ETV Bharat / bharat

ਕਾਰਗਿਲ ਦਿਵਸ ਵਿਸ਼ੇਸ਼: ਪਾਕਿਸਤਾਨ ਦੇ ਫੌਜੀ ਕਮਾਂਡਰਾਂ ਨੇ ਇਸ ਤਰ੍ਹਾਂ ਦੀ ਰਚੀ ਸੀ ਸਾਜਿਸ਼ - ਪਾਕਿਸਤਾਨ

1971 ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਫੌਜੀ ਟਕਰਾਅ ਹੋਏ ਹਨ। ਦੋਵੇਂ ਦੇਸ਼ਾਂ ਦੇ ਪ੍ਰਮਾਣੂ ਪ੍ਰੀਖਣਾਂ ਕਾਰਨ ਤਣਾਅ ਹੋਰ ਵੱਧ ਗਿਆ ਸੀ। ਇਸੇ ਦੌਰਾਨ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ। ਇਸ ਦੀ ਯੋਜਨਾ ਪਾਕਿਸਤਾਨ ਦੇ ਚਾਰ ਪ੍ਰਮੁੱਖ ਫੌਜੀ ਕਮਾਂਡਰਾਂ ਨੇ ਬਣਾਈ ਸੀ। ਹਾਲਾਂਕਿ, ਭਾਰਤੀ ਫੌਜ ਨੇ ਉਨ੍ਹਾਂ ਦੀ ਪੂਰੀ ਯੋਜਨਾ ਨੂੰ ਅਸਫਲ ਕਰ ਦਿੱਤਾ। ਆਓ ਜਾਣਦੇ ਹਾਂ ਪਾਕਿਸਤਾਨ ਦੀ ਇਸ ਯੋਜਨਾ ਬਾਰੇ ਵਿਸਥਾਰ ਵਿੱਚ...

Operation Vijay
ਕਾਰਗਿਲ ਦਿਵਸ ਵਿਸ਼ੇਸ਼
author img

By

Published : Jul 23, 2020, 1:57 PM IST

ਹੈਦਰਾਬਾਦ: ਕਾਰਗਿਲ ਯੁੱਧ, ਜਿਸ ਨੂੰ ਆਪ੍ਰੇਸ਼ਨ ਵਿਜੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿਚ ਮਈ ਤੋਂ ਜੁਲਾਈ 1999 ਵਿਚਾਲੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਹਥਿਆਰਬੰਦ ਟਕਰਾਅ ਦਾ ਨਾਂਅ ਹੈ। ਪਾਕਿਸਤਾਨ ਦੀ ਫੌਜ ਨੇ ਕੰਟਰੋਲ ਰੇਖਾ ਪਾਰ ਕਰਦਿਆਂ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਭਾਰਤੀ ਫੌਜ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮਯਾਬ ਕਰਦੇ ਹੋਏ ਉਸ ਨੂੰ ਪਿੱਛੇ ਧੱਕ ਦਿੱਤਾ। ਆਖਰਕਾਰ, ਪਾਕਿਸਤਾਨ ਨੇ ਅਜਿਹੀ ਹਿਮਾਕਤ ਕਿਵੇਂ ਕੀਤੀ? ਕਿਸਨੇ ਇਸਦੀ ਯੋਜਨਾ ਬਣਾਈ ਅਤੇ ਕਿਵੇਂ ਉਸਨੇ ਭਾਰਤ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ।

Operation Vijay
ਕਾਰਗਿਲ ਦਿਵਸ ਵਿਸ਼ੇਸ਼

ਚਾਰ ਪਾਕਿਸਤਾਨੀ ਜਨਰਲਾਂ ਨੇ ਮਿਲ ਕੇ ਬਣਾਈ ਸੀ ਪੂਰੀ ਯੋਜਨਾ

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ, ਚੀਫ਼ ਆਫ਼ ਜਨਰਲ ਸਟਾਫ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ, ਐਕਸ ਕੋਪਰਸ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਹਿਮੂਦ ਅਤੇ ਕਮਾਂਡਰ ਫੋਰਸ ਕਮਾਂਡ ਉੱਤਰੀ ਖੇਤਰ ਦੇ ਮੇਜਰ ਜਨਰਲ ਜਾਵੇਦ ਹਸਨ ਨੇ ਪੂਰੀ ਗੁਪਤਤਾ ਨਾਲ ਆਪਰੇਸ਼ਨ ਦੀ ਯੋਜਨਾ ਬਣਾਈ ਸੀ।

ਯੋਜਨਾ ਦਾ ਰਣਨੀਤਕ ਉਦੇਸ਼

  • ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ 'ਏ ਰਿਜ ਟੂ ਫਾਰ' ਵਿਚ ਲਿਖਿਆ ਹੈ ਕਿ ਪਾਕਿਸਤਾਨ ਦੇ ਦਿਮਾਗ ਵਿਚ ਇਸ 'ਵਾਰ ਗੇਮ' ਦਾ ਵਿਚਾਰ 1980 ਦੇ ਦਹਾਕੇ ਵਿਚ ਆਇਆ ਸੀ।
  • ਕਾਰਗਿਲ ਆਪ੍ਰੇਸ਼ਨ ਦੀ ਯੋਜਨਾ ਪਾਕਿਸਤਾਨੀ ਫੌਜ ਨੇ ਪਹਿਲਾਂ 1980 ਦੇ ਦਹਾਕੇ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਜ਼ਿਆ ਅਤੇ ਫਿਰ 1990 ਦੇ ਦਹਾਕੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਦੱਸੀ ਸੀ, ਪਰ ਉਨ੍ਹਾਂ ਇਸ ਯੁੱਧ ਨੂੰ ਬਹੁਤ ਖਤਰਨਾਕ ਮੰਨਦਿਆਂ ਇਸ ਤੋਂ ਇਨਕਾਰ ਕਰ ਦਿੱਤਾ ਸੀ।
  • ਅਮਰਿੰਦਰ ਨੇ ਕਿਹਾ ਕਿ ਭਾਰਤ ਦੇ 1986 ਵਿਚ ‘ਆਪ੍ਰੇਸ਼ਨ ਬ੍ਰਾਸਟੈਕਸ’ ਆਯੋਜਿਤ ਕਰਨ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਭਾਰਤ ਉੱਤੇ ਹਮਲਾ ਕਰਨ ਦੀਆਂ ਵੱਖ ਵੱਖ ਸੰਭਾਵਨਾਵਾਂ ਨੂੰ ਵੇਖਦੇ ਹੋਏ ਆਪ੍ਰੇਸ਼ਨ ਟੂਪੈਕ ਨਾਂ ਦੀ ਜੰਗ ਦੀ ਯੋਜਨਾ ਬਣਾਈ।
  • ਤਕਰੀਬਨ ਇਕ ਦਹਾਕੇ ਬਾਅਦ,1998 ਵਿੱਚ ਜਦੋਂ ਜਨਰਲ ਪਰਵੇਜ਼ ਮੁਸ਼ੱਰਫ ਪਾਕਿਸਤਾਨ ਦੇ ਆਰਮੀ ਚੀਫ਼ ਬਣੇ, ਫਿਰ ਉਨ੍ਹਾਂ ਆਪ੍ਰੇਸ਼ਨ 'ਟੂਪੈਕ' ਅਪਣਾਇਆ ਅਤੇ ਇਸਨੂੰ ਲਾਗੂ ਕਰਨ ਦਾ ਫੈਸਲਾ ਕੀਤਾ।
  • ਪਾਕਿਸਤਾਨ ਨੂੰ ਲੱਗਿਆ ਕਿ ਵਾਦੀ ਵਿਚ ਉਸ ਦੀਆਂ ਨਾਪਾਕ ਯੋਜਨਾਵਾਂ ਸਫਲ ਨਹੀਂ ਹੋ ਰਹੀਆਂ। ਇਸ ਲਈ, ਪਾਕਿਸਤਾਨ ਨੇ ਮੁੜ ਆਪ੍ਰੇਸ਼ਨ ਟੂਪੈਕ ਵਿਚ ਤਬਦੀਲੀਆਂ ਕੀਤੀਆਂ ਅਤੇ ਜਨਰਲ ਮੁਸ਼ੱਰਫ ਦੇ ਫੌਜ ਮੁਖੀ ਬਣਨ ‘ਤੇ ਆਪ੍ਰੇਸ਼ਨ ਬਦਰ ਵਜੋਂ ਮੁੜ ਸ਼ੁਰੂ ਕੀਤਾ।
    Operation Vijay
    ਕਾਰਗਿਲ ਦਿਵਸ ਵਿਸ਼ੇਸ਼

ਤਿੰਨ ਸੰਭਵ ਰਾਜਨੀਤਿਕ ਉਦੇਸ਼

  • ਭਾਰਤ ਦੀ ਰਾਜਨੀਤਿਕ ਸਥਿਤੀ ਨੂੰ 1999 ਦੇ ਸ਼ੁਰੂ ਵਿੱਚ ਅਸਥਿਰ ਮੰਨਿਆ ਜਾਂਦਾ ਸੀ ਅਤੇ ਇਹ ਮੰਨਿਆ ਗਿਆ ਕਿ ਭਾਰਤ ਵੱਲੋਂ ਇੱਕ ਵੱਡਾ ਜਵਾਬ ਅਸੰਭਵ ਹੋਵੇਗਾ।
  • ਪਾਕਿਸਤਾਨ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦਾ ਸੀ ਜੋ, ਕੰਟਰੋਲ ਰੇਖਾ ਦੇ ਪਾਰ ਕਬਜਾ ਹੋਣ ਮਗਰੋਂ ਉਸ ਨੂੰ ਭਾਰਤੀ ਨਾਲ ਗੱਲਬਾਤ ਕਰਨ ਦੇ ਸਮਰੱਥ ਕਰੇ।
  • ਇੱਕ ਫੌਜੀ ਮੁਹਿੰਮ ਦੀ ਸ਼ੁਰੂਆਤ ਕਰਕੇ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਪ੍ਰਮਾਣੂ ਪਿਛੋਕੜ

ਉਸ ਸਮੇਂ ਦੌਰਾਨ ਦੋਵੇਂ ਦੇਸ਼ਾਂ ਨੇ ਹਥਿਆਰਾਂ ਦਾ ਟੈਸਟ ਕੀਤਾ ਸੀ। ਪਾਕਿਸਤਾਨ ਨੇ ਸੋਚਿਆ ਕਿ ਇਸ ਨਾਲ ਕੌਮਾਂਤਰੀ ਭਾਈਚਾਰਾ ਘੱਟੋ ਘੱਟ ਜੋਖਮ ਦੇ ਨਾਲ ਦਖਲ ਦੇਵੇਗਾ, ਉਸ ਸਮੇਂ ਤੱਕ ਪਾਕਿਸਤਾਨ ਆਪਣੇ ਉਦੇਸ਼ ਪ੍ਰਾਪਤ ਕਰ ਲਵੇਗਾ।

ਲੜਾਈ ਦਾ ਫੌਜੀ ਉਦੇਸ਼

  • ਪਾਕਿਸਤਾਨ ਦਾ ਉਦੇਸ਼ ਉਨ੍ਹਾਂ ਇਲਾਕਿਆਂ ਵਿਚ ਕਾਰਵਾਈ ਸ਼ੁਰੂ ਕਰਨਾ ਸੀ ਜਿਥੇ ਇਸ ਨੂੰ ਘੱਟ ਵਿਰੋਧ ਅਤੇ ਘੱਟ ਹੁੰਗਾਰੇ ਦਾ ਸਾਹਮਣਾ ਕਰਨਾ ਪਵੇ।
  • ਰਣਨੀਤਕ ਅਤੇ ਖੇਤਰੀ ਲਾਭ ਲਈ ਕੰਟਰੋਲ ਰੇਖਾ ਦੀ ਸਥਿਤੀ ਨੂੰ ਬਦਲਣਾ, ਨਾਲ ਹੀ ਘਾਟੀ ਵਿਚ ਬਗਾਵਤ ਨੂੰ ਮੁੜ ਸੁਰਜੀਤ ਕਰਨਾ ਅਤੇ ਲੱਦਾਖ ਨੂੰ ਸ੍ਰੀਨਗਰ ਤੋਂ ਵੱਖ ਕਰਨਾ।
  • ਪਾਕਿ ਫੌਜ ਲੇਹ ਵਿੱਚ ਸਥਿਤ ਭਾਰਤੀ ਫੌਜੀਆਂ ਦੇ ਐਨਐਚ-1 ਨੂੰ ਬਲਾਕ ਕਰ ਦੇਵੇਗੀ। ਡਰਿਆ ਭਾਰਤ ਮੁੜ ਕੌਮਾਂਤਰੀ ਭਾਈਚਾਰੇ ਵੱਲ ਜਾਵੇਗਾ। ਇਸ ਨਾਲ ਕਸ਼ਮੀਰ 'ਤੇ ਗੱਲਬਾਤ ਹੋ ਸਕਦੀ ਹੈ, ਜਾਂ ਘੱਟੋ ਘੱਟ ਭਾਰਤ ਨੂੰ ਸਿਆਚਿਨ ਗਲੇਸ਼ੀਅਰ ਖਾਲੀ ਕਰਨਾ ਪਏਗਾ, ਜਿਸ ‘ਤੇ ਉਸ ਨੂੰ 1984 ਵਿਚ ਕਬਜ਼ਾ ਕਰ ਲਿਆ ਸੀ।

ਹਾਲਾਂਕਿ ਪਾਕਿਸਤਾਨ ਨੇ ਭਾਰਤ ਨੂੰ ਹਰਾਉਣ ਦੀ ਯੋਜਨਾ ਬਣਾਈ ਸੀ, ਪਰ ਭਾਰਤ ਦੇ ਬਹਾਦਰ ਸਿਪਾਹੀਆਂ ਨੇ ਇਸਦੀਆਂ ਸਾਰੀਆਂ ਯੋਜਨਾਵਾਂ ਨੂੰ ਖ਼ਤਮ ਕਰ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.