜੀਆਂ ਹੁੰਦੀਆਂ ਹਨ। ਘਰ ਲੈ ਕੇ ਜਾਂਦੇ ਹਨ ਤੇ ਚਟਨੀ ਬਣਾਉਂਦੇ ਹਨ। ਇਹ ਸਰੀਰ ਲਈ ਫਾਇਦੇਮੰਦ ਹੈ ਤੇ ਬੁਖਾਰ ਵੀ ਨਹੀਂ ਆਉਂਦਾ ਹੈ।
ਜੇ ਕਿਸੇ ਆਦਿਵਾਸੀ ਨੂੰ ਸਧਾਰਣ ਬੁਖਾਰ ਹੁੰਦਾ ਹੈ, ਤਾਂ ਉਹ ਇੱਕ ਰੁੱਖ ਦੇ ਹੇਠਾਂ ਬੈਠਦਾ ਹੈ ਅਤੇ ਆਪਣੇ ਆਪ ਨੂੰ ਲਾਲ ਕੀੜੀਆਂ ਨਾਲ ਕੱਟਵਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਪ੍ਰਕ੍ਰਿਆ ਨਾਲ ਬੁਖਾਰ ਦਾ ਅਸਰ ਘੱਟ ਹੋ ਜਾਂਦਾ ਹੈ। ਦਰਅਸਲ ਕੀੜੀਆਂ 'ਚ ਫਾਰਮਿਕ ਐਸਿਡ ਹੋਣ ਦੇ ਕਾਰਨ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ।
ਜਿਸ ਨਾਲ ਮਲੇਰੀਆ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਾਡੇ ਸਰੀਰ ਦਾ ਇਮਿਉਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ।
ਸਥਾਨਕ ਨਿਵਾਸੀ ਨੇ ਦੱਸਿਆ ਕਿ ਚਟਨੀ ਸੁਆਦ ਵਾਲੀ ਹੁੰਦੀ ਹੈ ਤੇ ਖਾਣ 'ਚ ਚੰਗੀ ਲੱਗਦੀ ਹੈ। ਪਿੰਡ ਵਾਲੇ ਬਹੁਤ ਮੁਸ਼ਕਲ ਨਾਲ ਇਸ ਨੂੰ ਰੁੱਖ ਤੋਂ ਉਤਾਰਦੇ ਹਨ ਤੇ ਬਾਜ਼ਾਰ ਲੈ ਕੇ ਜਾਂਦੇ ਹਨ। ਚਾਪੜਾ ਚਟਣੀ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਬਸਤਰ ਦੇ ਲੋਕ ਚਟਨੀ ਨੂੰ ਬਹੁਤ ਉਤਸ਼ਾਹ ਨਾਲ ਖਾਦੇ ਹਨ।
ਇਸ ਚਟਨੀ ਨੂੰ ਬਸਤਰਿਆ ਡਿਸ਼ ਦੇ ਨਾਂਅ ਨਾਲ ਦੇਸ਼- ਵਿਦੇਸ਼ ਤੋਂ ਆਏ ਸੈਲਾਨੀਆਂ ਨੂੰ ਭੋਜਨ ਨਾਲ ਪਰੋਸਿਆ ਜਾਂਦਾ ਹੈ। ਜਗਦਲਪੁਰ ਦੇ ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਵੀ ਡਿਮਾਂਡ 'ਤੇ ਇਹ ਚਟਨੀ ਸੈਲਾਨੀਆਂ ਨੂੰ ਖੁਆਈ ਜਾਂਦੀ ਹੈ।